ਨਗਰ ਪੰਚਾਇਤ ਮੱਖੂ ਦੇ ਸਾਬਕਾ ਪ੍ਰਧਾਨ ਵਰਿੰਦਰ ਠੁਕਰਾਲ ਸਮੇਤ ਕਈ ਪਰਿਵਾਰ ਗੁਰਪ੍ਰੀਤ ਸੇਖੋਂ ਟੀਮ ’ਚ ਸ਼ਾਮਿਲ
ਮੱਖੂ, 1 ਸਤੰਬਰ (ਵਰਿੰਦਰ ਮਨਚੰਦਾ, ਕੁਲਵਿੰਦਰ ਸਿੰਘ )-ਉੱਘੇ ਸਮਾਜ ਸੇਵੀ ਗੁਰਪ੍ਰੀਤ ਸਿੰਘ ਸੇਖੋਂ ਦੀ ਟੀਮ ਨੂੰ ਲਗਾਤਾਰ ਮਿਲ ਰਹੇ ਸਮਰਥਨ ਦੇ ਚਲਦਿਆਂ ਅੱਜ ਸਥਾਨਕ ਕਸਬੇ ਦੇ ਉੱਘੇ ਕਾਰੋਬਾਰੀ ਅਤੇ ਨਗਰ ਪੰਚਾਇਤ ਮੱਖੂ ਦੇ ਸਾਬਕਾ ਪ੍ਰਧਾਨ ਵਰਿੰਦਰ ਠੁਕਰਾਲ ਸਮੇਤ ਕਈ ਪਰਿਵਾਰ ਸੇਖੋਂ ਟੀਮ ’ਚ ਸ਼ਾਮਿਲ ਹੋ ਗਏ। ਇਸ ਸਬੰਧ ’ਚ ਦਾਣਾ ਮੰਡੀ ਮੱਖੂ ਵਿਖੇ ਵਰਿੰਦਰ ਠੁਕਰਾਲ ਦੀ ਆੜ੍ਹਤ ’ਤੇ ਇਕ ਸਾਦਾ ਅਤੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ, ਜਿਸ ਵਿਚ ਗੁਰਪ੍ਰੀਤ ਸਿੰਘ ਸੇਖੋਂ ਸਮਾਜ ਸੇਵੀ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ।
ਮੱਖੂ, 1 ਸਤੰਬਰ (ਵਰਿੰਦਰ ਮਨਚੰਦਾ, ਕੁਲਵਿੰਦਰ ਸਿੰਘ )-ਉੱਘੇ ਸਮਾਜ ਸੇਵੀ ਗੁਰਪ੍ਰੀਤ ਸਿੰਘ ਸੇਖੋਂ ਦੀ ਟੀਮ ਨੂੰ ਲਗਾਤਾਰ ਮਿਲ ਰਹੇ ਸਮਰਥਨ ਦੇ ਚਲਦਿਆਂ ਅੱਜ ਸਥਾਨਕ ਕਸਬੇ ਦੇ ਉੱਘੇ ਕਾਰੋਬਾਰੀ ਅਤੇ ਨਗਰ ਪੰਚਾਇਤ ਮੱਖੂ ਦੇ ਸਾਬਕਾ ਪ੍ਰਧਾਨ ਵਰਿੰਦਰ ਠੁਕਰਾਲ ਸਮੇਤ ਕਈ ਪਰਿਵਾਰ ਸੇਖੋਂ ਟੀਮ ’ਚ ਸ਼ਾਮਿਲ ਹੋ ਗਏ। ਇਸ ਸਬੰਧ ’ਚ ਦਾਣਾ ਮੰਡੀ ਮੱਖੂ ਵਿਖੇ ਵਰਿੰਦਰ ਠੁਕਰਾਲ ਦੀ ਆੜ੍ਹਤ ’ਤੇ ਇਕ ਸਾਦਾ ਅਤੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ, ਜਿਸ ਵਿਚ ਗੁਰਪ੍ਰੀਤ ਸਿੰਘ ਸੇਖੋਂ ਸਮਾਜ ਸੇਵੀ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਇਸ ਮੌਕੇ ਟੀਮ ’ਚ ਸ਼ਾਮਿਲ ਹੋਣ ਵਾਲਿਆਂ ਦਾ ਗੁਰਪ੍ਰੀਤ ਸਿੰਘ ਸੇਖੋਂ ਵਲੋਂ ਸਿਰੋਪਾਓ ਪਾ ਕੇ ਸਵਾਗਤ ਕੀਤਾ ਗਿਆ । ਇਸ ਮੌਕੇ ਕੈਪਟਨ ਨਛੱਤਰ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਮੱਖੂ , ਕੌਂਸਲਰ ਮਨਜਿੰਦਰ ਸਿੰਘ ਮਿੰਟੂ, ਮਣੀ ਗਿੱਲ ਚੱਕੀਆਂ ਅਤੇ ਹੋਰ ਪਤਵੰਤੇ ਹਾਜ਼ਰ ਸਨ । ਗੁਰਪ੍ਰੀਤ ਸਿੰਘ ਸੇਖੋਂ ਨੇ ਆਪਣੇ ਸੰਬੋਧਨ ’ਚ ਸ਼ਾਮਿਲ ਹੋਣ ਵਾਲਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਹਲਕਾ ਜ਼ੀਰਾ ਦੇ ਲੋਕਾਂ ਦੀਆਂ ਮੁਸ਼ਕਲਾਂ ਦੇ ਸਮੱਸਿਆਵਾਂ ਦੇ ਹੱਲ ਲਈ ਉਹ ਹਮੇਸ਼ਾ ਤੱਤਪਰ ਰਹਿਣਗੇ । ਇਸ ਮੌਕੇ ਵਿਸ਼ੇਸ਼ ਤੌਰ ਹਾਜ਼ਰ ਕਰਨ ਠੁਕਰਾਲ, ਜਰਨੈਲ ਸਿੰਘ ਸੰਧੂ, ਸਾਬਕਾ ਚੇਅਰਮੈਨ ਸੁਖਦੇਵ ਸਿੰਘ ਲੌਹਕਾ, ਕਰਨ ਠੁਕਰਾਲ, ਸਤੀਸ਼ ਅਹੂਜਾ, ਪਵਨ ਕਟਾਰੀਆ, ਅਸ਼ੋਕ ਆਰਜੂੁ, ਧਰਮਪਾਲ ਛਾਬੜਾ, ਡਾ. ਵਿਵੇਕ ਨੰਨਾ, ਡਾ.ਅਮਨ ਥਿੰਦ, ਸਤੀਸ਼ ਨਾਰੰਗ, ਰਾਜੀਵ ਠੁਕਰਾਲ, ਰਾਜੇਸ਼ ਕੁਮਾਰ ਪਿੰਟਾ, ਅਮਨ ਵਰ੍ਹਿਆ, ਅਤੇ ਹੋਰ ਪਤਵੰਤੇ ਹਾਜ਼ਰ ਸਨ।