ਗੋਨਿਆਣਾ, 26 ਮਾਰਚ (ਲਛਮਣ ਦਾਸ ਗਰਗ)-ਸਥਾਨਕ ਪੰਚਾਇਤੀ ਗਊਸ਼ਾਲਾ ਕਮੇਟੀ ਦਾ ਕਾਰਜਕਾਲ 31 ਮਾਰਚ 2026 ਨੂੰ ਪੂਰਾ ਹੋਣਾ ਹੈ | ਇਸ ਕਰਕੇ ਕਮੇਟੀ ਦਾ ਕੰਮ ਸੁਚਾਰੂ ਰੂਪ ਨਾਲ ਚਲਾਉਣ ਲਈ ਅੱਜ ਪੰਚਾਇਤੀ ਗਊਸ਼ਾਲਾ ਦੇ ਪ੍ਰਧਾਨ ਦੀ ਚੋਣ ਕਰਨ ਦਾ ਪ੍ਰੋਗਰਾਮ ਪੰਚਾਇਤੀ ਗਊਸ਼ਾਲਾ ਵਿਚ ਰੱਖਿਆ ਗਿਆ | ਚੋਣ ਮੀਟਿੰਗ ਦੌਰਾਨ ਸੁਧੀਰ ਕੁਮਾਰ ਨੂੰ ਪ੍ਰਧਾਨ ਬਣਾਉਣ ਦੀ ਗੱਲ ਸਾਰੀ ਪੰਚਾਇਤ ਅੱਗੇ ਰੱਖੀ ਤੇ ਸਾਰਿਆਂ ਨੇ ਇਸ ਦੀ ਸਹਿਮਤੀ ਦਿੱਤੀ ਤੇ ਸੁਧੀਰ ਕੁਮਾਰ ਨੂੰ 1 ਅਪ੍ਰੈਲ ਤੋਂ ਆਉਣ ਵਾਲੇ ਦੋ ਸਾਲ ਤੱਕ ਪ੍ਰਧਾਨ ਚੁਣਿਆ ਗਿਆ | ਇਸ ਮੌਕੇ ਸੁਧੀਰ ਕੁਮਾਰ ਨੂੰ ਫੁੱਲਾਂ ਦਾ ਹਾਰ ਪਾ ਕੇ ਪੰਚਾਇਤੀ ਗਊਸ਼ਾਲਾ ਕਮੇਟੀ ਦਾ ਪ੍ਰਧਾਨ ਬਣਨ ਦੀ ਵਧਾਈ ਦਿੱਤੀ | ਇਸ ਮੌਕੇ ਰਜਨੀਸ਼ ਰਾਜੂ, ਕਸ਼ਮੀਰੀ ਲਾਲ ਪ੍ਰਧਾਨ ਨਗਰ ਕੌਂਸਲ ਗੋਨਿਆਣਾ, ਰਾਕੇਸ਼ ਕੁਮਾਰ ਰੋਮਾਂ, ਅਮਨ ਜਿੰਦਲ, ਪਿ੍ੰਸ ਰੋਮਾਣਾ, ਰਾਜਿੰਦਰ ਅਹੂਜਾ, ਮੰਗਤ ਰਾਏ ਗਰਗ, ਅਸ਼ੋਕ ਮੌਗਾ, ਸੁਖਦਰਸ਼ਨ, ਭੋਲਾ ਚੌਧਰੀ, ਲਾਜਪਤ ਰਾਏ ਗੋਇਲ, ਸੰਦੀਪ ਸੀਟੂ ਆਦਿ ਤੋਂ ਇਲਾਵਾ ਕਾਫ਼ੀ ਗਿਣਤੀ ਹਾਜ਼ਰ ਸਨ |