11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਭੇਦਭਰੀ ਹਾਲਤ ’ਚ ਵਿਅਕਤੀ ਦੀ ਮੌਤ

ਜ਼ੀਰਾ,10 ਅਕਤੂਬਰ (ਰਜਨੀਸ਼ ਕਥੂਰੀਆ)- ਬੀਤੀ ਰਾਤ ਕੱਚਾ ਗਾਦੜੀ ਵਾਲਾ ਰੋਡ ’ਤੇ ਭੇਦਭਰੀ ਹਾਲਤ ਵਿਚ 1 ਵਿਅਕਤੀ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ। ਸੁਖਵਿੰਦਰ ਸਿੰਘ ਉਰਫ ਕਾਲਾ ਢਲ ਵਾਸੀ ਘੋੜ ਮੁਹੱਲਾ ਜ਼ੀਰਾ ਨੇ ਸਿਵਲ ਹਸਪਤਾਲ ਜ਼ੀਰਾ ਵਿਖੇ ਦੱਸਿਆ ਕਿ ਉਸ ਦਾ ਚਾਚਾ ਬਲਜੀਤ ਸਿੰਘ ਉਰਫ ਬਿੱਲਾ ਢਲ (65) ਪੁੱਤਰ ਲਾਲ ਸਿੰਘ ਵਾਸੀ ਵਾਰਡ ਨੰਬਰ 8, ਦੋਧੀਆਂ ਵਾਲੀ ਗਲੀ ਜ਼ੀਰਾ ਬੀਤੀ ਰਾਤ ਕਰੀਬ 9 ਵਜੇ ਟਰੱਕ ਯੂਨੀਅਨ ਜ਼ੀਰਾ ਤੋਂ ਨਵੀਂ ਤਲਵੰਡੀ ਰੋਡ ’ਤੇ ਆਪਣੇ ਮੋਟਰਸਾਈਕਲ ’ਤੇ ਆ ਰਿਹਾ ਸੀ ਕਿ ਰਸਤੇ ਵਿਚ ਮੋਟਰਸਾਈਕਲ ਸਵਾਰ ਕੁਝ ਨੌਜਵਾਨਾਂ ਨੇ ਉਸ ਪਾਸੋਂ ਉਸ ਦਾ ਪਰਸ ਜਾਂ ਮੋਬਾਈਲ ਖੋਹ ਲਿਆ ਜਿਸ ’ਤੇ ਉਸ ਦਾ ਚਾਚਾ ਬਲਜੀਤ ਸਿੰਘ ਉਹਨਾਂ ਦਾ ਪਿੱਛਾ ਕਰਨ ਲੱਗ ਪਿਆ ਤਾਂ ਬੱਚਾ ਗਾਦੜੀ ਵਾਲਾ ਰੋਡ ’ਤੇ ਖੋਹ ਕਰਨ ਵਾਲੇ ਲੜਕਿਆਂ ਨੇ ਉਸ ਦੇ ਮੱਥੇ ’ਤੇ ਕਿਸੇ ਨੁਕੀਲੇ ਹਥਿਆਰ ਨਾਲ ਸੱਟ ਮਾਰ ਦਿੱਤੀ ਤੇ ਫ਼ਰਾਰ ਹੋ ਗਏ।

ਬਲਜੀਤ ਸਿੰਘ ਉਰਫ ਬਿੱਲਾ ਢਲ ਦੀ ਪੁਰਾਣੀ ਤਸਵੀਰ 11-10-2026
ਜ਼ੀਰਾ,10 ਅਕਤੂਬਰ (ਰਜਨੀਸ਼ ਕਥੂਰੀਆ)- ਬੀਤੀ ਰਾਤ ਕੱਚਾ ਗਾਦੜੀ ਵਾਲਾ ਰੋਡ ’ਤੇ ਭੇਦਭਰੀ ਹਾਲਤ ਵਿਚ 1 ਵਿਅਕਤੀ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ। ਸੁਖਵਿੰਦਰ ਸਿੰਘ ਉਰਫ ਕਾਲਾ ਢਲ ਵਾਸੀ ਘੋੜ ਮੁਹੱਲਾ ਜ਼ੀਰਾ ਨੇ ਸਿਵਲ ਹਸਪਤਾਲ ਜ਼ੀਰਾ ਵਿਖੇ ਦੱਸਿਆ ਕਿ ਉਸ ਦਾ ਚਾਚਾ ਬਲਜੀਤ ਸਿੰਘ ਉਰਫ ਬਿੱਲਾ ਢਲ (65) ਪੁੱਤਰ ਲਾਲ ਸਿੰਘ ਵਾਸੀ ਵਾਰਡ ਨੰਬਰ 8, ਦੋਧੀਆਂ ਵਾਲੀ ਗਲੀ ਜ਼ੀਰਾ ਬੀਤੀ ਰਾਤ ਕਰੀਬ 9 ਵਜੇ ਟਰੱਕ ਯੂਨੀਅਨ ਜ਼ੀਰਾ ਤੋਂ ਨਵੀਂ ਤਲਵੰਡੀ ਰੋਡ ’ਤੇ ਆਪਣੇ ਮੋਟਰਸਾਈਕਲ ’ਤੇ ਆ ਰਿਹਾ ਸੀ ਕਿ ਰਸਤੇ ਵਿਚ ਮੋਟਰਸਾਈਕਲ ਸਵਾਰ ਕੁਝ ਨੌਜਵਾਨਾਂ ਨੇ ਉਸ ਪਾਸੋਂ ਉਸ ਦਾ ਪਰਸ ਜਾਂ ਮੋਬਾਈਲ ਖੋਹ ਲਿਆ ਜਿਸ ’ਤੇ ਉਸ ਦਾ ਚਾਚਾ ਬਲਜੀਤ ਸਿੰਘ ਉਹਨਾਂ ਦਾ ਪਿੱਛਾ ਕਰਨ ਲੱਗ ਪਿਆ ਤਾਂ ਬੱਚਾ ਗਾਦੜੀ ਵਾਲਾ ਰੋਡ ’ਤੇ ਖੋਹ ਕਰਨ ਵਾਲੇ ਲੜਕਿਆਂ ਨੇ ਉਸ ਦੇ ਮੱਥੇ ’ਤੇ ਕਿਸੇ ਨੁਕੀਲੇ ਹਥਿਆਰ ਨਾਲ ਸੱਟ ਮਾਰ ਦਿੱਤੀ ਤੇ ਫ਼ਰਾਰ ਹੋ ਗਏ। ਜਦੋਂਕਿ ਸੱਟ ਵੱਜਣ ਕਾਰਨ ਉਸ ਦੇ ਚਾਚੇ ਬਲਜੀਤ ਸਿੰਘ ਦੇ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ ਅਤੇ ਇਕ ਗਲੀ ਦੇ ਗੇਟ ’ ਚ ਉਸ ਦਾ ਸਿਰ ਵੱਜਣ ਕਾਰਨ ਉਸ ਦੀ ਮੌਤ ਹੋ ਗਈ। ਇਸ ਸਬੰਧ ਵਿਚ ਥਾਣਾ ਸਿਟੀ ਜ਼ੀਰਾ ਦੇ ਐਸ.ਐਚ.ਓ. ਜਸਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਮੁਢਲੀ ਤਫਤੀਸ਼ ਦੌਰਾਨ ਇਸ ਤਰ੍ਹਾਂ ਲੱਗਦਾ ਹੈ, ਜਿਵੇਂ ਗੇਟ ਵਿਚ ਵੱਜਣ ਕਾਰਨ ਬਲਜੀਤ ਸਿੰਘ ਉਰਫ ਬਿੱਲਾ ਦੇ ਮੱਥੇ ਵਿਚ ਗਲਾਰਨ ਖੁੱਬ ਜਾਣ ਕਰਕੇ ਉਸ ਦੀ ਮੌਤ ਹੋਈ ਹੈ। ਉਹਨਾਂ ਦੱਸਿਆ ਕਿ ਘਟਨਾ ਸਥਾਨ ਦੇ ਆਸ-ਪਾਸ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲਣ ਤੋਂ ਬਾਅਦ ਜੋ ਵੀ ਤੱਥ ਸਾਹਮਣੇ ਆਉਣਗੇ, ਉਨਾਂ ਹਾਂ ਦੇ ਮੁਤਾਬਿਕ ਬਣਦੀ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਪਿਛਲੀ ਖ਼ਬਰ ਸਰਬ ਭਾਰਤ ਨੌਜਵਾਨ ਸਭਾ ਨੇ ਜੰਤਰ ਮੰਤਰ ਪ੍ਰਦਰਸ਼ਨ ਦੀ ਹਮਾਇਤ ’ਚ ਮੁੱਖ ਚੋਣ ਕਮਿਸ਼ਨਰ ਦਾ ਪੁਤਲਾ ਫ਼ੂਕਿਆ ਅਗਲੀ ਖ਼ਬਰ ਪਿੰਡ ਹਾਜੀ ਬੇਟੂ ਦੇ ਕਈ ਪਰਿਵਾਰ ਭਾਜਪਾ ’ਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।