14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

-ਮਾਮਲਾ ਬਾਇਓਮਾਸ ਕੋ-ਫਾਇਰਿੰਗ ਦੇ ਨਿਯਮਾਂ ਪ੍ਰਤੀ ਅਣਗਹਿਲੀ ਵਰਤਣ ਦਾ- ਕੇਂਦਰੀ ਹਵਾ ਗੁਣਵੱਤਾ ਮੈਨੇਜਮੈਂਟ ਕਮਿਸ਼ਨ ਵਲੋਂ ਪੰਜਾਬ ਦੇ ਲਹਿਰਾ ਮੁਹੱਬਤ ਤੇ ਤਲਵੰਡੀ ਸਾਬੋ ਪਾਵਰ ਪਲਾਂਟ 'ਤੇ ਲਾਇਆ ਕਰੋੜਾਂ ਦਾ ਜੁਰਮਾਨਾ <br/>

ਲਹਿਰਾ ਮੁਹੱਬਤ ਤਾਪ ਘਰ ਦਾ ਬਾਹਰੀ ਦਿ੍ਸ਼ | ਅਜੀਤ ਤਸਵੀਰ <br/> 10-04-2026
ਲਹਿਰਾ ਮੁਹੱਬਤ, 9 ਅਪ੍ਰੈਲ (ਸੁਖਪਾਲ ਸਿੰਘ ਸੁੱਖੀ)-ਕੇਂਦਰੀ ਹਵਾ ਗੁਣਵੱਤਾ ਮੈਨੇਜਮੈਂਟ ਕਮਿਸ਼ਨ ਵਲੋਂ ਦਿੱਲੀ ਦੇ 300 ਕਿੱਲੋਮੀਟਰ ਘੇਰੇ ਅੰਦਰ ਆਉਂਦੇ ਦੇਸ਼ ਦੇ 6 ਪਾਵਰ ਪਲਾਂਟਾਂ ਸਮੇਤ ਪੰਜਾਬ ਦੇ ਸਰਕਾਰੀ ਖੇਤਰ ਦੇ ਗੁਰੂ ਹਰਿਗੋਬਿੰਦ ਤਾਪ ਬਿਜਲੀ ਘਰ ਲਹਿਰਾ ਮੁਹੱਬਤ (ਬਠਿੰਡਾ) ਤੇ ਨਿੱਜੀ ਖੇਤਰ ਦੇ ਵੇਦਾਂਤਾ ਗਰੁੱਪ ਦੇ ਤਲਵੰਡੀ ਸਾਬੋ ਪਾਵਰ ਪਲਾਂਟ ਨੂੰ ਬਾਇਓਮਾਸ ਕੋ-ਫ਼ਾਇਰਿੰਗ ਨਿਯਮਾਂ ਦੀ ਪਾਲਣਾ ਨਾ ਕਰਨ ਲਈ 61.85 ਕਰੋੜ ਦਾ ਵਾਤਾਵਰਣ ਜੁਰਮਾਨਾ ਲਾਇਆ ਗਿਆ ਹੈ | ਮਿਲੀ ਜਾਣਕਾਰੀ ਅਨੁਸਾਰ ਸੂਬੇ ਦੇ ਦੋਵੇਂ ਤਾਪ ਘਰਾਂ ਖਿਲਾਫ਼ ਸਖਤ ਰੁਖ਼ ਅਪਣਾੳਾੁਦਿਆਂ ਬਾਇਓਮਾਸ ਕੋ ਫ਼ਾਇਰਿੰਗ ਨਿਯਮਾਂ ਦੀ ਪਾਲਣਾ ਨਾ ਕਰਨ ਕਰਕੇ ਕਮਿਸ਼ਨ ਵਲੋਂ ਜੁਰਮਾਨਾ 15 ਅਪ੍ਰੈਲ 2026 ਤੱਕ ਲਾਇਆ ਗਿਆ ਹੈ | ਲਹਿਰਾ ਮੁਹੱਬਤ ਤਾਪ ਬਿਜਲੀ ਘਰ ਲਗਭਗ 920 ਮੈਗਾਵਾਟ ਬਿਜਲੀ ਉਤਪਾਦਨ ਦੀ ਸਮਰੱਥਾ ਰੱਖਦਾ ਹੈ ਤੇ ਤਲਵੰਡੀ ਸਾਬੋ ਪਾਵਰ ਪਲਾਂਟ 1980 ਮੈਗਾਵਾਟ ਬਿਜਲੀ ਉਤਪਾਦਨ ਵਿਚ ਹਿੱਸਾ ਪਾਉਂਦਾ ਹੈ | ਇਨ੍ਹਾਂ ਪਾਵਰ ਪਲਾਂਟਾਂ ਵਿਚ ਬਾਇਓਮਾਸ ਵਰਤਣੀ ਸ਼ੁਰੂ ਹੋ ਗਈ ਹੈ, ਪਰ ਬਾਇਓਮਾਸ ਦੇ ਨਿਯਮਾਂ ਪ੍ਰਤੀ ਅਣਗਹਿਲੀ ਦਾ ਦੇ ਕਾਰਨਾਂ ਕਰਕੇ ਸਖਤੀ ਕਰਦਿਆਂ ਲਹਿਰਾ ਮੁਹੱਬਤ ਤਾਪ ਘਰ ਨੂੰ 4.87 ਕਰੋੜ ਤੇ ਤਲਵੰਡੀ ਸਾਬੋ ਨੂੰ 33.02 ਕਰੋੜ ਦਾ ਜੁਰਮਾਨਾ ਲਾਇਆ ਹੈ | ਕਮਿਸ਼ਨ ਨੇ ਇਨ੍ਹਾਂ ਪਾਵਰ ਪਲਾਂਟਾਂ ਨੂੰ ਜੁਰਮਾਨਾ ਰਕਮ ਜਮਾਂ ਕਰਨ ਦੀਆਂ ਹਦਾਇਤਾਂ ਵੀ ਕੀਤੀਆਂ ਹਨ | ਜਦੋਂ ਕੇਂਦਰੀ ਹਵਾ ਗੁਣਵੱਤਾ ਕਮਿਸ਼ਨ ਵਲੋਂ ਲਾਏ ਇਸ ਜੁਰਮਾਨੇ ਬਾਰੇ ਪਤਾ ਕਰਨ ਲਈ ਤਾਪ ਘਰ ਲਹਿਰਾ ਮੁਹੱਬਤ ਦੇ ਚੀਫ਼ ਇੰਜਨੀਅਰ ਤੇਜ ਬਾਂਸਲ ਨਾਲ ਫੋਨ ਰਾਹੀਂ ਰਾਬਤਾ ਕੀਤਾ ਤਾਂ ਉਨ੍ਹਾਂ ਕਿਹਾ ਕਿ ਮੈਂ ਕਿਸੇ ਮੀਟਿੰਗ ਵਿਚ ਹਾਂ ਬਾਅਦ ਵਿਚ ਗੱਲ ਕਰਦੇ ਹਾਂ |

ਪਿਛਲੀ ਖ਼ਬਰ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਦੇਣ ਲਈ ਲਗਾਤਾਰ ਉਪਰਾਲੇ ਕੀਤੇ ਜਾਣ-ਕਿ੍ਤਿਕਾ ਗੋਇਲ ਅਗਲੀ ਖ਼ਬਰ ਪਿੰਡ ਸ਼ੇਰਗੜ੍ਹ ਤੋਂ ਵੱਖ-ਵੱਖ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਕਈ ਨੌਜਵਾਨ ਆਮ ਆਦਮੀ ਪਾਰਟੀ 'ਚ ਸ਼ਾਮਿਲ-ਵਿਧਾਇਕਾ ਪ੍ਰੋਫ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।