ਬਾਬਾ ਖੇਤਰਪਾਲ ਮੰਦਰ ਵਿਖੇ ਮਹਾਂਮਾਈ ਦਾ ਜਾਗਰਣ
ਮੁੱਦਕੀ, 14 ਅਗਸਤ (ਭਾਰਤ ਭੂਸ਼ਨ ਅਗਰਵਾਲ)-ਬਾਬਾ ਖੇਤਰਪਾਲ ਜੀ ਮੰਦਰ ਮੁੱਦਕੀ ਵਿਖੇ ਮਾਤਾ ਚਿੰਤਪੁਰਨੀ ਜੀ ਦੀ ਕ੍ਰਿਪਾ ਨਾਲ ਮਾਤਾ ਦੀ ਪਾਵਨ ਪਵਿੱਤਰ ਜੋਤ ਮਾਤਾ ਚਿੰਤਪੁਰਨੀ ਤੋਂ ਲਿਆ ਕੇ ਜਾਗਰਣ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਬਾ ਕ੍ਰਿਸ਼ਨ ਕੁਮਾਰ ਅਤੇ ਬਾਬਾ ਅਮਿੱਤ ਕੁਮਾਰ ਨੇ ਦੱਸਿਆ ਕਿ ਮਾਤਾ ਚਿੰਤਪੁਰਨੀ ਦੇ ਮੇਲੇ ਨੂੰ ਮੁੱਖ ਰੱਖਦਿਆਂ ਹੋਇਆਂ 15 ਅਗਸਤ ਦਿਨ ਸ਼ਨੀਵਾਰ ਨੂੰ ਇਹ ਜਾਗਰਣ ਕਰਵਾਇਆ ਜਾ ਰਿਹਾ ਹੈ।
ਅਜੀਤ ਡੈਸਕ
15-08-2026