ਗੁਰਵਿੰਦਰ ਸਿੰਘ ਦੇ ਪਰਿਵਾਰ ਵਲੋਂ ਬਾਬੇ ਸ਼ਹੀਦਾਂ ਦੇ ਗੁਰੂ ਘਰ ਨੂੰ ਸਕੂਟਰੀ ਭੇਟ
ਮੱਲਾਂਵਾਲਾ, 29 ਅਗਸਤ (ਬਲਬੀਰ ਸਿੰਘ ਜੋਸਨ)-ਇੱਥੋਂ ਨੇੜਲੇ ਪਿੰਡ ਰੁਕਣੇਵਾਲਾ (ਬਾਣਾਵਾਲੀ) ਵਿਖੇ ਸਥਿਤ ਬਾਬੇ ਸ਼ਹੀਦ ਸਿੰਘ ਗੁਰਦੁਆਰਾ ਸਾਹਿਬ ਵਿਖੇ ਇਕ ਸ਼ਰਧਾਲੂ ਸਿੱਖ ਪਰਿਵਾਰ ਵਲੋਂ ਗੁਰੂ ਘਰ ਦੀ ਸੇਵਾ ਲਈ ਸਕੂਟਰੀ ਭੇਟ ਕੀਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ, ਗੋਇੰਦਵਾਲ ਸਾਹਿਬ ਨੇੜਲੇ ਪਿੰਡ ਪਿੰਡੀ ਨਾਲ ਸਬੰਧਿਤ ਗੁਰਵਿੰਦਰ ਸਿੰਘ, ਜੋ ਬਾਬੇ ਸ਼ਹੀਦ ਸਿੰਘ ਗੁਰਦੁਆਰਾ ਸਾਹਿਬ ਦੇ ਸ਼ਰਧਾਲੂ ਅਤੇ ਸੇਵਕ ਹਨ, ਦੇ ਪਰਿਵਾਰ ਵਲੋਂ ਇਹ ਸੇਵਾ ਕਰਵਾਈ ਗਈ।
ਬ
ਬਾਬੇ ਸ਼ਹੀਦ ਸਿੰਘ ਗੁਰਦੁਆਰਾ ਸਾਹਿਬ ਵਿਖ਼ੇ ਗੁਰ ਸਿੱਖ ਪਰਿਵਾਰ ਵਲੋਂ ਗੁਰੂ ਘਰ ਦੀ ਸੇਵਾ ਲਈ ਸਕੂਟਰੀ ਭੇਟ ਕਰਨ ਅਤੇ ਸਿਰਪਾਓ ਭੇਟ ਕਰਦੇ ਬਾਬਾ ਗੁਰਦੇਵ ਸਿੰਘ। ਤਸਵੀਰ-ਬਲਬੀਰ ਸਿੰਘ ਜੋਸਨ
30-08-2026
ਮੱਲਾਂਵਾਲਾ, 29 ਅਗਸਤ (ਬਲਬੀਰ ਸਿੰਘ ਜੋਸਨ)-ਇੱਥੋਂ ਨੇੜਲੇ ਪਿੰਡ ਰੁਕਣੇਵਾਲਾ (ਬਾਣਾਵਾਲੀ) ਵਿਖੇ ਸਥਿਤ ਬਾਬੇ ਸ਼ਹੀਦ ਸਿੰਘ ਗੁਰਦੁਆਰਾ ਸਾਹਿਬ ਵਿਖੇ ਇਕ ਸ਼ਰਧਾਲੂ ਸਿੱਖ ਪਰਿਵਾਰ ਵਲੋਂ ਗੁਰੂ ਘਰ ਦੀ ਸੇਵਾ ਲਈ ਸਕੂਟਰੀ ਭੇਟ ਕੀਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ, ਗੋਇੰਦਵਾਲ ਸਾਹਿਬ ਨੇੜਲੇ ਪਿੰਡ ਪਿੰਡੀ ਨਾਲ ਸਬੰਧਿਤ ਗੁਰਵਿੰਦਰ ਸਿੰਘ, ਜੋ ਬਾਬੇ ਸ਼ਹੀਦ ਸਿੰਘ ਗੁਰਦੁਆਰਾ ਸਾਹਿਬ ਦੇ ਸ਼ਰਧਾਲੂ ਅਤੇ ਸੇਵਕ ਹਨ, ਦੇ ਪਰਿਵਾਰ ਵਲੋਂ ਇਹ ਸੇਵਾ ਕਰਵਾਈ ਗਈ। ਦੱਸਿਆ ਗਿਆ ਕਿ ਗੁਰਵਿੰਦਰ ਸਿੰਘ ਦੇ ਵਿਦੇਸ਼ ਵਿਚ ਰਹਿੰਦੇ ਬੱਚਿਆਂ ਵਲੋਂ ਗੁਰੂ ਘਰ ਦੀ ਸੇਵਾ ਲਈ ਇਹ ਸਕੂਟਰੀ ਭੇਜੀ ਗਈ ਹੈ।ਇਸ ਮੌਕੇ ਬਾਬੇ ਸ਼ਹੀਦ ਸਿੰਘ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਗੁਰਦੇਵ ਸਿੰਘ ਬੰਡਲਾਂ ਵਲੋਂ ਸੇਵਾ ਲਈ ਪਹੁੰਚੇ ਸਿੰਘਾਂ ਦਾ ਸਨਮਾਨ ਕਰਦਿਆਂ ਉਨ੍ਹਾਂ ਨੂੰ ਸਿਰੋਪਾਓ ਭੇਟ ਕਰਕੇ ਨਿਵਾਜਿਆ ਗਿਆ। ਬਾਬਾ ਗੁਰਦੇਵ ਸਿੰਘ ਨੇ ਕਿਹਾ ਕਿ ਗੁਰੂ ਘਰ ਪ੍ਰਤੀ ਸੰਗਤਾਂ ਦੀ ਅਥਾਹ ਸ਼ਰਧਾ ਅਤੇ ਸੇਵਾ ਭਾਵਨਾ ਹੀ ਸਿੱਖੀ ਦੀ ਮਹਾਨ ਪਰੰਪਰਾ ਨੂੰ ਮਜ਼ਬੂਤ ਕਰਦੀ ਹੈ। ਉਨ੍ਹਾਂ ਨੇ ਗੁਰਵਿੰਦਰ ਸਿੰਘ ਅਤੇ ਉਨ੍ਹਾਂ ਦੇ ਵਿਦੇਸ਼ ਵਿਚ ਰਹਿੰਦੇ ਬੱਚਿਆਂ ਦਾ ਇਸ ਨੇਕ ਸੇਵਾ ਲਈ ਵਿਸ਼ੇਸ਼ ਧੰਨਵਾਦ ਕੀਤਾ ਅਤੇ ਪਰਿਵਾਰ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ।