ਬਾਰ ਐਸੋਸੀਏਸ਼ਨ ਗੁਰੂਹਰਸਹਾਏ ਦੀਆਂ ਚੋਣਾਂ ’ਚ ਸੁਖਚੈਨ ਸਿੰਘ ਸੋਢੀ ਪ੍ਰਧਾਨ ਚੁਣੇ ਗਏ
ਗੁਰੂਹਰਸਹਾਏ, 11 ਸਤੰਬਰ (ਕਪਿਲ ਕੰਧਾਰੀ)- ਬਾਰ ਐਸੋਸੀਏਸ਼ਨ ਗੁਰੂਹਰਸਹਾਏ ਦੀਆਂ ਹੋਈਆਂ ਚੋਣਾਂ ਵਿਚ ਪ੍ਰਧਾਨ ਦੇ ਅਹੁਦੇ ਲਈ ਐਡਵੋਕੇਟ ਸੁਖਚੈਨ ਸਿੰਘ ਸੋਢੀ ਤੇ ਐਡਵੋਕੇਟ ਸੰਜੀਵ ਵੋਹਰਾ ਵਿਚਕਾਰ ਸਿੱਧਾ ਮੁਕਾਬਲਾ ਹੋਇਆ। ਚੋਣ ਦੌਰਾਨ ਕੁੱਲ 126 ਵੋਟਾਂ ਪਈਆਂ ਜਿਨ੍ਹਾਂ ਵਿਚੋਂ ਸੁਖਚੈਨ ਸਿੰਘ ਸੋਢੀ ਨੂੰ 74 ਤੇ ਸੰਜੀਵ ਵੋਹਰਾ ਨੂੰ 52 ਵੋਟਾਂ ਪ੍ਰਾਪਤ ਹੋਈਆਂ।
ਜੇਤੂ ਪ੍ਰਧਾਨ, ਵਾਈਸ ਪ੍ਰਧਾਨ, ਸਕੱਤਰ ਅਤੇ ਹੋਰ ਅਹੁਦੇਦਾਰਾਂ ਨੂੰ ਹਾਰ ਪਾ ਕੇ ਵਧਾਈ ਦਿੰਦਾ ਸਮੂਹ ਵਕੀਲ ਭਾਈਚਾਰਾ। ਤਸਵੀਰ-ਕਪਿਲ ਕੰਧਾਰੀ
12-09-2026