25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਗਾਰਬੇਜ ਫ਼੍ਰੀ ਫ਼ੈਸਟੀਵਲ 2026 ਕੰਪੇਨ ਦੇ ਦੂਜੇ ਦਿਨ ਕਰਵਾਈ ਗਈ ਮੰਦਰਾਂ ਦੀ ਸਫ਼ਾਈ

ਫ਼ਿਰੋਜ਼ਪੁਰ, 24 ਅਕਤੂਬਰ (ਰਾਕੇਸ਼ ਚਾਵਲਾ)- ਨਗਰ ਕੌਂਸਲ ਫ਼ਿਰੋਜ਼ਪੁਰ ਵਲੋਂ 23 ਅਕਤੂਬਰ 2026 ਨੂੰ ਸ਼ੁਰੂ ਕੀਤੀ ਗਈ ਗਾਰਬੇਜ ਫ਼੍ਰੀ ਫ਼ੈਸਟੀਵਲ ਮੁਹਿੰਮ ਦੇ ਦੂਜੇ ਦਿਨ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਨੂੰ ਮੁੱਖ ਰੱਖਦਿਆਂ ਫ਼ਿਰੋਜ਼ਪੁਰ ਸ਼ਹਿਰ ਦੇ ਵੱਖ-ਵੱਖ ਸਥਾਨਾਂ ਦੇ ਬਣੇ ਮੰਦਰਾਂ ਦੇ ਆਸ ਪਾਸ ਸਫ਼ਾਈ ਕਰਵਾਈ ਗਈ। ਇਸ ਸਫ਼ਾਈ ਮੁਹਿੰਮ ਤਹਿਤ ਨਗਰ ਕੌਂਸਲ ਫ਼ਿਰੋਜ਼ਪੁਰ ਵਲੋਂ ਦੂਜੇ ਦਿਨ ਅੰਦਰ ਦੋ ਰਿਹਾਇਸ਼ੀ ਵਾਰਡਾਂ ਤੇ ਕਮਰਸ਼ੀਅਲ ਏਰੀਏ ਦੀ ਕਲੀਨ ਸਵੀਪ ਕਰਵਾਉਂਦੇ ਹੋਏ ਲਗਭਗ ਇਨ੍ਹਾਂ ਸਥਾਨਾਂ ਤੋਂ 2 ਟਨ ਕਚਰਾ ਇਕੱਤਰ ਕੀਤਾ ਗਿਆ।

ਅਜੀਤ ਡੈਸਕ 25-10-2026
ਫ਼ਿਰੋਜ਼ਪੁਰ, 24 ਅਕਤੂਬਰ (ਰਾਕੇਸ਼ ਚਾਵਲਾ)- ਨਗਰ ਕੌਂਸਲ ਫ਼ਿਰੋਜ਼ਪੁਰ ਵਲੋਂ 23 ਅਕਤੂਬਰ 2026 ਨੂੰ ਸ਼ੁਰੂ ਕੀਤੀ ਗਈ ਗਾਰਬੇਜ ਫ਼੍ਰੀ ਫ਼ੈਸਟੀਵਲ ਮੁਹਿੰਮ ਦੇ ਦੂਜੇ ਦਿਨ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਨੂੰ ਮੁੱਖ ਰੱਖਦਿਆਂ ਫ਼ਿਰੋਜ਼ਪੁਰ ਸ਼ਹਿਰ ਦੇ ਵੱਖ-ਵੱਖ ਸਥਾਨਾਂ ਦੇ ਬਣੇ ਮੰਦਰਾਂ ਦੇ ਆਸ ਪਾਸ ਸਫ਼ਾਈ ਕਰਵਾਈ ਗਈ। ਇਸ ਸਫ਼ਾਈ ਮੁਹਿੰਮ ਤਹਿਤ ਨਗਰ ਕੌਂਸਲ ਫ਼ਿਰੋਜ਼ਪੁਰ ਵਲੋਂ ਦੂਜੇ ਦਿਨ ਅੰਦਰ ਦੋ ਰਿਹਾਇਸ਼ੀ ਵਾਰਡਾਂ ਤੇ ਕਮਰਸ਼ੀਅਲ ਏਰੀਏ ਦੀ ਕਲੀਨ ਸਵੀਪ ਕਰਵਾਉਂਦੇ ਹੋਏ ਲਗਭਗ ਇਨ੍ਹਾਂ ਸਥਾਨਾਂ ਤੋਂ 2 ਟਨ ਕਚਰਾ ਇਕੱਤਰ ਕੀਤਾ ਗਿਆ। ਇਸ ਮੌਕੇ ਨਗਰ ਕੌਂਸਲ ਫ਼ਿਰੋਜ਼ਪੁਰ ਦੇ ਕਾਰਜ ਸਾਧਕ ਅਫ਼ਸਰ ਨਰਿੰਦਰ ਕੁਮਾਰ ਤੇ ਸੁਪਰਡੈਂਟ ਸੁਖਪਾਲ ਸਿੰਘ ਵਲੋਂ ਸਾਂਝੇ ਤੌਰ ’ਤੇ ਦੱਸਿਆ ਗਿਆ ਕਿ ਨਗਰ ਕੌਂਸਲ ਫ਼ਿਰੋਜ਼ਪੁਰ ਦੀ ਟੀਮ ਵਲੋਂ ਦੂਸਰੇ ਦਿਨ ਵਿਚ ਇਸ ਮੁਹਿੰਮ ਨਾਲ ਵੱਖ-ਵੱਖ ਪ੍ਰਕਾਰ ਦੀਆਂ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਸੰਸਥਾਵਾਂ ਦੇ ਅਹੁਦੇਦਾਰ ਸਕੂਲਾਂ ਕਾਲਜਾਂ ਦੇ ਵਿਦਿਆਰਥੀ ਤੇ ਟੀਚਰ ਨੂੰ ਇਸ ਮੁਹਿੰਮ ਨਾਲ ਜੋੜਿਆ ਗਿਆ। ਹੁਣ ਤੱਕ ਇਸ ਮੁਹਿੰਮ ਨਾਲ ਕੁੱਲ 70 ਵਲੰਟੀਅਰ ਨੂੰ ਜੋੜਿਆ ਜਾ ਚੁੱਕਿਆ ਹੈ। ਇਸ ਤੋਂ ਇਲਾਵਾ ਨਗਰ ਕੌਂਸਲ ਫ਼ਿਰੋਜ਼ਪੁਰ ਦੀ ਸਪੈਸ਼ਲ ਗਠਿਤ ਕੀਤੀ ਟੀਮ ਵਲੋਂ ਕਮਰਸ਼ੀਅਲ ਏਰੀਏ ਦੇ ਵੱਖ-ਵੱਖ ਸਥਾਨਾਂ ’ਤੇ ਦੁਕਾਨਦਾਰਾਂ ਨੂੰ ਇਸ ਮੁਹਿੰਮ ਦੇ ਪਹਿਲੂਆਂ ਅਨੁਸਾਰ ਜਾਗਰੂਕ ਕੀਤਾ ਗਿਆ ਤੇ ਸ਼ਹਿਰ ਦੇ ਸੀਨੀਅਰ ਸੈਕੰਡਰੀ ਸਰਕਾਰੀ ਸਕੂਲ ਲੜਕੀ ਤੇ ਲੜਕੀਆਂ ਅੰਦਰ ਜਾ ਕੇ ਵਿਦਿਆਰਥੀਆਂ ਨੂੰ ਸੋਲਿਡ ਵੇਸਟ ਮੈਨੇਜਮੈਂਟ ਦੇ ਵੱਖ-ਵੱਖ ਪਹਿਲੂਆਂ ਸਬੰਧੀ ਜਾਣਕਾਰੀ ਦਿੱਤੀ ਗਈ ਤੇ ਤਿਉਹਾਰਾਂ ਦੇ ਦਿਨਾਂ ’ਚ ਘੱਟ ਤੋਂ ਘੱਟ ਕਚਰਾ ਪੈਦਾ ਕਰਨ ਲਈ ਸੰਦੇਸ਼ ਦਿੱਤਾ ਗਿਆ। ਅੰਤ ਵਿਚ ਉਨ੍ਹਾਂ ਵਲੋਂ ਦੱਸਿਆ ਗਿਆ ਕਿ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਦੀਵਾਲੀ ਦੇ ਮੌਕੇ ’ਤੇ ਲੋਕਾਂ ਵੱਲੋਂ ਆਪਣੇ ਘਰਾਂ ਅੰਦਰ ਸਫ਼ਾਈ ਉਪਰੰਤ ਬਚੇ ਗਏ ਰੀਸਾਈਕਲ ਮਟੀਰੀਅਲ ਨੂੰ ਨਗਰ ਕੌਂਸਲ ਫ਼ਿਰੋਜ਼ਪੁਰ ਵਲੋਂ ਤਿਆਰ ਕੀਤੇ ਗਏ ਮੋਬਾਈਲ ਮਟੀਰੀਅਲ ਰਿਕਵਰੀ ਵੈਨ ਨੂੰ ਦੇ ਸਕਦੇ ਹਨ।
ਪਿਛਲੀ ਖ਼ਬਰ ਸਿਆਣ ਗੋਤ ਦੀਆਂ ਸਤੀਆਂ ਦਾ ਮੇਲਾ ਪਹਿਲੀ ਨੂੰ ਅਗਲੀ ਖ਼ਬਰ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ‘ਸੰਡੇਜ਼ ਆਨ ਸਾਈਕਲ’ ਦਾ 96ਵਾਂ ਐਡੀਸ਼ਨ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।