16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਚਰਨਜੀਤ ਸਿੰਘ ਜੋਸਨ ਨੇ ਐਡੀਸ਼ਨਲ ਐਸ.ਡੀ.ਓ ਫ਼ਿਰੋਜ਼ਸ਼ਾਹ ਦਾ ਚਾਰਜ ਸੰਭਾਲਿਆ

ਫ਼ਿਰੋਜ਼ਸ਼ਾਹ, 15 ਸਤੰਬਰ (ਸਰਬਜੀਤ ਸਿੰਘ ਧਾਲੀਵਾਲ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਸਬ-ਡਵੀਜ਼ਨ ਫ਼ਿਰੋਜ਼ਸ਼ਾਹ ਵਿਖੇ ਨਵ-ਨਿਯੁਕਤ ਐਡੀਸ਼ਨਲ ਐਸ. ਡੀ.

ਸਬ-ਡਵੀਜ਼ਨ ਫ਼ਿਰੋਜ਼ਸ਼ਾਹ ਵਿਖੇ ਐਸ.ਡੀ.ਓ ਦਾ ਚਾਰਜ ਸੰਭਾਲਣ ਸਮੇਂ ਚਰਨਜੀਤ ਸਿੰਘ ਜੋਸਨ ਅਤੇ ਹੋਰ। ਅਜੀਤ ਤਸਵੀਰ 16-09-2026
ਫ਼ਿਰੋਜ਼ਸ਼ਾਹ, 15 ਸਤੰਬਰ (ਸਰਬਜੀਤ ਸਿੰਘ ਧਾਲੀਵਾਲ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਸਬ-ਡਵੀਜ਼ਨ ਫ਼ਿਰੋਜ਼ਸ਼ਾਹ ਵਿਖੇ ਨਵ-ਨਿਯੁਕਤ ਐਡੀਸ਼ਨਲ ਐਸ.ਡੀ.ਓ ਚਰਨਜੀਤ ਸਿੰਘ ਜੋਸਨ ਨੇ ਕਾਰਜ ਭਾਰ ਸੰਭਾਲਿਆ । ਚਾਰਜ ਸੰਭਾਲਣ ਉਪਰੰਤ ਗੱਲਬਾਤ ਕਰਦਿਆ ਓਹਨਾ ਕਿਹਾ ਕਿ ਓਹਨਾ ਦੀ ਕੋਸ਼ਿਸ਼ ਹੋਵੇਗੀ ਕਿ ਡਵੀਜ਼ਨ ਨਾਲ ਜੁੜੇ ਹਰ ਖਪਤਕਾਰ ਦੀ ਸਮੱਸਿਆ ਦਾ ਹੱਲ ਕੀਤਾ ਜਾ ਸਕੇ ਅਤੇ ਕਿਸੇ ਨੂੰ ਵੀ ਕੋਈ ਪ੍ਰੇਸ਼ਾਨੀ ਨਾ ਆਵੇ, ਓਹਨਾ ਸਮੂਹ ਸਟਾਫ਼ ਨੂੰ ਸਹਿਯੋਗ ਦੀ ਅਪੀਲ ਕਰਦਿਆ ਕਿਹਾ ਕਿ ਆਪਾ ਸਾਰਿਆ ਨੇ ਰਲ ਮਿਲ ਕਿ ਜਿੱਥੇ ਬਿਜਲੀ ਦੀ ਸਪਲਾਈ ਸਬੰਧੀ ਸਮੱਸਿਆ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਦਾ ਯਤਨ ਕਰਨਾ ਹੈ ਉੱਥੇ ਬਿਜਲੀ ਦੇ ਬਿੱਲਾਂ ਦੇ ਪੈਂਡਿੰਗ ਬਕਾਇਆ ਅਤੇ ਬਿਜਲੀ ਚੋਰੀ ਰੋਕਣ ਲਈ ਵੀ ਸਾਰਥਿਕ ਨਤੀਜੇ ਦੇਣੇ ਹਨ । ਇਨਾਂ ਇਕੱਤਰ ਸਮੂਹ ਸਟਾਫ਼ ਅਤੇ ਇਲਾਕੇ ਦੇ ਮੋਹਤਬਾਰਾ ਨੂੰ ਵਿਸ਼ਵਾਸ ਦਵਾਇਆ ਕਿ ਦਫ਼ਤਰ ’ਚ ਆਉਣ ਵਾਲੇ ਹਰ ਵਿਅਕਤੀ ਨੂੰ ਪੂਰਾ ਸਨਮਾਨ ਦਿੱਤਾ ਜਾਵੇਗਾ। ਇਸ ਮੌਕੇ ਵਧੀਕ ਨਿਗਰਾਨ ਇੰਜੀਨੀਅਰ ਗਗਨਦੀਪ ਬਤਰਾ,ਐਸ.ਡੀ.ਓ ਜਤਿੰਦਰ ਸੈਣੀ, ਮਨਦੀਪ ਸਿੰਘ ਢੋਟ, ਗੁਰਪ੍ਰੀਤ ਸਿੰਘ ਔਲਖ, ਸੁਖਦੇਵ ਸਿੰਘ ਕਾਕੂ ਵਾਲਾ, ਗੁਰਬਖ਼ਸ਼ ਸਿੰਘ ਕਾਕੂ ਵਾਲਾ (ਜੌਹਨਡੀਅਰ ਵਾਲੇ), ਐਸ.ਡੀ.ਓ ਰਵਿੰਦਰ ਸਿੰਘ,ਪ੍ਰਦੀਪ ਕੁਮਾਰ , ਮਨਦੀਪ ਸਿੰਘ ਕਲਸੀ, ਸਾਰਜ ਸਿੰਘ, ਹਰਪ੍ਰੀਤ ਸਿੰਘ, ਸੰਦੀਪ, ਕੁਲਵੀਰ ਸਿੰਘ, ਸਿਮਰਨਦੀਪ ਸਿੰਘ, ਰੇਸ਼ਮ ਸਿੰਘ, ਗੁਰਪ੍ਰੀਤ ਸਿੰਘ, ਅਖਿਲ ਕੁਮਾਰ, ਸੁਖਜਿੰਦਰ ਸਿੰਘ ਸੰਧੂ, ਰਮਨਦੀਪ ਸਿੰਘ ਸੰਧੂ ਕੁੱਲਗੜ੍ਹੀ, ਕੁਲਦੀਪ ਰਾਜ, ਰਾਹੁਲ ਗਰਗ, ਸੋਰਵ ਅਰੋੜਾ, ਗੁਰਜੰਟ ਸਿੰਘ ਜੰਮੂ, ਹਰਮਨਪ੍ਰੀਤ ਸਿੰਘ ਜੋਸਨ, ਸ਼ੈਲੀ ਹਾਂਡਾ, ਜਗਦੀਸ਼ ਸ਼ਾਮਾਂ ਵੀ ਹਾਜ਼ਰ ਸਨ ।
ਪਿਛਲੀ ਖ਼ਬਰ ਚਿੱਟੇ ਦਾ ਸੇਵਨ ਕਰਨ ਦੀ ਤਿਆਰੀ ਕਰ ਰਿਹਾ ਮੁਲਜ਼ਮ ਕਾਬੂ, 2 ਗ੍ਰਾਮ ਹੈਰੋਇਨ ਅਤੇ ਸਹਾਇਕ ਸਮੱਗਰੀ ਬਰਾਮਦ ਅਗਲੀ ਖ਼ਬਰ ਕੁੱਝ ਮਹੀਨੇ ਪਹਿਲਾਂ ਹੀ ਸੀਮਿੰਟ, ਬਜਰੀ ਪਾ ਕੇ ਬਣਾਈ ਗਈ ਮਮਦੋਟ ਦੀ ਬਾਹਰੀ ਸੜਕ ਖਿੱਲਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।