04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਫ਼ਿਰੋਜ਼ਪੁਰ ਮੰਡਲ ਦੇ ਪਹਿਲੇ ਅੰਤਰ-ਵਿਭਾਗੀ ਵਾਲੀਬਾਲ ਟੂਰਨਾਮੈਂਟ ਦਾ ਖ਼ਿਤਾਬ ਵਣਜ ਵਿਭਾਗ ਦੀ ਟੀਮ ਨੇ ਜਿੱਤਿਆ

ਫ਼ਿਰੋਜ਼ਪੁਰ 2 ਅਕਤੂਬਰ (ਰਾਕੇਸ਼ ਚਾਵਲਾ)- ਫ਼ਿਰੋਜ਼ਪੁਰ ਮੰਡਲ ਵਿਚ ਪਹਿਲੀ ਵਾਰ ਵੱਖ-ਵੱਖ ਵਿਭਾਗਾਂ ਵਿਚਕਾਰ ਕਰਵਾਏ ਜਾ ਰਹੇ ਅੰਤਰ-ਵਿਭਾਗੀ ਵਾਲੀਬਾਲ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ 2 ਅਕਤੂਬਰ 2026 ਨੂੰ ਖੇਡਿਆ ਗਿਆ। ਪਹਿਲੇ ਅੰਤਰ-ਵਿਭਾਗੀ ਵਾਲੀਬਾਲ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਵਿਚ ਵਣਜ ਵਿਭਾਗ ਦੀ ਟੀਮ ਨੇ ਇਲੈਕਟ੍ਰਿਕ ਸ਼ੈੱਡ ਦੀ ਟੀਮ ਨੂੰ ਫਸਵੇਂ ਅਤੇ ਰੋਮਾਂਚਕ ਮੁਕਾਬਲੇ ਵਿਚ 3-2 ਨਾਲ ਹਰਾ ਕੇ ਟੂਰਨਾਮੈਂਟ ਦਾ ਖ਼ਿਤਾਬ ਆਪਣੇ ਨਾਂਅ ਕੀਤਾ।

ਅਜੀਤ ਡੈਸਕ 03-10-2026
ਫ਼ਿਰੋਜ਼ਪੁਰ 2 ਅਕਤੂਬਰ (ਰਾਕੇਸ਼ ਚਾਵਲਾ)- ਫ਼ਿਰੋਜ਼ਪੁਰ ਮੰਡਲ ਵਿਚ ਪਹਿਲੀ ਵਾਰ ਵੱਖ-ਵੱਖ ਵਿਭਾਗਾਂ ਵਿਚਕਾਰ ਕਰਵਾਏ ਜਾ ਰਹੇ ਅੰਤਰ-ਵਿਭਾਗੀ ਵਾਲੀਬਾਲ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ 2 ਅਕਤੂਬਰ 2026 ਨੂੰ ਖੇਡਿਆ ਗਿਆ। ਪਹਿਲੇ ਅੰਤਰ-ਵਿਭਾਗੀ ਵਾਲੀਬਾਲ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਵਿਚ ਵਣਜ ਵਿਭਾਗ ਦੀ ਟੀਮ ਨੇ ਇਲੈਕਟ੍ਰਿਕ ਸ਼ੈੱਡ ਦੀ ਟੀਮ ਨੂੰ ਫਸਵੇਂ ਅਤੇ ਰੋਮਾਂਚਕ ਮੁਕਾਬਲੇ ਵਿਚ 3-2 ਨਾਲ ਹਰਾ ਕੇ ਟੂਰਨਾਮੈਂਟ ਦਾ ਖ਼ਿਤਾਬ ਆਪਣੇ ਨਾਂਅ ਕੀਤਾ। ਫਾਈਨਲ ਮੁਕਾਬਲੇ ਵਿਚ ਦੋਵਾਂ ਟੀਮਾਂ ਵਿਚਾਲੇ ਕਰੜਾ ਮੁਕਾਬਲਾ ਦੇਖਣ ਨੂੰ ਮਿਲਿਆ। ਪੰਜ ਸੈੱਟਾਂ ਤੱਕ ਚੱਲੇ ਇਸ ਰੋਮਾਂਚਕ ਮੁਕਾਬਲੇ ਵਿਚ ਵਣਜ ਵਿਭਾਗ ਦੀ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ 3-2 ਨਾਲ ਜਿੱਤ ਦਰਜ ਕੀਤੀ। ਵਣਜ ਵਿਭਾਗ ਦੀ ਜੇਤੂ ਟੀਮ ਵਿਚ ਕਪਤਾਨ ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ/ਐੱਫ.ਐੱਸ. ਪਰਮਦੀਪ ਸਿੰਘ ਸੈਣੀ, ਸੁਨੀਲ ਬਜਾਜ, ਮੋਹਿੰਦਰ ਰਾਵਤ, ਦਵਿੰਦਰ ਗ੍ਰੇਵਾਲ, ਰਿਦਮਪ੍ਰੀਤ ਸਿੰਘ ਤੇ ਮਹਿੰਦਰ ਸਿੰਘ ਸ਼ਾਮਲ ਸਨ। ਫਾਈਨਲ ਮੁਕਾਬਲੇ ਤੋਂ ਬਾਅਦ ਮੁੱਖ ਮਹਿਮਾਨ ਡਿਵੀਜ਼ਨਲ ਰੇਲਵੇ ਮੈਨੇਜਰ (ਡੀ.ਆਰ.ਐੱਮ.) ਸੰਜੀਵ ਕੁਮਾਰ ਨੇ ਜੇਤੂ ਵਣਜ ਵਿਭਾਗ ਦੀ ਟੀਮ ਨੂੰ ਵਧਾਈ ਦਿੱਤੀ ਤੇ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਖੇਡ ਪ੍ਰਤੀਯੋਗਤਾਵਾਂ ਰੇਲ ਕਰਮਚਾਰੀਆਂ ਵਿਚ ਟੀਮ ਭਾਵਨਾ, ਅਨੁਸ਼ਾਸਨ ਤੇ ਸਿਹਤਮੰਦ ਮੁਕਾਬਲੇ ਦੀ ਭਾਵਨਾ ਨੂੰ ਉਤਸ਼ਾਹਿਤ ਕਰਦੀਆਂ ਹਨ। ਇਹ ਪਹਿਲਾ ਅੰਤਰ-ਵਿਭਾਗੀ ਵਾਲੀਬਾਲ ਟੂਰਨਾਮੈਂਟ ਸੀਨੀਅਰ ਡਿਵੀਜ਼ਨਲ ਖੇਡ ਅਧਿਕਾਰੀ ਰਾਹੁਲ ਦੇਵ ਦੀ ਕੁਸ਼ਲ ਅਗਵਾਈ ਹੇਠ ਕਰਵਾਇਆ ਗਿਆ।
ਪਿਛਲੀ ਖ਼ਬਰ ਕਣਕ ਦੇ ਭਾਅ ’ਚ ਨਿਗੁਣੇ ਵਾਧੇ ਨਾਲ ਕੇਂਦਰ ਸਰਕਾਰ ਦਾ ਕਿਸਾਨ ਵਿਰੋਧੀ ਚਿਹਰਾ ਹੋਇਆ ਬੇਨਕਾਬ - ਧਰਮ ਸਿੰਘ, ਗੁਰਬਖਸ਼ ਸਿੰਘ ਅਗਲੀ ਖ਼ਬਰ ਕਣਕ ਦੇ ਭਾਅ ’ਚ ਮਾਮੂਲੀ ਵਾਧਾ ਕਰਕੇ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਕੀਤਾ ਮਜ਼ਾਕ: ਬਲਰਾਜ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।