100 ਵਾਰ ਖ਼ੂਨਦਾਨ ਕਰਨ ’ਤੇ ਕੁਲਦੀਪ ਸਿੰਘ ਮੁੱਦਕੀ ਦਾ ‘ਸਟੇਟ ਐਵਾਰਡ’ ਨਾਲ ਵਿਸ਼ੇਸ਼ ਸਨਮਾਨ
ਮੁੱਦਕੀ, 19 ਅਕਤੂਬਰ (ਭੁਪਿੰਦਰ ਸਿੰਘ)- ਸਥਾਨਕ ਕਸਬੇ ਦੇ ਵਸਨੀਕ ਅਤੇ ‘ਕੁਲਦੀਪ ਇਲੈਕਟ੍ਰੋਨਿਕਸ ਸੇਲ ਐਂਡ ਸਰਵਿਸ’ ਦੇ ਮਾਲਕ ਕੁਲਦੀਪ ਸਿੰਘ ਇਨਵਰਟਰਾਂ ਵਾਲਾ ਨੂੰ ਆਪਣੇ ਜੀਵਨ ਵਿਚ 100 ਵਾਰ ਖ਼ੂਨਦਾਨ ਕਰਨ ਕਰਕੇ ਇਸ ਸਮਾਜ ਸੇਵੀ ਕਾਰਜ ਕਰਨ ਸਦਕਾ ‘ਸਟੇਟ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਉਹ ਪਿਛਲੇ ਲੰਮੇ ਸਮੇਂ ਤੋਂ ਬਾਬਾ ਫ਼ਰੀਦ ਸੇਵਾ ਸੁਸਾਇਟੀ ਫ਼ਰੀਦਕੋਟ ਨਾਲ ਜੁੜੇ ਹੋਏ ਹਨ ਜੋ ਅਨੇਕਾਂ ਖ਼ੂਨਦਾਨ ਕੈਂਪ ਲਗਾ ਚੁੱਕੀ ਹੈ ਤੇ ਲਗਾ ਰਹੀ ਹੈ।
100 ਵਾਰ ਖ਼ੂਨਦਾਨ ਕਰਨ ਵਾਲੇ ਕੁਲਦੀਪ ਸਿੰਘ ਇਨਵਰਟਰਾਂ ਵਾਲੇ।
20-10-2026