29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਭਾਕਿਯੂ ਕ੍ਰਾਂਤੀਕਾਰੀ ਦਾ ਕਾਫ਼ਲਾ ਡੀ.ਸੀ.ਦਫ਼ਤਰ ਫ਼ਿਰੋਜ਼ਪੁਰ ਧਰਨੇ ਲਈ ਰਵਾਨਾ

ਜ਼ੀਰਾ, 28 ਦਸੰਬਰ (ਹਰਜੀਤ ਸਿੰਘ ਗਿੱਲ)- ਕਿਸਾਨੀ ਮੰਗਾਂ ਲਈ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵਲੋਂ ਫ਼ਿਰੋਜ਼ਪੁਰ ਵਿਖੇ ਡੀ. ਸੀ.

ਅਜੀਤ ਡੈਸਕ 29-09-2026
ਜ਼ੀਰਾ, 28 ਦਸੰਬਰ (ਹਰਜੀਤ ਸਿੰਘ ਗਿੱਲ)- ਕਿਸਾਨੀ ਮੰਗਾਂ ਲਈ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵਲੋਂ ਫ਼ਿਰੋਜ਼ਪੁਰ ਵਿਖੇ ਡੀ.ਸੀ. ਦਫ਼ਤਰ ਅੱਗੇ ਲਗਾਏ ਜਾ ਰਹੇ ਅਣਮਿਥੇ ਧਰਨੇ ਵਿਚ ਸ਼ਾਮਿਲ ਹੋਣ ਲਈ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਰੋਹੀ ਚੜ੍ਹਦਾ ਪਾਸਾ ਬਲਾਕ ਜ਼ੀਰਾ ਦਾ ਕਾਫ਼ਲਾ ਬਲਾਕ ਪ੍ਰਧਾਨ ਸੁਖਦੇਵ ਸਿੰਘ ਤਲਵੰਡੀ ਦੀ ਅਗਵਾਈ ਹੇਠ ਜ਼ੀਰਾ ਤੋਂ ਰਵਾਨਾ ਹੋਇਆ ਜਿਸ ਵਿਚ ਜ਼ਿਲ੍ਹਾ ਸਕੱਤਰ ਗੁਰਭਾਗ ਸਿੰਘ ਮਰੂੜ੍ਹ ਵੀ ਹਾਜ਼ਰ ਸਨ। ਇਸ ਮੌਕੇ ਮਨਪ੍ਰੀਤ ਸਿੰਘ ਮਨਸੂਰਵਾਲ, ਬਾਬਾ ਅਮਰਜੀਤ ਸਿੰਘ ਮਨਸੂਰ ਵਾਲ, ਨਵਦੀਪ ਸਿੰਘ ਵਾੜਾ, ਰਾਜਬੀਰ ਸਿੰਘ ਝਤਰਾ, ਸੰਜੀਵ ਸਿੰਘ ਬਿੱਟੂ, ਗਿਆਨ ਸਿੰਘ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ, ਬਲਾਕ ਪ੍ਰਧਾਨ ਜ਼ੀਰਾ ਰੋਹੀ ਚੜ੍ਹਦਾ, ਇਕਾਈ ਪ੍ਰਧਾਨ ਰਾਜਬੀਰ ਸਿੰਘ, ਗਿਆਨ ਸਿੰਘ ਸ਼ਾਹਵਾਲਾ, ਹਰਦੀਪ ਸਿੰਘ ਤਲਵੰਡੀ ਜੱਲੇ ਖਾਂ, ਫੁੰਮਹਣ ਸਿੰਘ ਤਲਵੰਡੀ ਜੱਲੇ ਖਾਂ, ਹਰਵਿੰਦਰ ਸਿੰਘ ਵਾੜਾ ਪੋਹਵਿੰਡ, ਜਗਸੀਰ ਸਿੰਘ ਝਤਰੇ ਤੇ ਮਨਪ੍ਰੀਤ ਸਿੰਘ ਮਨਸੂਰਵਾਲ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸਰਪੰਚ ਜਸਪਾਲ ਸਿੰਘ ਤਲਵੰਡੀ ਨੂੰ ਸਦਮਾ, ਮਾਤਾ ਹਰਜਿੰਦਰ ਕੌਰ ਦਾ ਦਿਹਾਂਤ ਅਗਲੀ ਖ਼ਬਰ ਬੰਗੜ ਸੁਪਰ ਸਪੈਸ਼ਲਿਟੀ ਹਸਪਤਾਲ ਵਲੋਂ ਲਾਇਨਜ਼ ਕਲੱਬ ਆਸ਼ੀਰਵਾਦ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।