31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਅਮਨਦੀਪ ਹਸਪਤਾਲ ਅਤੇ ਉਜਾਲਾ ਸਿਗਨਸ ਦੇ ਸਹਿਯੋਗ ਨਾਲ ਫਿਰੋਜ਼ਪੁਰ ਵਿਚ ਲੱਗੇਗਾ ਮੁਫ਼ਤ ਫਾਈਬ੍ਰੋ ਸਕੈਨ ਜਾਂਚ ਕੈਂਪ

ਅਜੀਤ ਡੈਸਕ 17-05-2026
ਫ਼ਿਰੋਜ਼ਪੁਰ, 16 ਮਈ(ਕੁਲਬੀਰ ਸਿੰਘ ਸੋਢੀ)-ਅਮਨਦੀਪ ਹਸਪਤਾਲ ਵੱਲੋਂ ਉਜਾਲਾ ਸਿਗਨਸ ਹੈਲਥ ਕੇਅਰ ਸਰਵਿਸਿਜ਼ ਅਤੇ ਐਂਟੀ ਕ੍ਰਾਈਮ ਐਂਡ ਐਂਟੀ ਨਾਰਕੋਟਿਕਸ (ਇੰਡੀਆ) ਵਿੰਗ ਦੇ ਸਹਿਯੋਗ ਨਾਲ 22 ਮਈ 2026 ਵੀਰਵਾਰ ਨੂੰ ਮੁਫ਼ਤ ਫਾਈਬ੍ਰੋ ਸਕੈਨ ਜਾਂਚ ਕੈਂਪ ਲਗਾਇਆ ਜਾ ਰਿਹਾ ਹੈ | ਇਹ ਕੈਂਪ ਮੋਗਾ ਰੋਡ ਸਥਿਤ ਹਸਪਤਾਲ ਦੇ ਵਿਹੜੇ ਵਿਚ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਲੱਗੇਗਾ | ਕੈਂਪ ਦੌਰਾਨ ਗੈਸਟਰੋਐਂਟਰੋਲੋਜੀ ਅਤੇ ਹੈਪੇਟੋਲੋਜੀ ਵਿਭਾਗ ਦੇ ਸੀਨੀਅਰ ਮਾਹਿਰ ਡਾ. ਨਦੀਮ ਅਹਿਮਦ ਮਰੀਜ਼ਾਂ ਦੀ ਜਾਂਚ ਕਰਨਗੇ | ਉਹ ਲਿਵਰ ਅਤੇ ਪੇਟ ਨਾਲ ਸਬੰਧਤ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਨੂੰ ਮਾਹਿਰ ਸਲਾਹ ਅਤੇ ਜ਼ਰੂਰੀ ਸਿਹਤ ਸਬੰਧੀ ਜਾਣਕਾਰੀ ਵੀ ਦੇਣਗੇ | ਹਸਪਤਾਲ ਪ੍ਰਬੰਧਕਾਂ ਅਨੁਸਾਰ ਆਮ ਤੌਰ 'ਤੇ ਕਰੀਬ 4000 ਰੁਪਏ ਦੀ ਲਾਗਤ ਵਾਲਾ ਫਾਈਬ੍ਰੋ ਸਕੈਨ ਟੈੱਸਟ ਇਸ ਕੈਂਪ ਵਿਚ ਪੂਰੀ ਤਰ੍ਹਾਂ ਮੁਫ਼ਤ ਕੀਤਾ ਜਾਵੇਗਾ | ਜਾਂਚ ਆਧੁਨਿਕ ਏ.ਆਈ ਆਧਾਰਿਤ ਈਕੋਸੈਂਸ ਮਿਨੀ ਪਲੱਸ 430 ਮਸ਼ੀਨ ਰਾਹੀਂ ਕੀਤੀ ਜਾਵੇਗੀ, ਜੋ ਬਿਨਾਂ ਕਿਸੇ ਚੀਰ-ਫਾੜ ਦੇ ਫੈੱਟੀ ਲਿਵਰ ਅਤੇ ਲਿਵਰ ਦੀ ਕਠੋਰਤਾ ਵਰਗੀਆਂ ਸਮੱਸਿਆਵਾਂ ਦਾ ਸ਼ੁਰੂਆਤੀ ਪੱਧਰ 'ਤੇ ਸਹੀ ਪਤਾ ਲਗਾਉਣ ਸਮਰੱਥ ਹੈ | ਕੈਂਪ ਦਾ ਉਦਘਾਟਨ ਫੈਸਿਲਿਟੀ ਡਾਇਰੈਕਟਰ ਅਭਿਸ਼ੇਕ ਅਰੋੜਾ ਅਤੇ ਐਂਟੀ ਕ੍ਰਾਈਮ ਐਂਡ ਐਂਟੀ ਨਾਰਕੋਟਿਕਸ (ਇੰਡੀਆ) ਵਿੰਗ ਦੇ ਚੇਅਰਮੈਨ ਸੰਦੀਪ ਗੁਲ੍ਹਾਟੀ ਵਲੋਂ ਸਾਂਝੇ ਤੌਰ 'ਤੇ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਫਿਰੋਜ਼ਪੁਰ ਅਤੇ ਨੇੜਲੇ ਇਲਾਕਿਆਂ ਦੇ ਲੋਕ ਇਸ ਮੁਫ਼ਤ ਸਿਹਤ ਕੈਂਪ ਦਾ ਲਾਭ ਲੈ ਸਕਦੇ ਹਨ | ਅਮਨਦੀਪ ਗਰੁੱਪ ਇਸ ਵੇਲੇ 750 ਤੋਂ ਵੱਧ ਬਿਸਤਰੇ ਵਾਲੇ ਸਿਹਤ ਸੇਵਾ ਨੈੱਟਵਰਕ ਵਜੋਂ ਵਿਕਸਤ ਹੋ ਚੁੱਕਾ ਹੈ | ਗਰੁੱਪ ਦੇ 6 ਕੇਂਦਰਾਂ 'ਤੇ 170 ਤੋਂ ਵੱਧ ਮਾਹਿਰ ਡਾਕਟਰ ਆਪਣੀਆਂ ਸੇਵਾਵਾਂ ਦੇ ਰਹੇ ਹਨ | ਪਿਛਲੇ ਸਾਲਾਂ ਦੌਰਾਨ ਗਰੁੱਪ ਵਲੋਂ 25 ਲੱਖ ਤੋਂ ਵੱਧ ਮਰੀਜ਼ਾਂ ਨੂੰ ਗੁਣਵੱਤਾ ਭਰੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਕੇ ਸਿਹਤ ਖੇਤਰ ਵਿਚ ਨਵੇਂ ਮਾਪਦੰਡ ਸਥਾਪਿਤ ਕੀਤੇ ਗਏ ਹਨ |
ਪਿਛਲੀ ਖ਼ਬਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਗਵਰਨਰ ਅਤੇ ਭਾਜਪਾ ਸਰਕਾਰ ਦਾ ਪੁਤਲਾ ਫੂਕਿਆ ਅਗਲੀ ਖ਼ਬਰ ਹੇਜ਼ਲ ਕੈਨੇਡਾ ਦੀ ਧਰਤੀ 'ਤੇ ਉਜਾਗਰ ਕਰੇਗੀ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਕਿਸਾਨਾਂ ਦਾ ਦਰਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।