17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਨੌਕਰੀ ਦਿਵਾਉਣ ਤੇ ਅਸਲ੍ਹਾ ਲਾਇਸੈਂਸ ਬਣਾਉਣ ਦਾ ਝਾਂਸਾ ਦੇ ਕੇ ਲੱਖਾਂ ਦੀ ਠੱਗੀ ਮਾਰੀ-ਮਾਮਲਾ ਦਰਜ

ਫਿਰੋਜ਼ਪੁਰ, 16 ਅਗਸਤ (ਸੁਖਵਿੰਦਰ ਸਿੰਘ)-ਸਿਟੀ ਥਾਣਾ ਫਿਰੋਜ਼ਪੁਰ ਦੇ ਸਹਾਇਕ ਥਾਣੇਦਾਰ ਰਮਨ ਕੁਮਾਰ ਨੇ ਦੱਸਿਆ ਕਿ ਸੁਖਦੇਵ ਰਾਜ ਪੁੱਤਰ ਕਸ਼ਮੀਰੀ ਲਾਲ ਵਾਸੀ ਪਿੰਡ ਵਰਿਆ, ਤਹਿਸੀਲ ਜੀਰਾ, ਜ਼ਿਲ੍ਹਾ ਫਿਰੋਜ਼ਪੁਰ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਕਿ ਨੌਕਰੀ ਦਵਾਉਣ ਤੇ ਅਸਲ੍ਹਾ ਲਾਇਸੰਸ ਬਣਾਉਣ ਦਾ ਝਾਂਸਾ ਦੇ ਕੇ 3 ਲੱਖ 65 ਹਜ਼ਾਰ ਰੁਪਏ ਦੀ ਠੱਗੀ ਮਾਰੀ ਤੇ ਪਿਸਟਲ ਵੀ ਆਪਣੇ ਕੋਲ ਰੱਖਿਆ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਮਹਿਲ ਸਿੰਘ ਪੁੱਤਰ ਸਵਰਗਵਾਸੀ ਦਲੀਪ ਸਿੰਘ ਤੇ ਸੁਰਜੀਤ ਸਿੰਘ ਪੁੱਤਰ ਮਹਿਲ ਸਿੰਘ ਵਾਸੀ ਕੋਟ ਬੁੱਢਾ, ਥਾਣਾ ਸੁਭਰਾਵ, ਤਹਿਸੀਲ ਪੱਟੀ, ਜ਼ਿਲ੍ਹਾ ਤਰਨਤਾਰਨ ਨੇ ਮਿਲੀਭੁਗਤ ਕਰਕੇ ਉਸਦੇ ਸਾਲੇ ਦੇ ਲੜਕੇ ਵਰੁਣ ਸੇਠੀ ਨੂੰ ਆਰ.

ਅਜੀਤ ਡੈਸਕ 17-08-2026
ਫਿਰੋਜ਼ਪੁਰ, 16 ਅਗਸਤ (ਸੁਖਵਿੰਦਰ ਸਿੰਘ)-ਸਿਟੀ ਥਾਣਾ ਫਿਰੋਜ਼ਪੁਰ ਦੇ ਸਹਾਇਕ ਥਾਣੇਦਾਰ ਰਮਨ ਕੁਮਾਰ ਨੇ ਦੱਸਿਆ ਕਿ ਸੁਖਦੇਵ ਰਾਜ ਪੁੱਤਰ ਕਸ਼ਮੀਰੀ ਲਾਲ ਵਾਸੀ ਪਿੰਡ ਵਰਿਆ, ਤਹਿਸੀਲ ਜੀਰਾ, ਜ਼ਿਲ੍ਹਾ ਫਿਰੋਜ਼ਪੁਰ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਕਿ ਨੌਕਰੀ ਦਵਾਉਣ ਤੇ ਅਸਲ੍ਹਾ ਲਾਇਸੰਸ ਬਣਾਉਣ ਦਾ ਝਾਂਸਾ ਦੇ ਕੇ 3 ਲੱਖ 65 ਹਜ਼ਾਰ ਰੁਪਏ ਦੀ ਠੱਗੀ ਮਾਰੀ ਤੇ ਪਿਸਟਲ ਵੀ ਆਪਣੇ ਕੋਲ ਰੱਖਿਆ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਮਹਿਲ ਸਿੰਘ ਪੁੱਤਰ ਸਵਰਗਵਾਸੀ ਦਲੀਪ ਸਿੰਘ ਤੇ ਸੁਰਜੀਤ ਸਿੰਘ ਪੁੱਤਰ ਮਹਿਲ ਸਿੰਘ ਵਾਸੀ ਕੋਟ ਬੁੱਢਾ, ਥਾਣਾ ਸੁਭਰਾਵ, ਤਹਿਸੀਲ ਪੱਟੀ, ਜ਼ਿਲ੍ਹਾ ਤਰਨਤਾਰਨ ਨੇ ਮਿਲੀਭੁਗਤ ਕਰਕੇ ਉਸਦੇ ਸਾਲੇ ਦੇ ਲੜਕੇ ਵਰੁਣ ਸੇਠੀ ਨੂੰ ਆਰ. ਪੀ. ਐਫ. ਵਿਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਉਸ ਕੋਲੋਂ 2 ਲੱਖ 90 ਹਜ਼ਾਰ ਰੁਪਏ ਲੈ ਲਏ।ਇਸ ਤੋਂ ਇਲਾਵਾ ਉਸ ਦੇ ਲੜਕੇ ਲਵਪ੍ਰੀਤ ਸਿੰਘ ਦਾ ਨਵਾਂ ਆਲ ਇੰਡੀਆ ਅਸਲ੍ਹਾ ਲਾਇਸੈਂਸ ਬਣਾਉਣ ਲਈ 75 ਹਜ਼ਾਰ ਰੁਪਏ ਹੋਰ ਲਏ ਗਏ। ਸ਼ਿਕਾਇਤਕਰਤਾ ਅਨੁਸਾਰ ਮੁਲਜ਼ਮਾਂ ਵਲੋਂ ਕੁੱਲ 3 ਲੱਖ 65 ਹਜ਼ਾਰ ਰੁਪਏ ਦੀ ਠੱਗੀ ਮਾਰੀ ਗਈ। ਇਸ ਦੇ ਨਾਲ ਹੀ ਸੁਰਜੀਤ ਸਿੰਘ ਵਲੋਂ ਸ਼ਿਕਾਇਤਕਰਤਾ ਦੇ ਅਸਲ ਅਸਲ੍ਹਾ ਲਾਇਸੈਂਸ ਦੀ ਕਾਪੀ ਅਤੇ .32 ਬੋਰ ਪਿਸਟਲ ਵੀ ਆਪਣੇ ਕੋਲ ਰੱਖਣ ਦਾ ਦੋਸ਼ ਹੈ। ਪੁਲਿਸ ਵਲੋਂ ਸ਼ਿਕਾਇਤ ਦੀ ਜਾਂਚ ਉਪਰੰਤ ਦੋ ਵਿਅਕਤੀਆਂ ਤੇ ਬੀ. ਐਨ. ਐਸ. ਤੇ 420 ਆਈ.ਪੀ.ਸੀ. ਦੀ ਧਾਰਾ ਹੇਠ ਮੁਕੱਦਮਾ ਦਰਜ ਕੀਤਾ।
ਪਿਛਲੀ ਖ਼ਬਰ 80 ਵੇਂ ਆਜ਼ਾਦੀ ਦਿਵਸ ਮੌਕੇ ਹੁਸੈਨੀਵਾਲਾ ਸ਼ਹੀਦੀ ਸਮਾਰਕਾਂ ’ਤੇ ਨਤਮਸਤਕ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ਼ਹੀਦਾਂ ਦੀ... ਅਗਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਅਰਨੀਵਾਲਾ ਸ਼ੇਖ਼ ਸੁਭਾਨ ਦੀ ਹੋਈ ਮਹੀਨਾਵਾਰ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।