31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਜਮਹੂਰੀ ਕਿਸਾਨ ਸਭਾ ਨੇ ਆਗਾਮੀ ਸੰਘਰਸ਼ਾਂ ਵਿਚ ਸ਼ਾਮਿਲ ਹੋਣ ਲਈ ਰਣਨੀਤੀ ਬਣਾਈ

ਅਬੋਹਰ, 30 ਅਗਸਤ (ਤੇਜਿੰਦਰ ਸਿੰਘ ਖ਼ਾਲਸਾ)-ਜਮਹੂਰੀ ਕਿਸਾਨ ਸਭਾ ਦੀ ਇਕ ਵਿਸ਼ੇਸ਼ ਮੀਟਿੰਗ ਅਬੋਹਰ ਦੇ ਨਹਿਰੂ ਪਾਰਕ ਵਿਚ ਸਾਥੀ ਰਮੇਸ਼ ਵਡੇਰਾ ਸੂਬਾ ਕਮੇਟੀ ਮੈਂਬਰ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿਚ 1 ਸਤੰਬਰ ਨੂੰ ਚੰਡੀਗੜ੍ਹ ਵਿਚ ਜਾਣ ਵਾਸਤੇ ਵਿਚਾਰ ਵਟਾਂਦਰਾ ਕੀਤਾ ਗਿਆ।

ਅਜੀਤ ਡੈਸਕ 31-08-2026
ਅਬੋਹਰ, 30 ਅਗਸਤ (ਤੇਜਿੰਦਰ ਸਿੰਘ ਖ਼ਾਲਸਾ)-ਜਮਹੂਰੀ ਕਿਸਾਨ ਸਭਾ ਦੀ ਇਕ ਵਿਸ਼ੇਸ਼ ਮੀਟਿੰਗ ਅਬੋਹਰ ਦੇ ਨਹਿਰੂ ਪਾਰਕ ਵਿਚ ਸਾਥੀ ਰਮੇਸ਼ ਵਡੇਰਾ ਸੂਬਾ ਕਮੇਟੀ ਮੈਂਬਰ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿਚ 1 ਸਤੰਬਰ ਨੂੰ ਚੰਡੀਗੜ੍ਹ ਵਿਚ ਜਾਣ ਵਾਸਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਤੋਂ ਇਲਾਵਾ 20 ਸਤੰਬਰ ਨੂੰ ਜਲੰਧਰ ਵਿਚ ਇਕੱਠ ਕੀਤਾ ਜਾਣਾ ਹੈ, ਉਸ ਦੀਆਂ ਤਿਆਰੀਆਂ ਸਬੰਧੀ ਵੀ ਚਰਚਾ ਕੀਤੀ ਗਈ। ਮੀਟਿੰਗ ਦੌਰਾਨ ਸਮੂਹ ਸਾਥੀਆਂ ਨੇ ਜਮਹੂਰੀ ਕਿਸਾਨ ਸਭਾ ਦੇ ਮੈਂਬਰਾਂ ਨੂੰ ਆਗਾਮੀ ਸੰਘਰਸ਼ ਦੌਰਾਨ ਤਿਆਰ ਰਹਿਣ ਅਤੇ ਮੋਰਚਿਆਂ ਵਿਚ ਸ਼ਾਮਲ ਹੋਣ ਦਾ ਸੱਦਾ ਵੀ ਦਿੱਤਾ। ਇਸ ਮੌਕੇ ਸਾਥੀ ਜੱਗਾ ਸਿੰਘ ਖੂਈਆਂ ਸਰਵਰ, ਸਾਥੀ ਹਰਚਰਨ ਸਿੰਘ ਬਜੀਦਪੁਰ ਭੋਮਾ, ਸਾਥੀ ਬਲਵੰਤ ਸਿੰਘ ਢਾਣੀ ਕੜਾਕਾ ਸਿੰਘ, ਸਾਥੀ ਦੇਵੀ ਲਾਲ ਬੁਰਜ ਮੁਹਾਰ, ਸਾਥੀ ਜੱਗਾ ਸਿੰਘ ਸੀਡ ਫਾਰਮ, ਸਾਥੀ ਹਰਦਿੱਤ ਸਿੰਘ ਸੀਡ ਫਾਰਮ, ਸਾਥੀ ਗੋਪਾਲ ਸਿੰਘ ਸਕੱਤਰ ਤਹਿਸੀਲ ਅਬੋਹਰ ਜਮਹੂਰੀ ਕਿਸਾਨ ਸਭਾ ਆਦਿ ਨੇ ਸੰਬੋਧਨ ਕੀਤਾ।
ਪਿਛਲੀ ਖ਼ਬਰ ਦਵਿੰਦਰ ਸਿੰਘ ਸੇਖੋਂ ਦੀ ਅਗਵਾਈ ਵਿਚ ਜ਼ੀਰਾ ਹਲਕੇ ਦੇ ਨੌਜਵਾਨ ਮਿਸਲ ਸਤਲੁਜ ’ਚ ਸ਼ਾਮਿਲ ਅਗਲੀ ਖ਼ਬਰ ਫ਼ਿਰੋਜ਼ਪੁਰ ਕੈਂਟ ’ਚ ਹੈਰੋਇਨ ਪੀਣ ਦੀ ਤਿਆਰੀ ਕਰ ਰਿਹਾ ਵਿਅਕਤੀ ਕਾਬੂ ਪੁਲਿਸ ਨੇ ਮੁਲਜ਼ਮ ਕੋਲੋਂ ਪੰਨੀ, ਲਾਈਟਰ ਅਤੇ 10 ਰੁ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।