20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਸਰਹੱਦ ਪਾਰੋਂ ਡਰੋਨ ਰਾਹੀਂ ਭੇਜੇ ਹੈਰੋਇਨ ਦੇ 10 ਪੈਕਟ ਬਰਾਮਦ ਬੀ.ਐੱਸ.ਐੱਫ. ਅਤੇ ਥਾਣਾ ਸਦਰ ਪੁਲਿਸ ਨਾਲ ਸਾਂਝੀ ਤਲਾਸ਼ੀ ਦੌਰਾਨ ਅਲੀ ਕੇ ਨੇੜਲੇ ਖੇਤਾਂ ’ਚੋਂ ਮਿਲੀ ਖੇਪ

ਫ਼ਿਰੋਜ਼ਪੁਰ, 19 ਅਕਤੂਬਰ (ਗੁਰਿੰਦਰ ਸਿੰਘ)- ਭਾਰਤ-ਪਾਕਿਸਤਾਨ ਸਰਹੱਦ ’ਤੇ ਨਸ਼ਾ ਤਸਕਰੀ ਦੀਆਂ ਕੋਸ਼ਿਸ਼ਾਂ ਵਿਰੁੱਧ ਕਾਰਵਾਈ ਕਰਦਿਆਂ ਸੀਮਾ ਸੁਰੱਖਿਆ ਬਲ (ਬੀ. ਐੱਸ.

ਬੀ.ਐੱਸ.ਐੱਫ. ਅਤੇ ਥਾਣਾ ਸਦਰ ਪੁਲਿਸ ਵਲੋਂ ਬਰਾਮਦ ਕੀਤੀ ਹੋਰੋਇਨ। ਅਜੀਤ ਤਸਵੀਰ 20-10-2026
ਫ਼ਿਰੋਜ਼ਪੁਰ, 19 ਅਕਤੂਬਰ (ਗੁਰਿੰਦਰ ਸਿੰਘ)- ਭਾਰਤ-ਪਾਕਿਸਤਾਨ ਸਰਹੱਦ ’ਤੇ ਨਸ਼ਾ ਤਸਕਰੀ ਦੀਆਂ ਕੋਸ਼ਿਸ਼ਾਂ ਵਿਰੁੱਧ ਕਾਰਵਾਈ ਕਰਦਿਆਂ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਦੇ ਜਵਾਨਾਂ ਨੇ ਬੀਤੀ ਰਾਤ ਪਾਕਿਸਤਾਨ ਵਾਲੇ ਪਾਸਿਓਂ ਡਰੋਨ ਰਾਹੀਂ ਭਾਰਤੀ ਖੇਤਰ ਵਿਚ ਸੁੱਟੀ ਗਈ ਹੈਰੋਇਨ ਦੇ 10 ਪੈਕਟ ਬਰਾਮਦ ਕੀਤੇ ਹਨ। ਇਹ ਖੇਪ ਸਰਹੱਦੀ ਪਿੰਡ ਅਲੀ ਕੇ ਨੇੜੇ ਖੇਤਾਂ ਵਿਚੋਂ ਮਿਲੀ ਹੈ। ਜਾਣਕਾਰੀ ਅਨੁਸਾਰ ਬੀ.ਐੱਸ.ਐੱਫ. ਦੀ 99ਵੀਂ ਬਟਾਲੀਅਨ ਦੇ ਜਵਾਨਾਂ ਨੇ ਬੀਤੀ ਰਾਤ ਸਰਹੱਦੀ ਖੇਤਰ ਵਿਚ ਡਰੋਨ ਦੀ ਹਲਚਲ ਨੋਟ ਕੀਤੀ। ਇਸ ਤੋਂ ਬਾਅਦ ਸੁਰੱਖਿਆ ਬਲ ਦੇ ਜਵਾਨਾਂ ਨੇ ਸਬੰਧਤ ਇਲਾਕੇ ਵਿਚ ਚੌਕਸੀ ਵਧਾ ਦਿੱਤੀ ਤੇ ਸ਼ੱਕੀ ਸਥਾਨ ਦੀ ਤਲਾਸ਼ੀ ਲੈਣ ਲਈ ਥਾਣਾ ਸਦਰ ਫ਼ਿਰੋਜ਼ਪੁਰ ਦੀ ਪੁਲਿਸ ਨਾਲ ਸੰਪਰਕ ਕੀਤਾ। ਬੀ.ਐੱਸ.ਐੱਫ. ਤੇ ਪੁਲਿਸ ਦੀ ਸਾਂਝੀ ਤਲਾਸ਼ੀ ਮੁਹਿੰਮ ਦੌਰਾਨ ਸਰਹੱਦੀ ਪਿੰਡ ਅਲੀ ਕੇ ਦੇ ਨੇੜੇ ਖੇਤਾਂ ਵਿਚੋਂ 10 ਪੈਕਟ ਹੈਰੋਇਨ ਬਰਾਮਦ ਹੋਏ। ਸੁਰੱਖਿਆ ਬਲਾਂ ਵਲੋਂ ਬਰਾਮਦ ਕੀਤੀ ਗਈ ਖੇਪ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ। ਮੁੱਢਲੀ ਜਾਣਕਾਰੀ ਅਨੁਸਾਰ ਇਹ ਖੇਪ ਡਰੋਨ ਰਾਹੀਂ ਸਰਹੱਦ ਪਾਰੋਂ ਭਾਰਤੀ ਖੇਤਰ ’ਚ ਸੁੱਟੇ ਜਾਣ ਦਾ ਸ਼ੱਕ ਹੈ। ਪੁਲਿਸ ਵਲੋਂ ਬਰਾਮਦਗੀ ਸਬੰਧੀ ਲੋੜੀਂਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। ਇਸ ਦੇ ਨਾਲ ਹੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਨਾਲ ਜੁੜੇ ਲੋਕਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਕਿਸਾਨ, ਰਾਜਨੀਤਿਕ ਤੇ ਸਮਾਜਿਕ ਜਥੇਬੰਦੀਆਂ ਵਲੋਂ ਸਾਂਝੇ ਤੌਰ ’ਤੇ ਜ਼ੀਰਾ ਦੇ ਵਿਧਾਇਕ ਕਟਾਰੀਆ ਦੀ ਕੋਠੀ ਬਾਹਰ ਰੋਸ ਧਰਨਾ ਅਗਲੀ ਖ਼ਬਰ ਮੰਗਾਂ ਦੀ ਅਣਦੇਖੀ ਵਿਰੁੱਧ ਕੱਲ੍ਹ ਸਮੂਹਿਕ ਛੁੱਟੀ ਲੈ ਕੇ ਸੰਘਰਸ਼ ਕਰਨਗੇ ਅਧਿਆਪਕ, ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਛੁੱਟ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।