ਤਿਉਹਾਰਾਂ ਦੇ ਮੱਦੇਨਜ਼ਰ ਸਿਹਤ ਵਿਭਾਗ ਹੋਵੇ ਚੌਕਸ - ਭਾਈ ਜਸਪਾਲ ਸਿੰਘ
ਗੈਰ-ਮਿਆਰੀ ਮਠਿਆਈਆਂ ਬਣਾਉਣ ਦੀ ਹੋਵੇ ਜਾਂਚ
ਫ਼ਿਰੋਜ਼ਪੁਰ, 6 ਸਤੰਬਰ (ਸੁਖਵਿੰਦਰ ਸਿੰਘ)- ਆ ਰਹੇ ਤਿਉਹਾਰ ਦੁਸਹਿਰਾ ਤੇ ਦੀਵਾਲੀ ’ਤੇ ਹਲਵਾਈਆਂ ਵਲੋਂ ਜੋ ਗੈਰ-ਮਿਆਰੀ ਮਠਿਆਈਆਂ ਬਣਾ ਕੇ ਲੋਕਾਂ ਦੀ ਸਿਹਤ ਨਾਲ ਜੋ ਖਿਲਵਾੜ ਕਰ ਰਹੇ ਹਨ। ਉਨ੍ਹਾਂ ਪ੍ਰਤੀ ਸਿਹਤ ਵਿਭਾਗ ਨੂੰ ਪੂਰਾ ਚੌਕਸ ਹੋਣ ਦੀ ਲੋੜ ਹੈ ਤਾਂ ਜੋ ਆਮ ਲੋਕ ਭਿਆਨਕ ਬਿਮਾਰੀਆਂ ਤੋਂ ਬਚ ਸਕਣ।
ਭ
ਭਾਈ ਜਸਪਾਲ ਸਿੰਘ
07-09-2026
ਫ਼ਿਰੋਜ਼ਪੁਰ, 6 ਸਤੰਬਰ (ਸੁਖਵਿੰਦਰ ਸਿੰਘ)- ਆ ਰਹੇ ਤਿਉਹਾਰ ਦੁਸਹਿਰਾ ਤੇ ਦੀਵਾਲੀ ’ਤੇ ਹਲਵਾਈਆਂ ਵਲੋਂ ਜੋ ਗੈਰ-ਮਿਆਰੀ ਮਠਿਆਈਆਂ ਬਣਾ ਕੇ ਲੋਕਾਂ ਦੀ ਸਿਹਤ ਨਾਲ ਜੋ ਖਿਲਵਾੜ ਕਰ ਰਹੇ ਹਨ। ਉਨ੍ਹਾਂ ਪ੍ਰਤੀ ਸਿਹਤ ਵਿਭਾਗ ਨੂੰ ਪੂਰਾ ਚੌਕਸ ਹੋਣ ਦੀ ਲੋੜ ਹੈ ਤਾਂ ਜੋ ਆਮ ਲੋਕ ਭਿਆਨਕ ਬਿਮਾਰੀਆਂ ਤੋਂ ਬਚ ਸਕਣ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆ ਉੱਘੀ ਸਮਾਜ ਸੇਵੀ ਸੰਸਥਾ ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਨੇ ਇਸ ਦਾ ਗੰਭੀਰ ਨੋਟਿਸ ਲੈਂਦਿਆਂ ਸਰਕਾਰ ਅਤੇ ਸਿਹਤ ਵਿਭਾਗ ਨੂੰ ਅਪੀਲ ਕੀਤੀ ਕਿ ਅਜਿਹੇ ਕੰਮਾਂ ਵਿਚ ਲੱਗੇ ਲੋਕਾਂ ਲਈ ਸਖਤ ਕਾਨੂੰਨ ਅਤੇ ਸਖਤ ਸਜ਼ਾ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਫੈਡਰੇਸ਼ਨ ਮਹਿਤਾ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਭਾਈ ਜਸਪਾਲ ਸਿੰਘ ਨੇ ਕਿਹਾ ਕਿ ਹਰ ਰੋਜ਼ ਪੰਜਾਬ ਨਾਲ ਲੱਗਦੇ ਸੂਬੇ ਰਾਜਸਥਾਨ ਤੋਂ ਫਿਰੋਜ਼ਪੁਰ ਅਤੇ ਹੋਰ ਸ਼ਹਿਰਾਂ ਵਿੱਚ ਕਈ ਕੁਇੰਟਲ ਸਿੰਥੈਟਿਕ ਖੋਆ, ਪਨੀਰ ਅਤੇ ਲੱਡੂਆਂ ਦੀ ਗੈਰ ਮਿਆਰੀ ਤਰੀਕੇ ਨਾਲ ਤਿਆਰੀ ਕੀਤੀ ਬੂੰਦੀ ਆ ਰਹੀ ਹੈ। ਜਿਸ ਪ੍ਰਤੀ ਸਿਹਤ ਵਿਭਾਗ ਕੁੰਭ ਕਰਨ ਦੀ ਨੀਂਦ ਸੁੱਤਾ ਪਿਆ ਹੈ ਅਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈ ਜਿਸ ਕਰਕੇ ਲੋਕਾਂ ਨੂੰ ਕਈ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਖਾਣ ਪੀਣ ਦੀਆਂ ਚੀਜ਼ਾਂ ਬਣਾਉਣ ਵਾਲੇ ਦੁਕਾਨਦਾਰਾਂ ਦੀਆਂ ਮਠਿਆਈਆਂ ਬਣਾਉਣ ਵਾਲੀਆਂ ਥਾਵਾਂ ਤੇ ਪੂਰੀ ਸਫਾਈ ਦਾ ਪ੍ਰਬੰਧ ਵੀ ਨਹੀਂ ਹੁੰਦਾ ਤੇ ਉੱਥੇ ਕੀੜੇ ਮਕੌੜੇ ਆਮ ਵੇਖੇ ਜਾਂਦੇ ਹਨ ਅਤੇ ਇਸ ਦੇ ਨਾਲ ਨਾਲ ਇਹ ਦੁਕਾਨਦਾਰ ਮਠਿਆਈਆਂ ਬਣਾਉਣ ਲਈ ਗੈਰ ਮਿਆਰੀ ਪਦਾਰਥਾਂ ਦੀ ਵਰਤੋਂ ਵੀ ਕਰ ਰਹੇ ਹਨ ਤੇ ਮਹਿੰਗੇ ਭਾਅ ਤੇ ਆਪਣਾ ਸਮਾਨ ਵੇਚ ਕੇ ਲੋਕਾਂ ਦੀ ਸਿਹਤ ਦਾ ਖਿਆਲ ਨਾ ਕਰਕੇ ਆਪਣੀ ਮੋਟੀ ਕਮਾਈ ਦਾ ਹੀ ਸੋਚਦੇ ਹਨ ਜਿਸ ’ਤੇ ਤੁਰੰਤ ਐਕਸ਼ਨ ਲੈਣ ਦੀ ਜ਼ਰੂਰਤ ਹੈ। ਇਸ ਸਮੇਂ ਭਾਈ ਜਸਪਾਲ ਸਿੰਘ ਦੇ ਨਾਲ ਸੁਖਦੇਵ ਸਿੰਘ ਲਾਡਾ, ਮਨਜੀਤ ਸਿੰਘ ਔਲਖ, ਡਾ. ਗੁਰਮੀਤ ਸਿੰਘ, ਕੁਲਦੀਪ ਸਿੰਘ ਨੰਢਾ ਤੇ ਜਸਬੀਰ ਸਿੰਘ ਤੇਗਾ ਸਿੰਘ ਵਾਲਾ ਵੀ ਹਾਜ਼ਰ ਸਨ।