28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਤਲਵੰਡੀ ਸਾਬੋ ਵਿਖੇ ਵਿਸ਼ੇਸ਼ ਲੈਕਚਰ ਕਰਵਾਇਆ

ਅਜੀਤ ਡੈਸਕ 04-04-2026
ਤਲਵੰਡੀ ਸਾਬੋ, 3 ਅਪ੍ਰੈਲ (ਰਣਜੀਤ ਸਿੰਘ ਰਾਜੂ)-ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਦੇ ਸੋਸ਼ਲ ਸਾਇੰਸਜ਼ ਵਿਭਾਗ ਵਲੋਂ ਪਰੇਨੀਅਲ ਇਕਨਾਮਿਕਸ ਕੁਲੈਕਟਿਵ ਅਤੇ ਆਈ.ਕਿਊ.ਏ.ਸੀ ਦੇ ਸਹਿਯੋਗ ਨਾਲ 'ਡਿਵੈਲਪਮੈਂਟ ਡਾਇਨਾਮਿਕਸ ਆਫ਼ ਚਾਇਨਾ' ਵਿਸ਼ੇ 'ਤੇ ਵਿਸ਼ੇਸ ਲੈਕਚਰ ਕਰਵਾਇਆ ਗਿਆ, ਜੋ ਆਧੁਨਿਕ ਵਿਸ਼ਵ-ਅਰਥਵਿਵਸਥਾ ਦੇ ਸੰਦਰਭ ਵਿਚ ਬਹੁਤ ਹੀ ਪ੍ਰਾਸੰਗਿਕ ਅਤੇ ਚਰਚਿਤ ਵਿਸ਼ਾ ਹੈ | ਇਸ ਵਿਚ ਮੁੱਖ ਵਕਤਾ ਵਜੋਂ ਪ੍ਰੋ: ਇਕਬਾਲ ਸਿੰਘ ਸੇਵਾਮੁਕਤ ਪ੍ਰੋਫੈਸਰ ਦਿੱਲੀ ਯੂਨੀਵਰਸਿਟੀ ਨੇ ਸ਼ਮੂਲੀਅਤ ਕੀਤੀ | ਡਾ: ਬਲਦੇਵ ਸਿੰਘ ਮੁਖੀ ਸੋਸ਼ਲ ਸਾਇੰਸਜ਼ ਵਿਭਾਗ ਨੇ ਮੁੱਖ ਵਕਤਾ ਦਾ ਨਿੱਘਾ ਸਵਾਗਤ ਕੀਤਾ | ਉਨ੍ਹਾਂ ਨੇ ਵਿਸਤਿ੍ਤ ਅਤੇ ਤੱਥਪੂਰਨ ਵਿਆਖਿਆਨ ਦੌਰਾਨ ਚੀਨ ਦੇ 1970 ਦੇ ਦਹਾਕੇ ਤੋਂ ਲੈ ਕੇ 2022 ਤੱਕ ਦੇ ਵਿਕਾਸ ਯਾਤਰਾ ਨੂੰ ਬਹੁਤ ਹੀ ਸੁਚੱਜੇ ਅਤੇ ਵਿਸ਼ਲੇਸ਼ਣਾਤਮਕ ਢੰਗ ਨਾਲ ਪੇਸ਼ ਕਰਦਿਆਂ ਦੱਸਿਆ ਕਿ ਕਿਵੇਂ ਚੀਨ ਨੇ ਉਚਿੱਤ ਯੋਜਨਾਬੰਦੀ, ਜਨਸੰਖਿਆ ਨਿਯੰਤਰਣ ਨੀਤੀਆਂ ਅਤੇ ਦੂਰਦਰਸ਼ੀ ਆਰਥਿਕ ਸੁਧਾਰਾਂ ਰਾਹੀਂ ਆਪਣੇ ਵਿਕਾਸ ਦੀ ਮਜ਼ਬੂਤ ਨੀਂਹ ਰੱਖੀ | ਉਨ੍ਹਾਂ ਦੱਸਿਆ ਕਿ ਕਿਵੇਂ ਚੀਨ ਵਲੋਂ ਸਿਹਤ ਅਤੇ ਸਿੱਖਿਆ ਖੇਤਰਾਂ ਵਿਚ ਕੀਤੇ ਗਏ ਵਿਸ਼ਾਲ ਨਿਵੇਸ਼ਾਂ ਨੇ ਮਨੁੱਖੀ ਸੰਸਾਧਨਾਂ ਦੀ ਗੁਣਵੱਤਾ ਨੂੰ ਨਿਖਾਰਿਆ ਇਸ ਤੋਂ ਇਲਾਵਾ, ਉਨ੍ਹਾਂ ਨੇ ਚੀਨ ਦੇ ਉਦਯੋਗਿਕ ਵਿਕਾਸ, ਨਿਰਯਾਤ-ਕੇਂਦਰਿਤ ਅਰਥਵਿਵਸਥਾ ਅਤੇ ਤਕਨੀਕੀ ਨਵੀਨਤਾ ਦੀ ਭੂਮਿਕਾ 'ਤੇ ਵੀ ਚਾਨਣਾ ਪਾਇਆ | ਇਸ ਦੌਰਾਨ ਪ੍ਰੋ: ਇਕਬਾਲ ਸਿੰਘ ਨੇ ਵੱਖ-ਵੱਖ ਉਦਾਹਰਣਾਂ ਅਤੇ ਅੰਕੜਿਆਂ ਰਾਹੀਂ ਆਪਣੇ ਵਿਚਾਰਾਂ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾਇਆ | ਕੈਂਪਸ ਡਾਇਰੈਕਟਰ ਪ੍ਰੋਫੈਸਰ ਅਮਨਦੀਪ ਸਿੰਘ ਨੇ ਇਸ ਆਯੋਜਨ ਨੂੰ ਸ਼ਲਾਘਾਯੋਗ ਕਰਾਰ ਦਿੱਤਾ | ਅਖੀਰ ਵਿਚ ਵਿਦਿਆਰਥੀ ਅੰਮਿ੍ਤਪਾਲ ਸਿੰਘ ਨੇ ਧੰਨਵਾਦੀ ਮਤਾ ਪੇਸ਼ ਕੀਤਾ |
ਪਿਛਲੀ ਖ਼ਬਰ ਖੁਸ਼ਬਾਜ ਸਿੰਘ ਜਟਾਣਾ ਦੇ ਦਿਹਾਂਤ 'ਤੇ ਵੱਖ-ਵੱਖ ਆਗੂਆਂ ਵਲੋਂ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਸਰਕਾਰੀ ਐਲੀਮੈਂਟਰੀ ਸਕੂਲ ਕਰਾੜਵਾਲਾ ਦਾ ਨਤੀਜਾ ਰਿਹਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।