ਫ਼ਿਰੋਜ਼ਪੁਰ ਰੇਲ ਮੰਡਲ ਨੇ ਤਿਉਹਾਰੀ ਸੀਜ਼ਨ ਦੌਰਾਨ ਲਗਭਗ 58 ਲੱਖ ਯਾਤਰੀਆਂ ਨੂੰ ਦਿੱਤੀ ਸੁਗਮ ਯਾਤਰਾ ਦੀ ਸਹੂਲਤ
ਫ਼ਿਰੋਜ਼ਪੁਰ, 18 ਨਵੰਬਰ (ਰਾਕੇਸ਼ ਚਾਵਲਾ)-ਸਾਲ 2026 ਦੇ ਤਿਉਹਾਰੀਂ ਸੀਜ਼ਨ ਦੌਰਾਨ ਰੇਲ ਯਾਤਰੀਆਂ ਦੀ ਭਾਰੀ ਭੀੜ ਅਤੇ ਵਾਧੂ ਮੰਗ ਦਾ ਸਫਲ ਪ੍ਰਬੰਧ ਕਰਦਿਆਂ ਫ਼ਿਰੋਜ਼ਪੁਰ ਰੇਲ ਮੰਡਲ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਮੰਡਲ ਵਲੋਂ ਤਿਉਹਾਰਾਂ ਦੌਰਾਨ ਲਗਭਗ 58 ਲੱਖ ਯਾਤਰੀਆਂ ਨੂੰ ਸੁਰੱਖਿਅਤ, ਸੁਗਮ ਅਤੇ ਸੁਵਿਧਾਜਨਕ ਯਾਤਰਾ ਮੁਹੱਈਆ ਕਰਵਾਈ ਗਈ ਹੈ।
ਰ
ਰੇਲਵੇ ਵਲੋਂ ਚਲਾਈ ਗਈ ਟਰੇਨ । ਅਜੀਤ ਤਸਵੀਰ
19-11-2026
ਫ਼ਿਰੋਜ਼ਪੁਰ, 18 ਨਵੰਬਰ (ਰਾਕੇਸ਼ ਚਾਵਲਾ)-ਸਾਲ 2026 ਦੇ ਤਿਉਹਾਰੀਂ ਸੀਜ਼ਨ ਦੌਰਾਨ ਰੇਲ ਯਾਤਰੀਆਂ ਦੀ ਭਾਰੀ ਭੀੜ ਅਤੇ ਵਾਧੂ ਮੰਗ ਦਾ ਸਫਲ ਪ੍ਰਬੰਧ ਕਰਦਿਆਂ ਫ਼ਿਰੋਜ਼ਪੁਰ ਰੇਲ ਮੰਡਲ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਮੰਡਲ ਵਲੋਂ ਤਿਉਹਾਰਾਂ ਦੌਰਾਨ ਲਗਭਗ 58 ਲੱਖ ਯਾਤਰੀਆਂ ਨੂੰ ਸੁਰੱਖਿਅਤ, ਸੁਗਮ ਅਤੇ ਸੁਵਿਧਾਜਨਕ ਯਾਤਰਾ ਮੁਹੱਈਆ ਕਰਵਾਈ ਗਈ ਹੈ। ਇਸ ਸ਼ਾਨਦਾਰ ਪ੍ਰਾਪਤੀ ਲਈ ਮੰਡਲ ਵਲੋਂ ਯਾਤਰੀ ਸਮਰੱਥਾ ਵਿਚ ਯੋਜਨਾਬੱਧ ਵਾਧਾ, ਵਿਸ਼ੇਸ਼ ਟਰੇਨਾਂ ਦਾ ਸੰਚਾਲਨ, ਨਿਯਮਤ ਟਰੇਨਾਂ ਵਿਚ ਵਾਧੂ ਕੋਚ ਜੋੜਨ ਅਤੇ ਯਾਤਰੀਆਂ ਦੀ ਮੰਗ ’ਤੇ ਲਗਾਤਾਰ ਨਜ਼ਰ ਰੱਖਣ ਵਰਗੇ ਅਹਿਮ ਕਦਮ ਚੁੱਕੇ ਗਏ, ਜਿਸ ਨਾਲ ਪਿਛਲੇ ਸਾਲ ਦੇ ਮੁਕਾਬਲੇ ਰੇਲਵੇ ਦੇ ਆਪ੍ਰੇਸ਼ਨਲ ਪ੍ਰਦਰਸ਼ਨ ਵਿਚ ਮਜ਼ਬੂਤ ਸੁਧਾਰ ਦੇਖਣ ਨੂੰ ਮਿਲਿਆ ਹੈ। ਮੰਡਲ ਵਲੋਂ ਜਾਰੀ ਅੰਕੜਿਆਂ ਮੁਤਾਬਿਕ ਇਸ ਤਿਉਹਾਰੀਂ ਸੀਜ਼ਨ ਦੌਰਾਨ ਕਈ ਪ੍ਰਮੁੱਖ ਉਪਲਬਧੀਆਂ ਦਰਜ ਕੀਤੀਆਂ ਗਈਆਂ ਹਨ ਜਿਨ੍ਹਾਂ ਵਿਚ ਵਿਸ਼ੇਸ਼ ਟਰੇਨਾਂ ਦੇ ਫੇਰੇ, ਸਾਲ 2026 ਦੇ ਤਿਉਹਾਰੀਂ ਸੀਜ਼ਨ ਦੌਰਾਨ ਫ਼ਿਰੋਜ਼ਪੁਰ ਮੰਡਲ ਅਤੇ ਸਹਿਯੋਗੀ ਮੰਡਲਾਂ ਵਲੋਂ ਕੁੱਲ 168 ਵਿਸ਼ੇਸ਼ ਟਰੇਨ ਫੇਰੇ ਚਲਾਏ ਗਏ, ਜਦਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ 128 ਫੇਰੇ ਹੀ ਸੰਚਾਲਿਤ ਹੋਏ ਸਨ। ਇਸ ਤਰ੍ਹਾਂ ਇਸ ਵਾਰ ਰੋਜ਼ਾਨਾ ਔਸਤਨ ਇਕ ਵਾਧੂ ਵਿਸ਼ੇਸ਼ ਟਰੇਨ ਫੇਰਾ ਚਲਾਇਆ ਗਿਆ। ਕੁੱਲ ਯਾਤਰੀ ਆਵਾਜਾਈ, ਨਿਯਮਤ ਅਤੇ ਵਿਸ਼ੇਸ਼ ਟਰੇਨਾਂ ਰਾਹੀਂ ਸਫ਼ਰ ਕਰਨ ਵਾਲੇ ਯਾਤਰੀਆਂ ਦੀ ਗਿਣਤੀ ਲਗਭਗ 58 ਲੱਖ ਰਹੀ, ਜਦੋਂ ਕਿ ਪਿਛਲੇ ਸਾਲ ਇਹ ਅੰਕੜਾ 49 ਲੱਖ ਸੀ। ਇਸ ਤਰ੍ਹਾਂ ਕੁੱਲ ਯਾਤਰੀਆਂ ਦੀ ਗਿਣਤੀ ਵਿਚ ਲਗਭਗ 9 ਲੱਖ ਦਾ ਵਾਧਾ ਦਰਜ ਕੀਤਾ ਗਿਆ। ਰੋਜ਼ਾਨਾ ਯਾਤਰੀ ਗਿਣਤੀ, ਫ਼ਿਰੋਜ਼ਪੁਰ ਮੰਡਲ ਵਿਚ ਰੋਜ਼ਾਨਾ ਸਫ਼ਰ ਕਰਨ ਵਾਲੇ ਯਾਤਰੀਆਂ ਦੀ ਔਸਤ ਪਿਛਲੇ ਸਾਲ ਦੇ 1.10 ਲੱਖ ਪ੍ਰਤੀ ਦਿਨ ਤੋਂ ਵਧ ਕੇ ਇਸ ਵਾਰ ਲਗਭਗ 1.28 ਲੱਖ ਪ੍ਰਤੀ ਦਿਨ ਹੋ ਗਈ, ਜਿਸ ਨਾਲ ਰੋਜ਼ਾਨਾ ਕਰੀਬ 17,500 ਵਾਧੂ ਯਾਤਰੀਆਂ ਨੂੰ ਸਹੂਲਤ ਮਿਲੀ। ਯਾਤਰਾ ਸਾਧਨ, ਕੁੱਲ ਯਾਤਰੀਆਂ ਵਿਚੋਂ ਲਗਭਗ 56 ਲੱਖ ਲੋਕਾਂ ਨੇ ਨਿਯਮਤ ਰੇਲ ਸੇਵਾਵਾਂ ਅਤੇ 1.54 ਲੱਖ ਯਾਤਰੀਆਂ ਨੇ ‘‘ਟਰੇਨ ਆਨ ਡਿਮਾਂਡ’’ ਤਹਿਤ ਚੱਲੀਆਂ ਵਿਸ਼ੇਸ਼ ਟਰੇਨਾਂ ਰਾਹੀਂ ਆਪਣੀ ਮੰਜ਼ਿਲ ਤੱਕ ਸਫ਼ਰ ਕੀਤਾ। ਵਾਧੂ ਕੋਚਾਂ ਦਾ ਸੰਯੋਜਨ, ਜ਼ਿਆਦਾ ਮੰਗ ਵਾਲੇ ਰੂਟਾਂ ’ਤੇ ਸਮਰੱਥਾ ਵਧਾਉਣ ਲਈ ਨਿਯਮਤ ਟਰੇਨਾਂ ਵਿਚ ਕੁੱਲ 77 ਵਾਧੂ ਕੋਚ ਲਗਾਏ ਗਏ, ਜੋ ਕਿ ਪਿਛਲੇ ਸਾਲ ਲਗਾਏ ਗਏ 54 ਕੋਚਾਂ ਦੇ ਮੁਕਾਬਲੇ ਲਗਭਗ 43 ਫ਼ੀਸਦੀ ਵੱਧ ਹਨ। ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਨੇ ਇਸ ਸਫਲਤਾ ’ਤੇ ਖ਼ੁਸ਼ੀ ਜ਼ਾਹਿਰ ਕਰਦਿਆਂ ਕਿਹਾ ਵਿਸ਼ੇਸ਼ ਸੇਵਾਵਾਂ ਦੇ ਸੁਮੇਲ ਨਾਲ ਮੰਡਲ ਵਲੋਂ ਲੱਖਾਂ ਯਾਤਰੀਆਂ ਨੂੰ ਭਰੋਸੇਯੋਗ ਅਤੇ ਬਿਹਤਰ ਸਫ਼ਰ ਮੁਹੱਈਆ ਕਰਵਾਇਆ ਗਿਆ ਹੈ।