ਫੂਡ ਸੇਫ਼ਟੀ ਵਿਭਾਗ ਵਲੋਂ ਕਾਰਨੀਵਾਲ ਮੇਲੇ ਤੇ ਵੱਖ-ਵੱਖ ਢਾਬਿਆਂ ਦੀ ਦੇਰ ਰਾਤ ਤੱਕ ਚੈਕਿੰਗ
ਫ਼ਿਰੋਜ਼ਪੁਰ, 19 ਸਤੰਬਰ (ਕੁਲਬੀਰ ਸਿੰਘ ਸੋਢੀ)- ਫ਼ਿਰੋਜ਼ਪੁਰ ਵਿਚ ਚੱਲ ਰਹੇ ਕਾਰਨੀਵਾਲ ਮੇਲੇ ਦੌਰਾਨ ਲੋਕਾਂ ਨੂੰ ਸਾਫ਼-ਸੁਥਰਾ ਅਤੇ ਸੁਰੱਖਿਅਤ ਭੋਜਨ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਫੂਡ ਸੇਫ਼ਟੀ ਵਿੰਗ ਵਲੋਂ ਇੰਸਪੈਕਟਰ ਅਭਿਨਵ ਖੋਸਲਾ ਦੀ ਅਗਵਾਈ ਵਿਚ ਦੇਰ ਰਾਤ ਤੱਕ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ ਜਿਸ ਦੌਰਾਨ ਟੀਮ ਵਲੋਂ ਮੇਲੇ ਵਿਚ ਲੱਗੇ ਵੱਖ-ਵੱਖ ਫੂਡ ਸਟਾਲਾਂ ਤੇ ਖਾਣ-ਪੀਣ ਵਾਲੀਆਂ ਦੁਕਾਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਚੈਕਿੰਗ ਦੌਰਾਨ ਰੰਗ ਵਾਲੀ ਕਾਟਨ ਕੈਂਡੀ ਮੌਕੇ ’ਤੇ ਹਟਵਾ ਕੇ ਨਸ਼ਟ ਕਰਵਾਈ ਗਈ ਤੇ ਇਸ ਤੋਂ ਇਲਾਵਾ ਸ਼ੱਕੀ ਰੰਗ ਵਾਲੇ ਤੇ ਗੈਰ-ਮਿਆਰੀ ਫੂਡ ਉਤਪਾਦ ਵੀ ਮੌਕੇ ਤੋਂ ਹਟਵਾਏ ਗਏ।
ਕਾਰਨੀਵਾਲ ਮੇਲੇ ਤੇ ਵੱਖ-ਵੱਖ ਢਾਬਿਆਂ ਦੀ ਦੇਰ ਰਾਤ ਤੱਕ ਫੂਡ ਸੇਫ਼ਟੀ ਵਿਭਾਗ ਦੀ ਟੀਮ ਵਲੋਂ ਕੀਤੀ ਗਈ ਚੈਕਿੰਗ ਦੀਆਂ ਤਸਵੀਰ। ਅਜੀਤ ਤਸਵੀਰ
20-09-2026