ਬਹਿਲ ਡੇਅਰੀ ਨੇੜੇ ਗਲੀ ’ਚ ਲੱਗੇ ਕੂੜੇ ਦੇ ਢੇਰ, ਸੀਵਰੇਜ ਵੀ ਖ਼ਰਾਬ, ਲੋਕ ਪ੍ਰੇਸ਼ਾਨ
ਗੁਰੂਹਰਸਹਾਏ, 9 ਸਤੰਬਰ (ਕਪਿਲ ਕੰਧਾਰੀ)- ਸ਼ਹਿਰ ਦੇ ਬਹਿਲ ਡੇਅਰੀ ਦੇ ਨਾਲ ਵਾਲੀ ਗਲੀ ਵਿਚ ਪਿਛਲੇ ਕਰੀਬ ਡੇਢ ਮਹੀਨੇ ਤੋਂ ਕੂੜਾ ਪਿਆ ਹੋਣ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਇਹ ਸਮੱਸਿਆ ਕਰਮਚਾਰੀਆਂ ਦੀ ਹੜਤਾਲ ਤੋਂ ਵੀ ਪਹਿਲਾਂ ਦੀ ਹੈ ਪਰ ਅਜੇ ਤੱਕ ਇਸ ਵੱਲ ਕੋਈ ਢੁਕਵਾਂ ਧਿਆਨ ਨਹੀਂ ਦਿੱਤਾ ਗਿਆ।
ਅਜੀਤ ਡੈਸਕ
10-09-2026