21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਕਸਬਾ ਮੁੱਦਕੀ ’ਚ ਥਾਂ-ਥਾਂ ਪੱਟੀਆਂ ਗਲੀਆਂ ਕਾਰਨ ਲੋਕ ਪ੍ਰੇਸ਼ਾਨ

ਮੁੱਦਕੀ, 20 ਅਗਸਤ (ਭੁਪਿੰਦਰ ਸਿੰਘ)-ਕਸਬਾ ਮੁੱਦਕੀ ਵਿਚ ਪਾਈਪਾਂ ਪਾਉਣ ਕਾਰਨ ਜੋ ਥਾਂ-ਥਾਂ ਤੋਂ ਗਲੀਆਂ ਦੀ ਪੁਟਾਈ ਕੀਤੀ ਗਈ ਹੈ, ਉਸ ਕਾਰਨ ਕਸਬਾ ਵਾਲਿਆਂ ਨੂੰ ਲੰਘਣ ਵਿਚ ਕਾਫੀ ਦਿੱਕਤਾਂ ਪੇਸ਼ ਆ ਰਹੀਆਂ ਹਨ। ਕਸਬਾ ਮੁੱਦਕੀ ਦੇ ਸੀਨੀਅਰ ਅਕਾਲੀ ਆਗੂ ਮਹਾਬੀਰ ਸਿੰਘ ਧਾਲੀਵਾਲ ਨੇ ‘ਆਪ’ ਸਰਕਾਰ ਦੇ ਵਿਕਾਸ ਕਾਰਜਾਂ ’ਤੇ ਤੰਜ ਕਸਦਿਆਂ ਕਿਹਾ ਕਿ ਗਲੀਆਂ ਨੂੰ ਪੁੱਟ ਕੇ ਲੋਕਾਂ ਨੂੰ ਪ੍ਰੇਸ਼ਾਨ ਕਰਨ ਨੂੰ ਵਿਕਾਸ ਨਹੀਂ ਕਹਿੰਦੇ।

ਅਜੀਤ ਡੈਸਕ 21-08-2026
ਮੁੱਦਕੀ, 20 ਅਗਸਤ (ਭੁਪਿੰਦਰ ਸਿੰਘ)-ਕਸਬਾ ਮੁੱਦਕੀ ਵਿਚ ਪਾਈਪਾਂ ਪਾਉਣ ਕਾਰਨ ਜੋ ਥਾਂ-ਥਾਂ ਤੋਂ ਗਲੀਆਂ ਦੀ ਪੁਟਾਈ ਕੀਤੀ ਗਈ ਹੈ, ਉਸ ਕਾਰਨ ਕਸਬਾ ਵਾਲਿਆਂ ਨੂੰ ਲੰਘਣ ਵਿਚ ਕਾਫੀ ਦਿੱਕਤਾਂ ਪੇਸ਼ ਆ ਰਹੀਆਂ ਹਨ। ਕਸਬਾ ਮੁੱਦਕੀ ਦੇ ਸੀਨੀਅਰ ਅਕਾਲੀ ਆਗੂ ਮਹਾਬੀਰ ਸਿੰਘ ਧਾਲੀਵਾਲ ਨੇ ‘ਆਪ’ ਸਰਕਾਰ ਦੇ ਵਿਕਾਸ ਕਾਰਜਾਂ ’ਤੇ ਤੰਜ ਕਸਦਿਆਂ ਕਿਹਾ ਕਿ ਗਲੀਆਂ ਨੂੰ ਪੁੱਟ ਕੇ ਲੋਕਾਂ ਨੂੰ ਪ੍ਰੇਸ਼ਾਨ ਕਰਨ ਨੂੰ ਵਿਕਾਸ ਨਹੀਂ ਕਹਿੰਦੇ। ਮਹਾਂਬੀਰ ਸਿੰਘ ਧਾਲੀਵਾਲ ਸਾਬਕਾ ਐਮ.ਡੀ.ਓ ਨੇ ਕਿਹਾ ਕਿ ਜੇਕਰ ਕੋਈ ਗਲੀ ਪੁੱਟੀ ਗਈ ਹੈ ਤਾਂ ਲੋਕਾਂ ਦੀ ਸਹੂਲਤ ਲਈ ਬਦਲਵੇਂ ਰਸਤੇ ਦਾ ਪ੍ਰਬੰਧ ਕਰਨ ਦੀ ਸਰਕਾਰ ਵਲੋਂ ਜਿਸ ਠੇਕੇਦਾਰ ਨੂੂੰ ਠੇਕਾ ਦਿੱਤਾ ਗਿਆ ਹੈ। ਉਸ ਦੀ ਜ਼ਿੰਮੇਵਾਰੀ ਹੁੰਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਜਿਸ ਵੀ ਗਲੀ ਵਿਚੋਂ ਲੰਘੀਦਾ ਹੈ। ਉਸ ਵਿਚ ਹੀ ਮਿੱਟੀ ਦੇ ਵੱਡੇ-ਵੱਡੇ ਢੇਰ ਲੱਗੇ ਹੋਏ ਹਨ। ਜਿਸ ਕਾਰਨ ਲੋਕਾ ਦਾ ਘਰੋਂ ਨਿਕਲਣਾ ਅਤੇ ਦੁਕਾਨਾਂ ’ਤੇ ਜਾਣਾ ਮੁਸ਼ਕਲ ਹਇਆ ਪਿਆ ਹੈ। ਉਨ੍ਹਾਂ ਨਗਰ ਪੰਚਾਇਤ ਮੁੱਦਕੀ ਤੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਗਲੀਆਂ ਵਿਚੋਂ ਮਿੱਟੀ ਪੱਧਰ ਕਰਵਾ ਕੇ ਰਸਤੇ ਚਾਲੂ ਕੀਤੇ ਜਾਣ।
ਪਿਛਲੀ ਖ਼ਬਰ ਕੁੱਝ ਦਿਨਾਂ ਤੋਂ ਲਾਪਤਾ ਹੋਏ ਵਿਅਕਤੀ ਦਾ ਨਹੀਂ ਲੱਗਾ ਕੋਈ ਥਹੁ ਪਤਾ ਅਗਲੀ ਖ਼ਬਰ ਹਰਪਾਲ ਸਿੰਘ ਭੁੱਲਰ ਦੀ ਦੂਸਰੀ ਬਰਸੀ ਮਨਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।