04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਡੀ.ਐੱਮ.ਸੀ. ਫ਼ਿਰੋਜ਼ਪੁਰ ਡਾ. ਪੰਕਜ ਗੁਪਤਾ ਵਲੋਂ ਸਬ-ਡਿਵੀਜ਼ਨਲ ਹਸਪਤਾਲ ਜ਼ੀਰਾ ਦਾ ਅਚਨਚੇਤ ਦੌਰਾ

ਜ਼ੀਰਾ, 3 ਨਵੰਬਰ(ਪ੍ਰਤਾਪ ਸਿੰਘ ਹੀਰਾ)-ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਡਾ. ਅਨਿਲ ਗੋਇਲ ਅਤੇ ਸਿਵਲ ਸਰਜਨ ਫ਼ਿਰੋਜ਼ਪੁਰ ਡਾ.

ਅਜੀਤ ਡੈਸਕ 04-11-2026
ਜ਼ੀਰਾ, 3 ਨਵੰਬਰ(ਪ੍ਰਤਾਪ ਸਿੰਘ ਹੀਰਾ)-ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਡਾ. ਅਨਿਲ ਗੋਇਲ ਅਤੇ ਸਿਵਲ ਸਰਜਨ ਫ਼ਿਰੋਜ਼ਪੁਰ ਡਾ. ਪਰਮਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਮੈਡੀਕਲ ਕਮਿਸ਼ਨਰ ਫ਼ਿਰੋਜ਼ਪੁਰ ਡਾ. ਪੰਕਜ ਗੁਪਤਾ ਵਲੋਂ ਸਬ-ਡਿਵੀਜ਼ਨਲ ਹਸਪਤਾਲ ਜ਼ੀਰਾ ਦਾ ਵਿਸ਼ੇਸ਼ ਦੌਰਾ ਕੀਤਾ ਗਿਆ। ਹਸਪਤਾਲ ਪਹੁੰਚਣ ‘ਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਮਨਜੀਤ ਕੌਰ ਅਤੇ ਸਮੂਹ ਸਟਾਫ਼ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਦੌਰੇ ਦੌਰਾਨ ਡਾ. ਪੰਕਜ ਗੁਪਤਾ ਨੇ ਹਸਪਤਾਲ ਵਿਚ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਅਤੇ ਸਮੁੱਚੇ ਪ੍ਰਬੰਧਾਂ ਦਾ ਬਾਰੀਕੀ ਨਾਲ ਜਾਇਜ਼ਾ ਲਿਆ । ਉਨ੍ਹਾਂ ਵਲੋਂ ਵਿਸ਼ੇਸ਼ ਤੌਰ ’ਤੇ ਪੀ.ਐੱਸ.ਏ. ਆਕਸੀਜਨ ਪਲਾਂਟ, ਡੀ.ਜੀ. ਜਨਰੇਟਰ ਸੈੱਟ ਅਤੇ ਮੁਰਦਾਘਰ ਦੀ ਕਾਰਜਸ਼ੀਲਤਾ ਦਾ ਨਿਰੀਖਣ ਕੀਤਾ ਗਿਆ ਅਤੇ ਸੰਬੰਧਿਤ ਅਧਿਕਾਰੀਆਂ ਤੋਂ ਤਕਨੀਕੀ ਜਾਣਕਾਰੀ ਲਈ ਗਈ। ਇਸ ਉਪਰੰਤ ਉਨ੍ਹਾਂ ਵਾਰਡਾਂ ਵਿਚ ਦਾਖ਼ਲ ਮਰੀਜ਼ਾਂ ਦਾ ਹਾਲ-ਚਾਲ ਪੁੱਛਿਆ ਅਤੇ ਹਸਪਤਾਲ ਵਲੋਂ ਮਿਲ ਰਹੀਆਂ ਦਵਾਈਆਂ, ਇਲਾਜ ਦੀ ਗੁਣਵੱਤਾ ਅਤੇ ਹੋਰ ਸਹੂਲਤਾਂ ਬਾਰੇ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੋਂ ਫੀਡਬੈਕ ਹਾਸਲ ਕੀਤੀ। ਇਸ ਮੌਕੇ ਐੱਸ.ਐੱਮ.ਓ. ਡਾ. ਮਨਜੀਤ ਕੌਰ ਸਮੇਤ ਡਾ. ਸੋਰਭ ਜੈਨ, ਡਾ. ਰਣਜੀਤ ਸਿੰਘ ਕਰੀਰ, ਡਾ. ਨਵਦੀਪ ਸਿੰਘ, ਡਾ. ਹਿੰਮਤ ਸਿੰਘ, ਫੈਸਿਲਿਟੀ ਮੈਨੇਜਰ ਨੀਲਮ ਕੌਰ, ਫ਼ਾਰਮੇਸੀ ਅਫ਼ਸਰ ਹਰਿੰਦਰ ਸਿੰਘ, ਨਰਸਿੰਗ ਸਿਸਟਰ ਰਾਜਬੀਰ ਕੌਰ ਅਤੇ ਕੰਪਿਊਟਰ ਆਪਰੇਟਰ ਹਿਮਾਨੀ ਹਾਜ਼ਰ ਸਨ। ਹਸਪਤਾਲ ਦੇ ਸਮੂਹ ਸਟਾਫ਼ ਨੇ ਉੱਚ ਅਧਿਕਾਰੀਆਂ ਨੂੰ ਭਰੋਸਾ ਦਿਵਾਇਆ ਕਿ ਹਸਪਤਾਲ ਆਉਣ ਵਾਲੇ ਹਰ ਮਰੀਜ਼ ਨੂੰ ਮਿਆਰੀ, ਸੁਚੱਜੀਆਂ ਅਤੇ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਪਿਛਲੀ ਖ਼ਬਰ ਕਸਬਾ ਮਮਦੋਟ ਵਿਚ ਮੁੱਖ ਸੜਕ ’ਤੇ ਬੇਤਰਤੀਬੇ ਵਾਹਨ ਖੜ੍ਹਨ ਕਾਰਨ ਰੋਜ਼ਾਨਾ ਲੱਗਦੈ ਜਾਮ ਐਮਰਜੈਂਸੀ ਸੇਵਾ ਲਈ ਜਾ ਰਹੀ ਐਂਬੂਲ... ਅਗਲੀ ਖ਼ਬਰ ਯੂਥ ਕਾਂਗਰਸ ਹਲਕਾ ਜਲਾਲਾਬਾਦ ਦੇ ਕਈ ਆਗੂਆਂ ਨੇ ਫੜਿਆ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।