02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਹੈਰੋਇਨ ਸਮੇਤ ਗ੍ਰਿਫਤਾਰ ਕੀਤੀ ਔਰਤ ਨੂੰ ਜ਼ਮਾਨਤ ਮਿਲੀ

ਫਿਰੋਜ਼ਪੁਰ, 1 ਨਵੰਬਰ (ਰਾਕੇਸ਼ ਚਾਵਲਾ)-ਸਪੈਸ਼ਲ ਕੋਰਟ, ਫਿਰੋਜ਼ਪੁਰ ਦੇ ਜੱਜ ਕ੍ਰਿਸ਼ਨ ਕਾਂਤ ਜੈਨ ਦੀ ਅਦਾਲਤ ਨੇ ਐੱਨ. ਡੀ.

ਅਜੀਤ ਡੈਸਕ 02-11-2026
ਫਿਰੋਜ਼ਪੁਰ, 1 ਨਵੰਬਰ (ਰਾਕੇਸ਼ ਚਾਵਲਾ)-ਸਪੈਸ਼ਲ ਕੋਰਟ, ਫਿਰੋਜ਼ਪੁਰ ਦੇ ਜੱਜ ਕ੍ਰਿਸ਼ਨ ਕਾਂਤ ਜੈਨ ਦੀ ਅਦਾਲਤ ਨੇ ਐੱਨ.ਡੀ.ਪੀ.ਐੱਸ ਐਕਟ ਦੇ ਮਾਮਲੇ ਵਿਚ ਗ੍ਰਿਫ਼ਤਾਰ ਮਹਿਲਾ ਨਰਿੰਦਰ ਕੌਰ ਦੀ ਜ਼ਮਾਨਤ ਅਰਜ਼ੀ ਮਨਜ਼ੂਰ ਕਰ ਲਈ ਹੈ। ਵਕੀਲ ਅਮਿਤ ਸ਼ਰਮਾ ਵਲੋਂ ਦਾਇਰ ਅਰਜ਼ੀ ਵਿਚ ਦੱਸਿਆ ਕਿ ਥਾਣਾ ਕੁੱਲਗੜ੍ਹੀ ਪੁਲਿਸ ਨੇ ਨਰਿੰਦਰ ਕੌਰ ਨੂੰ 9-9-2026 ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ 219 ਗਰਾਮ ਹੈਰੋਇਨ ਬਰਾਮਦ ਕਰਨ ਦਾ ਦਾਅਵਾ ਕੀਤਾ ਸੀ। ਇਸ ਕੇਸ ਵਿਚ ਦੂਜੀ ਮੁਲਜ਼ਮ ਗੁਰਸ਼ਰਨ ਕੌਰ ਨੂੰ ਧਾਰਾ 29 ਤਹਿਤ ਨਾਮਜ਼ਦ ਕੀਤਾ ਗਿਆ ਹੈ ਜੋ ਅਜੇ ਫ਼ਰਾਰ ਹੈ। ਹੌਲਦਾਰ ਲਵਦੀਪ ਸਿੰਘ ਨੇ ਅਦਾਲਤ ਵਿਚ ਦੱਸਿਆ ਕਿ ਨਰਿੰਦਰ ਕੌਰ ਖ਼ਿਲਾਫ਼ ਹੋਰ ਕੋਈ ਕੇਸ ਦਰਜ ਨਹੀਂ। ਦੋਹਾਂ ਪੱਖਾਂ ਦੀ ਦਲੀਲ ਸੁਣਨ ਉਪਰੰਤ ਕੋਰਟ ਨੇ ਧਾਰਾ 483 ਤਹਿਤ ਜ਼ਮਾਨਤ ਮਨਜ਼ੂਰ ਕਰਦਿਆਂ 70,000 ਰੁਪਏ ਦੇ ਮੁਚੱਲਕੇ ਅਤੇ ਇਕ ਜ਼ਮਾਨਤੀ ਦੀ ਸ਼ਰਤ ਤਹਿਤ ਰਿਹਾਅ ਕਰਨ ਦਾ ਹੁਕਮ ਦਿੱਤਾ ਅਤੇ ਸ਼ਰਤ ਲਾਈ ਕਿ ਮੁਲਜ਼ਮ ਹਰ ਪੇਸ਼ੀ ’ਤੇ ਹਾਜ਼ਰ ਹੋਵੇਗੀ, ਵਿਦੇਸ਼ ਨਹੀਂ ਜਾਵੇਗੀ ਅਤੇ ਪਾਸਪੋਰਟ ਜਮ੍ਹਾ ਕਰਵਾਏਗੀ।
ਪਿਛਲੀ ਖ਼ਬਰ ਸ੍ਰੀ ਗੁਰੂ ਜੰਭੇਸ਼ਵਰ ਡੀ.ਏ.ਵੀ.ਸਕੂਲ ਹਰੀਪੁਰਾ ਵਿਖੇ ਭਾਰਤ ਸਕਾਊਟਸ ਐਂਡ ਗਾਈਡਜ਼ ਦਾ ਦੂਜਾ ਅਤੇ ਤੀਜਾ ਸੋਪਾਨ ਪ੍ਰੀਖਣ ਕੈਂਪ... ਅਗਲੀ ਖ਼ਬਰ ਹਲਕਾ ਗੁਰੂਹਰਸਹਾਏ ਦੇ ਲੋਕਾਂ ਦਾ ਮਿਲ ਰਿਹਾ ਹੈ ਅਥਾਹ ਪਿਆਰ : ਮੌਂਟੂ ਵੋਹਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।