18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਬੁਰਜ ਮਹਿਮਾ ਵਿਖੇ ਜ਼ਮੀਨੀ ਵਿਵਾਦ ਨੇ ਫੜਿਆ ਤੂਲ <br/>

ਅਜੀਤ ਡੈਸਕ 29-03-2026
ਮਹਿਮਾ ਸਰਜਾ, 28 ਮਾਰਚ (ਬਲਦੇਵ ਸੰਧੂ)- ਬਠਿੰਡਾ ਤੋਂ ਸ੍ਰੀ ਮੁਕਤਸਰ ਹਾਈਵੇ 'ਤੇ ਸਥਿਤ ਪਿੰਡ ਬੁਰਜ ਮਹਿਮਾ ਨੇੜੇ ਅੱਜ ਜ਼ਮੀਨ ਜਾਇਦਾਦ ਨਾਲ ਸੰਬੰਧਿਤ ਮਾਮਲੇ ਨੇ ਉਸ ਵੇਲੇ ਤੂਲ ਫੜ੍ਹ ਲਿਆ ਜਦੋਂ ਬਠਿੰਡਾ ਨਾਲ ਸੰਬੰਧਿਤ ਇਕ ਵਕੀਲ ਵਲੋਂ ਆਪਣੀ ਖਰੀਦੀ ਹੋਈ ਜ਼ਮੀਨ ਦੇ ਨਾਲ ਲੱਗਦੇ ਖੇਤ ਦੀ ਵੀ 2 ਕਨਾਲ ਜ਼ਮੀਨ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਲੱਗੇ¢ ਇਹ ਦੋਸ਼ ਪੀੜਤ ਕਿਸਾਨ ਮਲਕੀਤ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਬੁਰਜ ਮਹਿਮਾ ਨੇ ਵਕੀਲ ਕੁਲਵੰਤ ਸਿੰਘ ਖਿਲਾਫ ਲਗਾਏ ਹਨ¢ ਉਨ੍ਹਾਂ ਦੱਸਿਆ ਕਿ ਸਾਲ 2010 ਵਿਚ ਖਰੀਦੀ ਗਈ 60 ਕਨਾਲ ਜ਼ਮੀਨ ਵਿਚੋਂ 2022 ਵਿਚ 58 ਕਨਾਲ ਜ਼ਮੀਨ ਕੁਲਵੰਤ ਸਿੰਘ ਨੂੰ ਵੇਚ ਦਿੱਤੀ ਗਈ ਸੀ, ਜਦਕਿ ਬਾਕੀ ਰਹਿੰਦੀ 2 ਕਨਾਲ ਜ਼ਮੀਨ 'ਤੇ ਉਹ ਆਪ ਕਾਸ਼ਤ ਕਰ ਰਹੇ ਹਨ¢ ਪੀੜਤ ਕਿਸਾਨ ਦੇ ਅਨੁਸਾਰ ਉਕਤ ਵਕੀਲ ਵੱਲੋਂ ਇਸ ਜ਼ਮੀਨ 'ਤੇ ਵੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ¢
ਮਲਕੀਤ ਸਿੰਘ ਨੇ ਦੱਸਿਆ ਕਿ ਕੱਲ੍ਹ ਜਦੋਂ ਉਹ ਆਪਣੇ ਖੇਤ ਵਿਚ ਕਮਰੇ ਦੀ ਉਸਾਰੀ ਕਰਵਾ ਰਹੇ ਸਨ ਤਾਂ ਮੌਕੇ 'ਤੇ ਕੰਮ ਕਰ ਰਹੇ ਮਿਸਤਰੀਆਂ ਅਤੇ ਮਜ਼ਦੂਰਾਂ ਨੂੰ ਪੁਲਿਸ ਵਲੋਂ ਜਬਰੀ ਗਿ੍ਫ਼ਤਾਰ ਕਰ ਲਿਆ ਗਿਆ¢ ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਇਸ ਤੋਂ ਪਹਿਲਾਂ ਵੀ ਕੁਲਵੰਤ ਸਿੰਘ ਵਲੋਂ ਖੇਤ ਵਿਚੋਂ ਇੱਟਾਂ ਚੁੱਕ ਕੇ ਲਿਆਂਦੀਆਂ ਗਈਆਂ, ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ¢ ਦੂਜੇ ਪਾਸੇ, ਜਦੋਂ ਪਿੰਡ ਵਾਸੀਆਂ ਨੂੰ ਮਿਸਤਰੀਆਂ ਅਤੇ ਮਜ਼ਦੂਰਾਂ ਦੀ ਗਿ੍ਫ਼ਤਾਰੀ ਬਾਰੇ ਪਤਾ ਲੱਗਾ ਤਾਂ ਪਿੰਡ ਦੀ ਮਹਿਲਾ ਸਰਪੰਚ ਦੇ ਪਤੀ ਚਰਨਜੀਤ ਸਿੰਘ ਭੋਲਾ, ਮੇਵਾ ਸਿੰਘ, ਮਨਦੀਪ ਸਿੰਘ, ਮੇਜਰ ਸਿੰਘ, ਲਖਵੀਰ ਸਿੰਘ, ਗੁਰਜੰਟ ਸਿੰਘ ਬੁੱਟਰ, ਬੀਕੇਯੂ ਦੇ ਸਾਬਕਾ ਪ੍ਰਧਾਨ ਬਲਕਰਨ ਸਿੰਘ, ਗੁਰਜੀਤ ਸਿੰਘ ਅਤੇ ਗਾਵਾ ਸਿੰਘ ਦੀ ਅਗਵਾਈ ਹੇਠ ਭਾਰੀ ਗਿਣਤੀ ਵਿੱਚ ਲੋਕ ਇਕੱਤਰ ਹੋ ਕੇ ਪੁਲਿਸ ਚੌਕੀ ਕਿਲੀ ਨਿਹਾਲ ਸਿੰਘ ਵਾਲਾ ਪਹੁੰਚ ਗਏ¢ ਪਿੰਡ ਵਾਸੀਆਂ ਵਲੋਂ ਰਾਤ ਕਰੀਬ 8 ਵਜੇ ਤੱਕ ਗਿ੍ਫ਼ਤਾਰ ਕੀਤੇ ਗਏ ਮਜ਼ਦੂਰਾਂ ਦੀ ਰਿਹਾਈ ਦੀ ਮੰਗ ਕਰਦੇ ਰਿਹੇ¢ ਸੁਣਵਾਈ ਨਾ ਹੋਣ 'ਤੇ ਲੋਕਾ ਵਲੋਂ ਪੁਲਿਸ ਚੌਕੀ ਅੱਗੇ ਧਰਨਾ ਲਾ ਕੇ ਪੁਲਿਸ ਖਿਲਾਫ ਨਾਅਰੇਬਾਜ਼ੀ ਵੀ ਕੀਤੀ¢ ਹਾਲਾਂਕਿ ਦੇਰ ਰਾਤ ਤੱਕ ਕੋਈ ਹੱਲ ਨਾ ਨਿਕਲਣ ਕਾਰਨ ਗ੍ਰਾਮ ਪੰਚਾਇਤ ਅਤੇ ਪਿੰਡ ਦੇ ਮੁਹਤਬਰ ਨਿਰਾਸ਼ ਹੋ ਕੇ ਵਾਪਸ ਮੁੜ ਗਏ¢
ਪੁਲਿਸ ਚੌਕੀ ਕਿਲੀ ਨਿਹਾਲ ਸਿੰਘ ਵਾਲਾ ਦੇ ਇੰਚਾਰਜ ਗੁਰਤੇਜ ਸਿੰਘ ਨਾਲ ਗੱਲਬਾਤ ਕਰਨ 'ਤੇ ਦੱਸਿਆ ਕਿ ਵਕੀਲ ਕੁਲਵੰਤ ਸਿੰਘ ਦੀ ਸ਼ਿਕਾਇਤ ਤੇ ਪਹਿਲਾਂ ਵੀ ਮਲਕੀਤ ਸਿੰਘ ਬੁਰਜ ਮਹਿਮਾ ਖਿਲਾਫ ਇੱਕ ਮਾਮਲਾ ਦਰਜ ਹੈ, ਹੁਣ ਫਿਰ ਉਸ ਵਲੋਂ ਜ਼ਮੀਨ ਵਿਚ ਕਮਰਾ ਬਣਾਇਆ ਜਾ ਰਿਹਾ ਸੀ, ਮੌਕੇ ਤੋਂ ਪੁਲਿਸ ਨੇ ਕਾਰਵਾਈ ਕਰਦਿਆਂ ਤਿੰਨ ਵਿਅਕਤੀਆਂ ਨੂੰ ਕਾਬੂ ਕਰਕੇ ਮਾਮਲਾ ਦਰਜ ਕਰ ਲਿਆ ਹੈ¢ ਇਸ ਸਬੰਧੀ ਐਡਵੋਕੇਟ ਕੁਲਵੰਤ ਸਿੰਘ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਤਿੰਨ ਸਾਲ ਪਹਿਲਾਂ ਉਕਤ 60 ਕਨਾਲ ਜ਼ਮੀਨ ਦਾ ਸੌਦਾ ਕੀਤਾ ਸੀ¢ ਉਸ ਸਮੇਂ ਤੋਂ ਉਕਤ ਸਾਰੀ ਜ਼ਮੀਨ ਦੀ ਵਾਹੀ ਉਹ ਕਰ ਰਹੇ ਹਨ¢ ਜਿਸ ਵਿਚੋਂ 2 ਕਨਾਲ ਜ਼ਮੀਨ ਦੀ ਮੌਕੇ 'ਤੇ ਰਜਿਸਟਰੀ ਨਹੀਂ ਕਰਵਾਈ ਗਈ ਸੀ, ਕਿਉਂਕਿ ਉਸ ਵੇਲੇ ਉਹ 2 ਕਨਾਲ ਜ਼ਮੀਨ ਉਨ੍ਹਾਂ ਦੀ ਮਾਤਾ ਦੇ ਨਾਮ 'ਤੇ ਦਰਜ ਸੀ¢ ਇਸ ਜ਼ਮੀਨ ਸਬੰਧੀ ਮਾਮਲਾ ਅਦਾਲਤ ਵਿਚ ਹੈ ਜਿਸ ਦਾ ਸਾਡੇ ਵਲੋਂ ਸਟੇਅ ਵੀ ਲਿਆ ਹੋਇਆ ਹੈ¢ ਉਨ੍ਹਾਂ ਕਿਹਾ ਕਿ ਮੇਰੀ ਜ਼ਮੀਨ ਵਿਚ ਕੋਠਾ ਪਾਉਣਾ ਲਈ ਉਸਾਰੀ ਕਰਵਾਈ ਜਾ ਰਹੀ ਸੀ ਅਤੇ ਉਸ ਵਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਸੀ¢

ਪਿਛਲੀ ਖ਼ਬਰ ਵਾਤਾਵਰਨ ਪ੍ਰੇਮੀ ਰਾਜੇਸ਼ ਰਿਖੀ ਨੂੰ ਵਧੀਆ ਸੇਵਾਵਾਂ ਬਦਲੇ ਕੀਤਾ ਸਨਮਾਨਿਤ <br/> ਅਗਲੀ ਖ਼ਬਰ ਜ਼ਿਲੇ੍ਹ ਦੇ ਵੱਖ-ਵੱਖ ਸਕੂਲਾਂ ਵਿਚ ਮੈਗਾ ਅਧਿਆਪਕ-ਮਾਪੇ ਮਿਲਣੀ ਕਰਵਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।