19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਸਰਕਾਰੀ ਸਕੂਲ ਰਾਮਸਰਾ ਵਿਚ 150 ਬੱਚਿਆਂ ਨੂੰ ਸਟੇਸ਼ਨਰੀ ਵੰਡੀ

ਅਜੀਤ ਡੈਸਕ 11-04-2026
ਰਾਮਾਂ ਮੰਡੀ, 10 ਅਪ੍ਰੈਲ (ਤਰਸੇਮ ਸਿੰਗਲਾ)-ਹਰੇ ਕ੍ਰਿਸ਼ਨਾ ਵੈੱਲਫੇਅਰ ਕਲੱਬ ਰਾਮਾਂ ਮੰਡੀ ਵਲੋਂ ਸਮਾਜ ਸੇਵਾ ਦੇ ਖੇਤਰ ਵਿਚ ਆਪਣੀਆਂ ਸੇਵਾਵਾਂ ਨੂੰ ਅੱਗੇ ਵਧਾਉਂਦਿਆਂ ਹੋਇਆ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਪਿੰਡ ਰਾਮਸਰਾ ਵਿਖੇ ਵਿਸ਼ੇਸ਼ ਸਮਾਗਮ ਦਾ ਆਯੋਜਨ ਕਰਕੇ 150 ਲੋੜਵੰਦ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡੀ ਗਈ ਅਤੇ ਉਨ੍ਹਾਂ ਨੂੰ ਪੜ੍ਹਾਈ ਵੱਲ ਪ੍ਰੇਰਿਤ ਕੀਤਾ ਗਿਆ¢ ਸਮਾਗਮ ਦੌਰਾਨ ਕਲੱਬ ਦੇ ਸਰਪ੍ਰਸਤ ਡਾ. ਸੋਹਨ ਲਾਲ ਕਲਿਆਣੀ ਅਤੇ ਪ੍ਰਧਾਨ ਵਿਜੇ ਕੁਮਾਰ ਗਰੋਵਰ ਨੇ ਆਪਣੇ ਸੰਬੋਧਨਾਂ ਵਿਚ ਕਿਹਾ ਕਿ ਕਲੱਬ ਹਮੇਸ਼ਾ ਲੋੜਵੰਦ ਬੱਚਿਆਂ ਦੀ ਸਹਾਇਤਾ ਲਈ ਤਤਪਰ ਰਹਿੰਦਾ ਹੈ ਅਤੇ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਸੇਵਾ ਕਾਰਜ ਜਾਰੀ ਰਹਿਣਗੇ¢ ਉਨ੍ਹਾਂ ਕਲੱਬ ਦੀਆਂ ਹੁਣ ਤੱਕ ਦੀਆਂ ਉਪਲਬਧੀਆਂ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ¢ ਇਸ ਉਪਰਾਲੇ ਵਿਚ ਕਲੱਬ ਦੇ ਸਲਾਹਕਾਰ ਮਿੱਠੂ ਸਿੰਘ ਜੋਗੇਵਾਲੀਆ ਦਾ ਖ਼ਾਸ ਯੋਗਦਾਨ ਰਿਹਾ¢ ਸਕੂਲ ਦੇ ਹੈੱਡਮਾਸਟਰ ਸ਼ਮਿੰਦਰ ਸਿੰਘ ਨੇ ਕਲੱਬ ਦੇ ਇਸ ਉਪਰਾਲੇ ਦੀ ਭਰਪੂਰ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਯਤਨ ਨਾ ਸਿਰਫ਼ ਬੱਚਿਆਂ ਨੂੰ ਪੜ੍ਹਾਈ ਲਈ ਉਤਸ਼ਾਹਿਤ ਕਰਦੇ ਹਨ, ਸਗੋਂ ਸਮਾਜ ਵਿਚ ਸੇਵਾ ਭਾਵਨਾ ਨੂੰ ਵੀ ਮਜ਼ਬੂਤ ਕਰਦੇ ਹਨ¢ਇਸ ਮÏਕੇ ਜਨਰਲ ਸਕੱਤਰ ਲਾਭ ਚੰਦ ਸ਼ਰਮਾ, ਖ਼ਜ਼ਾਨਚੀ ਸਤੀਸ਼ ਜੈਨ, ਸੁਖਦੇਵ ਸਿੰਘ ਟੇਲਰ ਮਾਸਟਰ, ਸਤੀਸ਼ ਜੈਨ , ਪੱਪੂ, ਰਾਮ ਪ੍ਰਕਾਸ਼ ਸਿੰਗਲ, ਦਵਿੰਦਰ ਸਿੰਗਲਾ ਅਤੇ ਡਾ. ਕਰਮਜੀਤ ਸਿੰਘ ਸਮੇਤ ਸਕੂਲ ਦੇ ਚੇਅਰਮੈਨ ਬਾਦਲ ਸਿੰਘ, ਮਾਸਟਰ ਨਿਰਮਲਜੀਤ ਸਿੰਘ, ਮਾਸਟਰ ਗਿਰਧਾਰੀ ਲਾਲ ਅਤੇ ਸਮੂਹ ਸਟਾਫ਼ ਵੀ ਸਮਾਗਮ ਵਿਚ ਹਾਜ਼ਰ ਸਨ¢ ਅੰਤ ਵਿਚ ਸਕੂਲ ਪ੍ਰਬੰਧਕਾਂ ਵਲੋਂ ਹਰੇ ਕ੍ਰਿਸ਼ਨਾ ਵੈੱਲਫੇਅਰ ਕਲੱਬ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਅਤੇ ਇਸ ਤਰ੍ਹਾਂ ਦੇ ਉਪਰਾਲਿਆਂ ਨੂੰ ਜਾਰੀ ਰੱਖਣ ਦੀ ਅਪੀਲ ਕੀਤੀ ਗਈ¢
ਪਿਛਲੀ ਖ਼ਬਰ ਖ਼ਾਲਸਾ ਸਾਜਣਾ ਦਿਵਸ ਨੂੰ ਸਮਰਪਿਤ ਦਸਤਾਰਬੰਦੀ ਮੁਕਾਬਲੇ ਕਰਵਾਏ <br/> ਅਗਲੀ ਖ਼ਬਰ ਕਿਸਾਨ ਸੇਮਾ ਸਿੰਘ ਮਹਿਰਾਜ ਵਲੋਂ ਇਕ ਕਿੱਲੇ ਦੀ ਕਣਕ ਦਾਨ ਕਰਨ ਦਾ ਐਲਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।