12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਪਾਣੀ ਵਾਲੀਆਂ ਮੋਟਰਾਂ ਦੀ ਬਿਜਲੀ ਸਪਲਾਈ ਦਾ ਮੰਦਾ ਹਾਲ, ਕਿਸਾਨ ਪਹੁੰਚੇ ਬਿਜਲੀ ਘਰ

ਮੱਖੂ,11 ਸਤੰਬਰ (ਕੁਲਵਿੰਦਰ ਸਿੰਘ)-ਬਲਾਕ ਮੱਖੂ ਦੇ ਵੱਖ-ਵੱਖ ਪਿੰਡਾਂ ਦੇ ਕਿਸਾਨ ਕਮਲਜੀਤ ਸਿੰਘ ਮਰਹਾਣਾ ਸੁਖਚੈਨ ਸਿੰਘ ਕਿਲੀ ਬੋਦਲਾਂ, ਜੱਜ ਸਿੰਘ ਕਿਲੀ ਬੋਦਲਾਂ, ਸਾਹਿਬ ਸਿੰਘ ਕਿਲੀ ਬੋਦਲਾਂ, ਸੁਖਦੀਪ ਸਿੰਘ, ਨਿਰਵੈਲ ਸਿੰਘ ਚੱਕ ਮਰਹਾਣਾ, ਸਾਹਿਬ ਸਿੰਘ ਮਰਹਾਣਾ, ਸਰਪ੍ਰੀਤ ਸਿੰਘ ਨੰਬਰਦਾਰ ਮਰਹਾਣਾ, ਸੁਖਚੈਨ ਸਿੰਘ ਭੁੱਲਰ ਅਰਾਈਆਂ ਵਾਲਾ, ਸਵਰਨ ਸਿੰਘ ਘੁੱਦੂਵਾਲਾ, ਗੁਰਿਐਦਰ ਸਿੰਘ ਘੁੱਦੂਵਾਲਾ ਵਲੋਂ ਮੱਖੂ ਬਿਜਲੀ ਘਰ ਵਿਖੇ ਪਹੁੰਚ ਕੇ ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਬਿਜਲੀ ਦੀ ਸਪਲਾਈ ਪਾਣੀ ਵਾਲੀ ਮੋਟਰਾਂ ਲਈ ਨਿਰੰਤਰ ਨਾ ਮਿਲਣ ’ਤੇ ਇਤਰਾਜ਼ ਉਠਾਉਂਦਿਆਂ ਕਿਹਾ ਕਿ ਸਾਡਾ ਝੋਨਾ ਨਿਸਰ ਚੁੱਕਾ ਹੈ ਤੇ ਇਸ ਸਮੇਂ ਉਸ ਨੂੰ ਬਹੁਤ ਪਾਣੀ ਦੀ ਜ਼ਰੂਰਤ ਹੈ ਜੇਕਰ ਪਾਣੀ ਪੂਰਾ ਨਾ ਮਿਲਿਆ ਤਾਂ ਸਾਡਾ ਝਾੜ ਘੱਟ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਕ ਅੱਧੇ ਦਿਨ ਵਿਚ ਸਾਨੂੰ ਮੋਟਰਾਂ ਲਈ ਪੂਰੀ ਬਿਜਲੀ ਨਾ ਮਿਲੀ ਤਾਂ ਅਸੀਂ ਨੈਸ਼ਨਲ ਹਾਈਵੇ ਜਾਮ ਕਰਨ ਤੋਂ ਗੁਰੇਜ਼ ਨਹੀਂ ਕਰਾਂਗੇ ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਅਤੇ ਸਰਕਾਰ ਦੀ ਹੋਵੇਗੀ।

ਬਿਜਲੀ ਘਰ ਵਿਖੇ ਪਹੁੰਚ ਕੇ ਕਿਸਾਨ ਬਿਜਲੀ ਵਿਭਾਗ ਦੇ ਅਧਿਕਾਰੀ ਨੂੰ ਆਪਣਾ ਦੁਖੜਾ ਸੁਣਾਉਂਦੇ ਹੋਏ। ਅਜੀਤ ਤਸਵੀਰ 12-09-2026
ਮੱਖੂ,11 ਸਤੰਬਰ (ਕੁਲਵਿੰਦਰ ਸਿੰਘ)-ਬਲਾਕ ਮੱਖੂ ਦੇ ਵੱਖ-ਵੱਖ ਪਿੰਡਾਂ ਦੇ ਕਿਸਾਨ ਕਮਲਜੀਤ ਸਿੰਘ ਮਰਹਾਣਾ ਸੁਖਚੈਨ ਸਿੰਘ ਕਿਲੀ ਬੋਦਲਾਂ, ਜੱਜ ਸਿੰਘ ਕਿਲੀ ਬੋਦਲਾਂ, ਸਾਹਿਬ ਸਿੰਘ ਕਿਲੀ ਬੋਦਲਾਂ, ਸੁਖਦੀਪ ਸਿੰਘ, ਨਿਰਵੈਲ ਸਿੰਘ ਚੱਕ ਮਰਹਾਣਾ, ਸਾਹਿਬ ਸਿੰਘ ਮਰਹਾਣਾ, ਸਰਪ੍ਰੀਤ ਸਿੰਘ ਨੰਬਰਦਾਰ ਮਰਹਾਣਾ, ਸੁਖਚੈਨ ਸਿੰਘ ਭੁੱਲਰ ਅਰਾਈਆਂ ਵਾਲਾ, ਸਵਰਨ ਸਿੰਘ ਘੁੱਦੂਵਾਲਾ, ਗੁਰਿਐਦਰ ਸਿੰਘ ਘੁੱਦੂਵਾਲਾ ਵਲੋਂ ਮੱਖੂ ਬਿਜਲੀ ਘਰ ਵਿਖੇ ਪਹੁੰਚ ਕੇ ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਬਿਜਲੀ ਦੀ ਸਪਲਾਈ ਪਾਣੀ ਵਾਲੀ ਮੋਟਰਾਂ ਲਈ ਨਿਰੰਤਰ ਨਾ ਮਿਲਣ ’ਤੇ ਇਤਰਾਜ਼ ਉਠਾਉਂਦਿਆਂ ਕਿਹਾ ਕਿ ਸਾਡਾ ਝੋਨਾ ਨਿਸਰ ਚੁੱਕਾ ਹੈ ਤੇ ਇਸ ਸਮੇਂ ਉਸ ਨੂੰ ਬਹੁਤ ਪਾਣੀ ਦੀ ਜ਼ਰੂਰਤ ਹੈ ਜੇਕਰ ਪਾਣੀ ਪੂਰਾ ਨਾ ਮਿਲਿਆ ਤਾਂ ਸਾਡਾ ਝਾੜ ਘੱਟ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਕ ਅੱਧੇ ਦਿਨ ਵਿਚ ਸਾਨੂੰ ਮੋਟਰਾਂ ਲਈ ਪੂਰੀ ਬਿਜਲੀ ਨਾ ਮਿਲੀ ਤਾਂ ਅਸੀਂ ਨੈਸ਼ਨਲ ਹਾਈਵੇ ਜਾਮ ਕਰਨ ਤੋਂ ਗੁਰੇਜ਼ ਨਹੀਂ ਕਰਾਂਗੇ ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਅਤੇ ਸਰਕਾਰ ਦੀ ਹੋਵੇਗੀ। ਕਿਸਾਨਾਂ ਦੀ ਹਮਾਇਤ ਕਰਦਿਆਂ ਪ੍ਰਗਟ ਸਿੰਘ ਲਹਿਰਾ ਸੂਬਾ ਐਗਜ਼ੈਕਟਿਵ ਕਮੇਟੀ ਮੈਂਬਰ ਭਾਰਤੀ ਕਿਸਾਨ ਯੂਨੀਅਨ ਪੰਜਾਬ, ਗੁਰਵਿੰਦਰ ਸਿੰਘ ਢਿੱਲੋਂ ਸੂਬਾ ਐਗਜ਼ੈਕਟਿਵ ਕਮੇਟੀ ਮੈਂਬਰ, ਬਲਦੇਵ ਸਿੰਘ ਵਾਈਆ ਸੂਬਾ ਐਗਜ਼ੈਕਟਿਵ ਕਮੇਟੀ ਮੈਂਬਰ ਨੇ ਕਿਹਾ ਕਿ ਅਸੀਂ ਕਿਸਾਨਾਂ ਦੀ ਜਾਇਜ਼ ਮੰਗ ਦਾ ਸਮਰਥਨ ਕਰਦੇ ਹਾਂ ਤੇ ਜੇਕਰ ਬਿਜਲੀ ਦੀ ਸਪਲਾਈ ਨਾ ਮਿਲਣ ’ਤੇ ਕਿਸਾਨ ਧਰਨਾ ਲਗਾਉਂਦੇ ਹੈ ਤਾਂ ਅਸੀਂ ਧਰਨੇ ਨੂੰ ਵੱਡਾ ਸਹਿਯੋਗ ਕਰਾਂਗੇ।
ਪਿਛਲੀ ਖ਼ਬਰ ਹੈਰੋਇਨ ਸਮੇਤ ਕਾਬੂ ਕੀਤੇ ਮੁਲਜ਼ਮ ਖ਼ਿਲਾਫ਼ ਮੁਕੱਦਮਾ ਦਰਜ ਅਗਲੀ ਖ਼ਬਰ ਸਰਕਾਰ ਵਲੋਂ ਵਾਰ-ਵਾਰ ਮੀਟਿੰਗਾਂ ਦਾ ਸਮਾਂ ਦੇਣ ਤੋਂ ਮੁਕਰਨ ਪਿੱਛੋਂ ਐੱਨ.ਐੱਚ.ਐੱਮ ਮੁਲਾਜ਼ਮਾਂ ’ਚ ਰੋਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।