ਰੇਲਵੇ ਦੇ ਫ਼ਿਰੋਜ਼ਪੁਰ ਮੰਡਲ ਵਲੋਂ ਸਾਹਨੇਵਾਲ-ਮੁੰਡੀਆਮਪੱਕਮ ਦੇ ਵਿਚਕਾਰ ਪਾਰਸਲ ਕਾਰਗੋ ਐਕਸਪ੍ਰੈੱਸ ਟਰੇਨ ਦੀ ਸ਼ੁਰੂਆਤ
ਫ਼ਿਰੋਜ਼ਪੁਰ, 10 ਅਕਤੂਬਰ (ਰਾਕੇਸ਼ ਚਾਵਲਾ)- ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਦੀ ਅਗਵਾਈ ਹੇਠ ਫ਼ਿਰੋਜ਼ਪੁਰ ਮੰਡਲ ਨੇ ਪੰਜਾਬ ਤੇ ਦੱਖਣੀ ਭਾਰਤ ਦੇ ਉਦਯੋਗਿਕ ਖੇਤਰਾਂ ਵਿਚਕਾਰ ਰੇਲ-ਆਧਾਰਿਤ ਮਾਲ ਢੋਆ-ਢੁਆਈ ਨੂੰ ਮਜ਼ਬੂਤ ਕਰਨ ਲਈ ਪੰਜਾਬ ਦੇ ਸਾਹਨੇਵਾਲ ਅਤੇ ਚੇਨਈ ਮੰਡਲ ਦੇ ਮੁੰਡੀਆਮਪੱਕਮ ਰੇਲਵੇ ਸਟੇਸ਼ਨ ਦੇ ਵਿਚਕਾਰ ਪਾਰਸਲ ਕਾਰਗੋ ਐਕਸਪ੍ਰੈੱਸ ਟਰੇਨ ਸੇਵਾ ਸ਼ੁਰੂ ਕੀਤੀ ਹੈ। ਇਸ ਦਾ ਸੰਚਾਲਨ ਛੇ ਸਾਲਾਂ ਦੀ ਮਿਆਦ ਲਈ ਹੋਵੇਗਾ।
ਸਾਹਨੇਵਾਲ-ਮੁੰਡੀਆਮਪੱਕਮ ਦੇ ਵਿਚਕਾਰ ਪਾਰਸਲ ਕਾਰਗੋ ਐਕਸਪ੍ਰੈੱਸ ਟਰੇਨ ਦੀ ਸ਼ੁਰੂਆਤ ਬਾਰੇ ਰੇਲਵੇ ਦੇ ਕਰਮਚਾਰੀ ਜਾਣਕਾਰੀ ਦਿੰਦੇ ਹੋਏ। ਅਜੀਤ ਤਸਵੀਰ
11-10-2026