ਬੇਰੁਜ਼ਗਾਰ ਉਪਵੈਦ ਡਿਪਲੋਮਾ ਧਾਰਕਾਂ ਨੇ 27 ਸਤੰਬਰ ਨੂੰ ਸਿਹਤ ਮੰਤਰੀ ਦੀ ਕੋਠੀ ਘੇਰਨ ਦਾ ਕੀਤਾ ਐਲਾਨ
ਮੰਡੀ ਰੋੜਾਂਵਾਲੀ, 19 ਸਤੰਬਰ (ਮਨਜੀਤ ਸਿੰਘ ਬਰਾੜ)- ਉਪਵੈਦ ਦਾ ਡਿਪਲੋਮਾ ਕਰਕੇ ਪਿਛਲੇ 11 ਸਾਲਾਂ ਤੋਂ ਸਰਕਾਰੀ ਨੌਕਰੀ ਦੀ ਉਡੀਕ ਕਰ ਰਹੇ ਬੇਰੁਜ਼ਗਾਰ ਉਪਵੈਦਾਂ ਨੇ ਸਰਕਾਰ ਖ਼ਿਲਾਫ਼ ਸੰਘਰਸ਼ ਦਾ ਐਲਾਨ ਕੀਤਾ ਹੈ। ਮੀਟਿੰਗ ਦੌਰਾਨ ਗੱਲਬਾਤ ਕਰਦਿਆਂ ਸੂਬਾ ਪ੍ਰਧਾਨ ਹਰਵਿੰਦਰ ਸਿੰਘ ਬੂਹੀ, ਮੀਤ ਪ੍ਰਧਾਨ ਰਵਿੰਦਰ ਸਿੰਘ ਤੇ ਜ਼ਿਲ੍ਹਾ ਪ੍ਰਧਾਨ ਅਵੀ ਕੁਮਾਰ ਸਹੀਵਾਲਾ ਨੇ ਕਿਹਾ ਕਿ ਪਿਛਲੇ 11 ਸਾਲ ਤੋਂ ਉਪਵੈਦ ਦਾ ਡਿਪਲੋਮਾ ਕਰਕੇ ਉਹ ਸਰਕਾਰ ਦੇ ਮੂੰਹ ਵੱਲ ਤੱਕ ਰਹੇ ਹਨ, ਪਰ ਸਰਕਾਰ ਵਲੋਂ ਅੱਜ ਤੱਕ ਇਕ ਵੀ ਉਪਵੈਦ ਦੀ ਨਵੀਂ ਭਰਤੀ ਨਹੀਂ ਕੀਤੀ ਗਈ।
ਮੰਡੀ ਰੋੜਾਂਵਾਲੀ, 19 ਸਤੰਬਰ (ਮਨਜੀਤ ਸਿੰਘ ਬਰਾੜ)- ਉਪਵੈਦ ਦਾ ਡਿਪਲੋਮਾ ਕਰਕੇ ਪਿਛਲੇ 11 ਸਾਲਾਂ ਤੋਂ ਸਰਕਾਰੀ ਨੌਕਰੀ ਦੀ ਉਡੀਕ ਕਰ ਰਹੇ ਬੇਰੁਜ਼ਗਾਰ ਉਪਵੈਦਾਂ ਨੇ ਸਰਕਾਰ ਖ਼ਿਲਾਫ਼ ਸੰਘਰਸ਼ ਦਾ ਐਲਾਨ ਕੀਤਾ ਹੈ। ਮੀਟਿੰਗ ਦੌਰਾਨ ਗੱਲਬਾਤ ਕਰਦਿਆਂ ਸੂਬਾ ਪ੍ਰਧਾਨ ਹਰਵਿੰਦਰ ਸਿੰਘ ਬੂਹੀ, ਮੀਤ ਪ੍ਰਧਾਨ ਰਵਿੰਦਰ ਸਿੰਘ ਤੇ ਜ਼ਿਲ੍ਹਾ ਪ੍ਰਧਾਨ ਅਵੀ ਕੁਮਾਰ ਸਹੀਵਾਲਾ ਨੇ ਕਿਹਾ ਕਿ ਪਿਛਲੇ 11 ਸਾਲ ਤੋਂ ਉਪਵੈਦ ਦਾ ਡਿਪਲੋਮਾ ਕਰਕੇ ਉਹ ਸਰਕਾਰ ਦੇ ਮੂੰਹ ਵੱਲ ਤੱਕ ਰਹੇ ਹਨ, ਪਰ ਸਰਕਾਰ ਵਲੋਂ ਅੱਜ ਤੱਕ ਇਕ ਵੀ ਉਪਵੈਦ ਦੀ ਨਵੀਂ ਭਰਤੀ ਨਹੀਂ ਕੀਤੀ ਗਈ। ਉਨ੍ਹਾਂ ਸਰਕਾਰ ਤੋਂ ਖ਼ਾਲੀ ਅਸਾਮੀਆਂ ਦੀ ਗਿਣਤੀ ਕਰਵਾ ਕੇ ਤੁਰੰਤ ਭਰਤੀ ਦਾ ਇਸ਼ਤਿਹਾਰ ਜਾਰੀ ਕਰਨ ਦੀ ਮੰਗ ਕੀਤੀ ਹੈ। ਮੀਟਿੰਗ ਦੌਰਾਨ ਆਗੂਆਂ ਨੇ ਸਪਸ਼ਟ ਕੀਤਾ ਕਿ ਜੇਕਰ ਸਰਕਾਰ ਵਲੋਂ 26 ਸਤੰਬਰ ਤੱਕ ਭਰਤੀ ਲਈ ਕੋਈ ਠੋਸ ਫ਼ੈਸਲਾ ਨਾ ਲਿਆ ਗਿਆ ਤਾਂ ਬੇਰੁਜ਼ਗਾਰ ਉਪਵੈਦਾਂ ਵਲੋਂ 27 ਸਤੰਬਰ ਨੂੰ ਸਿਹਤ ਮੰਤਰੀ ਦੀ ਕੋਠੀ ਅੱਗੇ ਰੋਸ ਧਰਨਾ ਦਿੱਤਾ ਜਾਵੇਗਾ। ਮੀਟਿੰਗ ’ਚ ਰਿੰਪੀ ਰਾਣੀ, ਜੋਤੀ ਰਾਣੀ, ਸੁਮਨ, ਦੀਪਕ, ਗੁਰਦੀਪ ਸਿੰਘ, ਰਮਨਪ੍ਰੀਤ ਆਦਿ ਹਾਜ਼ਰ ਸਨ।