13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

24 ਲੱਖ 70 ਹਜ਼ਾਰ ਦੀ ਲਾਗਤ ਨਾਲ ਕਮਿਊਨਿਟੀ ਸੈਂਟਰ ਤਿਆਰ, ਲੋਕਾਂ ਲਈ ਵੱਡੀ ਸਹੂਲਤ <br/>

ਅਜੀਤ ਡੈਸਕ 05-04-2026
ਮਹਿਰਾਜ, 4 ਅਪ੍ਰੈਲ (ਸੁਖਪਾਲ ਮਹਿਰਾਜ)-ਨਗਰ ਪੰਚਾਇਤ ਮਹਿਰਾਜ ਵਲੋਂ ਮਟਕਾ ਚੌਂਕ ਦੇ ਨਜ਼ਦੀਕ ਪਾਕਿਸਤਾਨੀ ਧਰਮਸ਼ਾਲਾ ਪੱਤੀ ਸੋਲ ਮਹਿਰਾਜ, ਜੋ ਕਰੀਬ 9 ਸਾਲ ਤੋਂ ਢਾਹ ਕੇ ਛੱਡੀ ਹੋਈ ਸੀ, ਨੂੰ ਨਵੀਂ ਰੂਪ-ਰੇਖਾ ਦੇ ਕੇ ਕਮਿਊਨਿਟੀ ਸੈਂਟਰ ਵਜੋਂ ਤਿਆਰ ਕੀਤਾ ਗਿਆ ਹੈ | ਇਸ ਪ੍ਰੋਜੈਕਟ 'ਤੇ ਕਰੀਬ 24 ਲੱਖ 70 ਹਜ਼ਾਰ ਰੁਪਏ ਦੀ ਲਾਗਤ ਆਈ ਹੈ ਅਤੇ ਅੱਜ ਇਸ ਦਾ ਲੈਟਰ ਪਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਪੰਚਾਇਤ ਮਹਿਰਾਜ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬੀਰਾ ਨੇ ਦੱਸਿਆ ਕਿ ਨਗਰ ਦੇ ਵਿਕਾਸ ਨੂੰ ਧਿਆਨ ਵਿਚ ਰੱਖਦਿਆਂ ਇਹ ਕਦਮ ਚੁੱਕਿਆ ਗਿਆ ਹੈ ਤਾਂ ਜੋ ਗਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਆਪਣੇ ਸਮਾਗਮਾਂ ਲਈ ਵਧੀਆ ਸਥਾਨ ਮਿਲ ਸਕੇ | ਉਨ੍ਹਾਂ ਕਿਹਾ ਕਿ ਹੁਣ ਲੋਕ ਦੁੱਖ-ਸੁੱਖ ਦੇ ਮੌਕਿਆਂ 'ਤੇ ਇਸ ਕਮਿਊਨਿਟੀ ਸੈਂਟਰ ਦਾ ਲਾਭ ਲੈ ਸਕਣਗੇ | ਪ੍ਰਧਾਨ ਨੇ ਅੱਗੇ ਕਿਹਾ ਕਿ ਨਗਰ ਦੇ ਵਿਕਾਸ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ ਅਤੇ ਬਿਨ੍ਹਾਂ ਕਿਸੇ ਭੇਦਭਾਵ ਤੋਂ ਸਾਰੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਇਹ ਕੰਮ ਉਨ੍ਹਾਂ ਦੀ ਟੀਮ ਅਤੇ ਐਮ ਸੀਜ਼ ਦੇ ਸਹਿਯੋਗ ਨਾਲ ਪੂਰਾ ਹੋਇਆ ਹੈ ਅਤੇ ਇਸ ਵਿਚ ਨਗਰ ਨਿਵਾਸੀਆਂ ਦਾ ਵੀ ਪੂਰਾ ਸਹਿਯੋਗ ਮਿਲਿਆ ਹੈ | ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਵੀ ਨਗਰ ਅੰਦਰ ਹੋਰ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਯਤਨ ਜਾਰੀ ਰਹਿਣਗੇ, ਤਾਂ ਜੋ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਜਾ ਸਕੇ | ਇਸ ਮੌਕੇ ਐਮ ਸੀ ਬਲਵਿੰਦਰ ਸਿੰਘ, ਚਰਨਾ ਸਿੰਘ, ਪ੍ਰਗਟ ਸਿੰਘ, ਨਛੱਤਰ ਸਿੰਘ, ਬਲਵੀਰ ਸਿੰਘ, ਰਣਜੀਤ ਸਿੰਘ, ਮਨਜੀਤ ਸਿੰਘ ਭਾਨੂੰ, ਜਸਵੀਰ ਸਿੰਘ ਮੱਲੂਆਣਾ, ਕੁਲਦੀਪ ਸਿੰਘ ਮੱਲ ਸਮੇਤ ਸਮੂਹ ਮੁਹੱਲਾ ਵਾਸੀ ਹਾਜ਼ਰ ਸਨ |

ਪਿਛਲੀ ਖ਼ਬਰ ਸ਼ੋ੍ਰਮਣੀ ਅਕਾਲੀ ਦਲ ਦੀ ਤਲਵੰਡੀ ਸਾਬੋ ਵਿਖੇ 'ਪੰਜਾਬ ਬਚਾਓ ਵਿਸ਼ਾਲ ਰੈਲੀ' ਨੂੰ ਲੈ ਕੇ ਵਰਕਰਾਂ ਨਾਲ ਮੀਟਿੰਗਾਂ <br... ਅਗਲੀ ਖ਼ਬਰ ਤਰਸੇਮ ਕੁਮਾਰ ਸੇਤੀਆ ਸ੍ਰੀ ਅਰੋੜਵੰਸ਼ ਟਰੱਸਟ ਅਤੇ ਸਭਾ ਦੇ ਪ੍ਰਧਾਨ ਚੁਣੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।