17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਚੋ ਮੰਡੀ (ਲੜਕੇ) ਵਿਖੇ ਨਵੇਂ ਇੰਟਰੈਕਟਿਵ ਪੈਨਲਾਂ ਦਾ ਉਦਘਾਟਨ <br/>

ਅਜੀਤ ਡੈਸਕ 29-03-2026
ਭੁੱਚੋ ਮੰਡੀ, 28 ਮਾਰਚ (ਪਰਵਿੰਦਰ ਸਿੰਘ ਜÏੜਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਚੋ ਮੰਡੀ (ਲੜਕੇ) ਵਿਖੇ ਆਧੁਨਿਕ ਸਿੱਖਿਆ ਵੱਲ ਮਹੱਤਵਪੂਰਨ ਕਦਮ ਚੁੱਕਦਿਆਂ ਚਾਰ ਨਵੇਂ ਇੰਟਰੈਕਟਿਵ ਪੈਨਲਾਂ ਦਾ ਉਦਘਾਟਨ ਹਲਕਾ ਵਿਧਾਇਕ ਮਾ. ਜਗਸੀਰ ਸਿੰਘ ਵਲੋਂ ਕੀਤਾ ਗਿਆ¢ ਇਸ ਮੌਕੇ ਪਿ੍ੰਸੀ ਸਿੰਘ ਗੋਲਣ (ਉਪ ਚੇਅਰਮੈਨ), ਰਾਜਵਿੰਦਰ ਸਿੰਘ ਰਾਜੂ (ਬਲਾਕ ਪ੍ਰਧਾਨ), ਬਲਾਕ ਨੋਡਲ ਅਫ਼ਸਰ ਆਸ਼ੂ ਸਿੰਘ ਰਾਮਪੁਰਾ, ਗੁਰਵਿੰਦਰ ਸਿੰਘ ਬੀ.ਐਮ. ਵੀ ਮÏਜੂਦ ਸਨ¢ ਇਸ ਮੌਕੇ ਸਕੂਲ ਪਿ੍ੰਸੀਪਲ ਦਵਿੰਦਰ ਪਾਲ ਬਾਵਾ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਲਗਾਏ ਗਏ ਇਹ ਚਾਰ ਇੰਟਰੈਕਟਿਵ ਪੈਨਲ ਬੱਚਿਆਂ ਲਈ ਬਹੁਤ ਹੀ ਲਾਭਦਾਇਕ ਸਾਬਤ ਹੋਣਗੇ¢ ਉਨ੍ਹਾਂ ਕਿਹਾ ਕਿ ਇਸ ਤਕਨੀਕ ਰਾਹੀਂ ਅਧਿਆਪਕ ਵਿਦਿਆਰਥੀਆਂ ਨੂੰ ਵੀਡੀਓਜ਼, ਤਸਵੀਰਾਂ ਅਤੇ ਡਿਜੀਟਲ ਸਮੱਗਰੀ ਦੇ ਜ਼ਰੀਏ ਪਾਠ ਪੜ੍ਹਾ ਸਕਣਗੇ, ਜਿਸ ਨਾਲ ਬੱਚਿਆਂ ਦੀ ਸੋਝੀ ਹੋਰ ਮਜ਼ਬੂਤ ਹੋਵੇਗੀ¢ ਇਸ ਨਾਲ ਬੱਚਿਆਂ ਨੂੰ ਪੜ੍ਹਾਈ ਵਿੱਚ ਰੁਚੀ ਵੀ ਵਧੇਗੀ ਅਤੇ ਉਹ ਨਵੀਂ ਤਕਨੀਕ ਨਾਲ ਜੁੜ ਸਕਣਗੇ¢ ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਸਕੂਲਾਂ ਵਿਚ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਜਿਸ ਨਾਲ ਸਰਕਾਰੀ ਸਕੂਲਾਂ ਦੀ ਸਿੱਖਿਆ ਦਾ ਮਿਆਰ ਲਗਾਤਾਰ ਉੱਚਾ ਹੋ ਰਿਹਾ ਹੈ¢ ਇਹ ਇੰਟਰੈਕਟਿਵ ਪੈਨਲ ਵਿਦਿਆਰਥੀਆਂ ਨੂੰ ਡਿਜੀਟਲ ਸਿੱਖਿਆ ਨਾਲ ਜੋੜਨ ਵਿਚ ਅਹਿਮ ਭੂਮਿਕਾ ਨਿਭਾਉਣਗੇ¢ ਸਮਾਗਮ ਵਿਚ ਸਕੂਲ ਦੇ ਲੈਕਚਰਾਰ ਤੇਜਵਿੰਦਰ ਸਿੰਘ, ਅਰਪਨਾ ਕੌਸ਼ਲ, ਰੇਨੂ ਬਾਲਾ ਅਤੇ ਵੀਰਾਂਵੰਤੀ ਵੀ ਮੌਜੂਦ ਸਨ¢ ਇਸ ਤੋਂ ਇਲਾਵਾ ਸਕੂਲ ਸਟਾਫ਼ ਵਿਚੋਂ ਪਰਮਿੰਦਰ ਸਿੰਘ (ਪੀ.ਟੀ.ਆਈ.), ਮਹਿੰਦਰ ਪਾਲ ਸਿੰਘ, ਰਵਿੰਦਰ ਸਿੰਘ (ਡੀ.ਪੀ.ਈ.) ਅਤੇ ਮਨਦੀਪ ਸਿੰਘ ਤੋਂ ਬਿਨਾਂ ਸਮੂਹ ਸਟਾਫ਼ ਦਾ ਵੀ ਪੂਰਨ ਸਹਿਯੋਗ ਰਿਹਾ¢

ਪਿਛਲੀ ਖ਼ਬਰ ਲਹਿਰਾ ਬੇਗਾ ਵਾਸੀ ਸਵ. ਚੰਦ ਸਿੰਘ ਆਜ਼ਾਦੀ ਘੁਲਾਟੀਆ ਦੇ ਪਰਿਵਾਰ ਨੇ ਕਾਂਗਰਸ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ... ਅਗਲੀ ਖ਼ਬਰ ਓਮ ਸੰਨਜ਼ ਸੰਗਤ ਵਲੋਂ ਗੁਰਥੜੀ ਦੇ ਸਕੂਲ ਨੂੰ ਟਾਟ, ਮੇਟ, ਤੇ ਦਰੀਆਂ ਭੇਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।