09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਸਾਈਬਰ ਠੱਗਾਂ ਨੇ ਮਹਿਲਾ ਦੇ ਖਾਤੇ ’ਤੇ ਲਾਈ ਸੰਨ੍ਹ ਵੱਖ-ਵੱਖ ਆਨਲਾਈਨ ਟਰਾਂਜ਼ੈਕਸ਼ਨਾਂ ਰਾਹੀਂ ਖਾਤੇ ’ਚੋਂ ਉਡਾਏ 2.66 ਲੱਖ ਰੁਪਏ

ਫ਼ਿਰੋਜ਼ਪੁਰ, 8 ਸਤੰਬਰ (ਗੁਰਿੰਦਰ ਸਿੰਘ)-ਸਾਈਬਰ ਠੱਗਾਂ ਵਲੋਂ ਲੋਕਾਂ ਦੇ ਬੈਂਕ ਖਾਤਿਆਂ ਨੂੰ ਨਿਸ਼ਾਨਾ ਬਣਾਉਣ ਦਾ ਸਿਲਸਿਲਾ ਜਾਰੀ ਹੈ। ਫ਼ਿਰੋਜ਼ਪੁਰ ਸ਼ਹਿਰ ਦੀ ਇਕ ਮਹਿਲਾ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ 29 ਅਗਸਤ ਨੂੰ ਆਪਣਾ ਮੋਬਾਈਲ ਫ਼ੋਨ ਚੈੱਕ ਕਰਨ ’ਤੇ ਉਸ ਨੂੰ ਪਤਾ ਲੱਗਾ ਕਿ ਉਸ ਦੇ ਬੈਂਕ ਖਾਤੇ ਵਿਚੋਂ ਵੱਖ-ਵੱਖ ਆਨਲਾਈਨ ਟਰਾਂਜ਼ੈਕਸ਼ਨਾਂ ਦੇ ਰਾਹੀਂ 2,66,099 ਰੁਪਏ ਕਢਵਾ ਲਏ ਗਏ ਹਨ।

ਅਜੀਤ ਡੈਸਕ 09-09-2026
ਫ਼ਿਰੋਜ਼ਪੁਰ, 8 ਸਤੰਬਰ (ਗੁਰਿੰਦਰ ਸਿੰਘ)-ਸਾਈਬਰ ਠੱਗਾਂ ਵਲੋਂ ਲੋਕਾਂ ਦੇ ਬੈਂਕ ਖਾਤਿਆਂ ਨੂੰ ਨਿਸ਼ਾਨਾ ਬਣਾਉਣ ਦਾ ਸਿਲਸਿਲਾ ਜਾਰੀ ਹੈ। ਫ਼ਿਰੋਜ਼ਪੁਰ ਸ਼ਹਿਰ ਦੀ ਇਕ ਮਹਿਲਾ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ 29 ਅਗਸਤ ਨੂੰ ਆਪਣਾ ਮੋਬਾਈਲ ਫ਼ੋਨ ਚੈੱਕ ਕਰਨ ’ਤੇ ਉਸ ਨੂੰ ਪਤਾ ਲੱਗਾ ਕਿ ਉਸ ਦੇ ਬੈਂਕ ਖਾਤੇ ਵਿਚੋਂ ਵੱਖ-ਵੱਖ ਆਨਲਾਈਨ ਟਰਾਂਜ਼ੈਕਸ਼ਨਾਂ ਦੇ ਰਾਹੀਂ 2,66,099 ਰੁਪਏ ਕਢਵਾ ਲਏ ਗਏ ਹਨ। ਥਾਣਾ ਸਾਈਬਰ ਕ੍ਰਾਈਮ ਦੀ ਇੰਚਾਰਜ ਇੰਸਪੈਕਟਰ ਸੁਖਬੀਰ ਕੌਰ ਨੇ ਦੱਸਿਆ ਕਿ ਆਪਣੀ ਸ਼ਿਕਾਇਤ ਵਿਚ ਸੋਨੀਆ ਪਤਨੀ ਸੋਨੂੰ ਵਾਸੀ ਬਸਤੀ ਬਲੋਚਾਂ ਵਾਲੀ, ਨੇੜੇ ਬੰਤਾ ਸਿੰਘ ਦੀ ਚੱਕੀ, ਫ਼ਿਰੋਜ਼ਪੁਰ ਸ਼ਹਿਰ ਨੇ ਦੱਸਿਆ ਕਿ ਉਸ ਨੇ 29 ਅਗਸਤ ਨੂੰ ਆਪਣਾ ਫ਼ੋਨ ਚੈੱਕ ਕੀਤਾ ਤਾਂ ਉਸ ਦੇ ਪੰਜਾਬ ਨੈਸ਼ਨਲ ਬੈਂਕ ਦੇ ਖਾਤੇ ਵਿਚੋਂ ਵੱਖ-ਵੱਖ ਟਰਾਂਜ਼ੈਕਸ਼ਨਾਂ ਰਾਹੀਂ ਰਕਮ ਆਨਲਾਈਨ ਟਰਾਂਸਫ਼ਰ ਹੋਣ ਦਾ ਪਤਾ ਲੱਗਾ। ਸ਼ਿਕਾਇਤਕਰਤਾ ਅਨੁਸਾਰ ਉਸ ਦੇ ਖਾਤੇ ਵਿਚੋਂ 67,100 ਰੁਪਏ, 99,000 ਰੁਪਏ ਅਤੇ 99,999 ਰੁਪਏ ਸਮੇਤ ਕੁੱਲ 2,66,099 ਰੁਪਏ ਦੀਆਂ ਆਨਲਾਈਨ ਟਰਾਂਜ਼ੈਕਸ਼ਨਾਂ ਹੋਈਆਂ ਸਨ। ਮਾਮਲੇ ਦਾ ਪਤਾ ਲੱਗਦੇ ਹੀ ਮਹਿਲਾ ਨੇ ਸਾਈਬਰ ਕ੍ਰਾਈਮ ਹੈਲਪਲਾਈਨ ਨੰਬਰ 1930 ’ਤੇ ਸ਼ਿਕਾਇਤ ਦਰਜ ਕਰਵਾਈ। (ਬਾਕੀ ਸਫ਼ਾ 6 ’ਤੇ)
ਪਿਛਲੀ ਖ਼ਬਰ ਮੋਟਰਾਂ ਦੀ ਬਿਜਲੀ ਦੀ ਸਪਲਾਈ ’ਚ ਲੱਗ ਰਿਹਾ ਵੱਡੇ ਕੱਟ ਕਿਸਾਨਾਂ ਦੇ ਘਾਤਕ- ਢਿੱਲੋਂ ਅਗਲੀ ਖ਼ਬਰ ਹੈਰੋਇਨ ਸਮੇਤ ਮੁਲਜ਼ਮ ਕਾਬੂ, ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।