ਖੰਡਾ ਚੌਕ ਟਰੱਸਟ ਨੇ ਧਾਰਮਿਕ ਸਥਾਨਾਂ ਨੂੰ ਰਾਜਨੀਤੀ ਤੋਂ ਦੂਰ ਰੱਖਣ ਦੀ ਕੀਤੀ ਅਪੀਲ
ਅਬੋਹਰ, 31 ਅਕਤੂਬਰ (ਤੇਜਿੰਦਰ ਸਿੰਘ ਖ਼ਾਲਸਾ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ 1 ਨਵੰਬਰ ਨੂੰ ਅਬੋਹਰ ਆਮਦ ਨੂੰ ਲੈ ਕੇ ਆਮ ਆਦਮੀ ਪਾਰਟੀ ਵਲੋਂ ਸ਼ਹਿਰ ਨੂੰ ਪਾਰਟੀ ਦੇ ਝੰਡਿਆਂ, ਫਲੈਕਸ ਬੋਰਡਾਂ ਤੇ ਪ੍ਰਚਾਰ ਸਮਗਰੀ ਨਾਲ ਸਜਾਇਆ ਜਾ ਰਿਹਾ ਹੈ। ਸ਼ਹਿਰ ਦੇ ਪ੍ਰਮੁੱਖ ਚੌਕਾਂ ਤੋਂ ਲੈ ਕੇ ਵੱਖ-ਵੱਖ ਗਲੀਆਂ ਤੇ ਸੜਕਾਂ ਤੱਕ ਪਾਰਟੀ ਦੇ ਝੰਡੇ ਤੇ ਬੈਨਰ ਲਗਾਏ ਗਏ ਹਨ ਹਾਲਾਂਕਿ ਇਸ ਸਿਆਸੀ ਸਵਾਗਤੀ ਪ੍ਰਬੰਧ ਦੌਰਾਨ ਸ਼ਹਿਰ ਦੇ ਕੁੱਝ ਧਾਰਮਿਕ ਚੌਕਾਂ ਤੇ ਧਾਰਮਿਕ ਮਹੱਤਤਾ ਵਾਲੀਆਂ ਥਾਵਾਂ ’ਤੇ ਵੀ ਪਾਰਟੀ ਦੇ ਝੰਡੇ ਤੇ ਪੋਸਟਰ ਲਗਾਏ ਜਾਣ ਕਾਰਨ ਲੋਕਾਂ ਵਿਚ ਨਾਰਾਜ਼ਗੀ ਦੇਖਣ ਨੂੰ ਮਿਲ ਰਹੀ ਹੈ।
ਅ
ਅਬੋਹਰ ਦੇ ਬਾਬਾ ਬੰਦਾ ਸਿੰਘ ਬਹਾਦਰ ਮਾਰਗ ਸਥਿਤ ਖੰਡਾ ਚੌਕ ’ਤੇ ਮੁੱਖ ਮੰਤਰੀ ਦੀ ਆਮਦ ਨੂੰ ਲੈ ਕੇ ਲਗਾਈਆਂ ਝੰਡੀਆਂ। ਤਸਵੀਰ-ਤੇਜਿੰਦਰ ਸਿੰਘ ਖ਼ਾਲਸਾ
01-11-2026
ਅਬੋਹਰ, 31 ਅਕਤੂਬਰ (ਤੇਜਿੰਦਰ ਸਿੰਘ ਖ਼ਾਲਸਾ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ 1 ਨਵੰਬਰ ਨੂੰ ਅਬੋਹਰ ਆਮਦ ਨੂੰ ਲੈ ਕੇ ਆਮ ਆਦਮੀ ਪਾਰਟੀ ਵਲੋਂ ਸ਼ਹਿਰ ਨੂੰ ਪਾਰਟੀ ਦੇ ਝੰਡਿਆਂ, ਫਲੈਕਸ ਬੋਰਡਾਂ ਤੇ ਪ੍ਰਚਾਰ ਸਮਗਰੀ ਨਾਲ ਸਜਾਇਆ ਜਾ ਰਿਹਾ ਹੈ। ਸ਼ਹਿਰ ਦੇ ਪ੍ਰਮੁੱਖ ਚੌਕਾਂ ਤੋਂ ਲੈ ਕੇ ਵੱਖ-ਵੱਖ ਗਲੀਆਂ ਤੇ ਸੜਕਾਂ ਤੱਕ ਪਾਰਟੀ ਦੇ ਝੰਡੇ ਤੇ ਬੈਨਰ ਲਗਾਏ ਗਏ ਹਨ ਹਾਲਾਂਕਿ ਇਸ ਸਿਆਸੀ ਸਵਾਗਤੀ ਪ੍ਰਬੰਧ ਦੌਰਾਨ ਸ਼ਹਿਰ ਦੇ ਕੁੱਝ ਧਾਰਮਿਕ ਚੌਕਾਂ ਤੇ ਧਾਰਮਿਕ ਮਹੱਤਤਾ ਵਾਲੀਆਂ ਥਾਵਾਂ ’ਤੇ ਵੀ ਪਾਰਟੀ ਦੇ ਝੰਡੇ ਤੇ ਪੋਸਟਰ ਲਗਾਏ ਜਾਣ ਕਾਰਨ ਲੋਕਾਂ ਵਿਚ ਨਾਰਾਜ਼ਗੀ ਦੇਖਣ ਨੂੰ ਮਿਲ ਰਹੀ ਹੈ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ 1 ਨਵੰਬਰ ਨੂੰ ਅਬੋਹਰ ਵਿਖੇ ਪੰਜਾਬ ਸਰਕਾਰ ਦੀ ਮਾਵਾਂ ਧੀਆਂ ਸਤਿਕਾਰਯੋਗ ਯੋਜਨਾ ਤਹਿਤ ਅਗਲੇ ਪੜਾਅ ਦੀ ਕਿਸ਼ਤ ਜਾਰੀ ਕਰਨ ਲਈ ਪਹੁੰਚ ਰਹੇ ਹਨ। ਬਾਬਾ ਬੰਦਾ ਸਿੰਘ ਬਹਾਦਰ ਮਾਰਗ ’ਤੇ ਸਥਿਤ ਖੰਡਾ ਚੌਕ ਦੇ ਆਲੇ-ਦੁਆਲੇ ਆਮ ਆਦਮੀ ਪਾਰਟੀ ਦੀਆਂ ਝੰਡੀਆਂ ਲਗਾਏ ਜਾਣ ਦਾ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਸਬੰਧੀ ਟਰੱਸਟ ਦੇ ਆਗੂ ਜਥੇਦਾਰ ਬਖ਼ਸ਼ੀਸ਼ ਸਿੰਘ ਜਾਮਣੀਆ, ਕਰਨਲ ਐੱਸ.ਪੀ.ਆਰ. ਗਾਬਾ, ਸੁਖਜਿੰਦਰ ਸਿੰਘ ਰਾਜਨ ਨੇ ਆਪਣੀ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਹਰ ਰਾਜਨੀਤਿਕ ਪਾਰਟੀ ਨੂੰ ਆਪਣੇ ਵਿਚਾਰਾਂ ਤੇ ਕੰਮਾਂ ਦਾ ਪ੍ਰਚਾਰ ਕਰਨ ਦਾ ਪੂਰਾ ਅਧਿਕਾਰ ਹੈ ਪਰ ਇਸ ਦੇ ਨਾਲ ਹੀ ਧਾਰਮਿਕ ਸਥਾਨਾਂ ਤੇ ਧਾਰਮਿਕ ਮਹੱਤਤਾ ਵਾਲੇ ਚੌਕਾਂ ਨੂੰ ਰਾਜਨੀਤਿਕ ਸਰਗਰਮੀਆਂ ਤੋਂ ਦੂਰ ਰੱਖਿਆ ਜਾਣਾ ਚਾਹੀਦਾ ਹੈ। ਟਰੱਸਟ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਜਾਂ ਕਿਸੇ ਵੀ ਵੱਡੇ ਆਗੂ ਦੀ ਆਮਦ ਮੌਕੇ ਸਵਾਗਤੀ ਪ੍ਰਬੰਧ ਕਰਨਾ ਸਿਆਸੀ ਪਾਰਟੀਆਂ ਦਾ ਅਧਿਕਾਰ ਹੈ ਪਰ ਅਜਿਹੇ ਪ੍ਰਬੰਧ ਕਰਦੇ ਸਮੇਂ ਧਾਰਮਿਕ ਸਥਾਨਾਂ ਦੀ ਮਰਿਆਦਾ ਅਤੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਖ਼ਾਸ ਧਿਆਨ ਰੱਖਿਆ ਜਾਣਾ ਚਾਹੀਦਾ ਹੈ।