ਬਿਜਲੀ ਚੈਕਿੰਗ ਦੇ ਨਾਂਅ ’ਤੇ ਪ੍ਰੇਸ਼ਾਨ ਕਰਨ ਦਾ ਦੋਸ਼, ਕਿਸਾਨਾਂ ਨੇ ਐਕਸੀਅਨ ਦਾ ਕੀਤਾ ਘਿਰਾਓ
ਗੁਰੂਹਰਸਹਾਏ, 11 ਅਗਸਤ (ਕਪਿਲ ਕੰਧਾਰੀ)-ਬਿਜਲੀ ਚੈਕਿੰਗ ਦੇ ਨਾਂਅ ’ਤੇ ਕਿਸਾਨ ਪਰਿਵਾਰ ਨੂੰ ਕਥਿਤ ਤੌਰ ’ਤੇ ਪ੍ਰੇਸ਼ਾਨ ਕਰਨ ਦੇ ਮਾਮਲੇ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਅਤੇ ਕਿਸਾਨਾਂ ਵਲੋਂ ਐਕਸੀਅਨ ਇਨਫੋਰਸਮੈਂਟ ਫ਼ਿਰੋਜ਼ਪੁਰ ਦਾ ਸ਼ਾਂਤਮਈ ਘਿਰਾਓ ਕੀਤਾ ਗਿਆ, ਮੌਕੇ ’ਤੇ ਪੁਲਿਸ ਅਧਿਕਾਰੀਆਂ ਦੇ ਪਹੁੰਚਣ ਉਪਰੰਤ ਮਾਮਲਾ ਸੁਲਝਾਇਆ ਗਿਆ। ਜਾਣਕਾਰੀ ਅਨੁਸਾਰ ਬਿਜਲੀ ਚੈਕਿੰਗ ਦੇ ਸਬੰਧ ਵਿਚ ਐਕਸੀਅਨ ਇਨਫੋਰਸਮੈਂਟ ਫ਼ਿਰੋਜ਼ਪੁਰ ਬੀਤੇ ਦਿਨ ਸ਼ਾਮ ਕਰੀਬ 6 ਵਜੇ ਦੇ ਕਰੀਬ ਗੁਰੂਹਰਸਹਾਏ ਦੇ ਨਾਲ ਲੱਗਦੇ ਪਿੰਡ ਲਾਲਚੀਆਂ ਦੀ ਇਕ ਢਾਣੀ ਵਿਚ ਪਹੁੰਚੇ।
ਗੁਰੂਹਰਸਹਾਏ, 11 ਅਗਸਤ (ਕਪਿਲ ਕੰਧਾਰੀ)-ਬਿਜਲੀ ਚੈਕਿੰਗ ਦੇ ਨਾਂਅ ’ਤੇ ਕਿਸਾਨ ਪਰਿਵਾਰ ਨੂੰ ਕਥਿਤ ਤੌਰ ’ਤੇ ਪ੍ਰੇਸ਼ਾਨ ਕਰਨ ਦੇ ਮਾਮਲੇ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਅਤੇ ਕਿਸਾਨਾਂ ਵਲੋਂ ਐਕਸੀਅਨ ਇਨਫੋਰਸਮੈਂਟ ਫ਼ਿਰੋਜ਼ਪੁਰ ਦਾ ਸ਼ਾਂਤਮਈ ਘਿਰਾਓ ਕੀਤਾ ਗਿਆ, ਮੌਕੇ ’ਤੇ ਪੁਲਿਸ ਅਧਿਕਾਰੀਆਂ ਦੇ ਪਹੁੰਚਣ ਉਪਰੰਤ ਮਾਮਲਾ ਸੁਲਝਾਇਆ ਗਿਆ। ਜਾਣਕਾਰੀ ਅਨੁਸਾਰ ਬਿਜਲੀ ਚੈਕਿੰਗ ਦੇ ਸਬੰਧ ਵਿਚ ਐਕਸੀਅਨ ਇਨਫੋਰਸਮੈਂਟ ਫ਼ਿਰੋਜ਼ਪੁਰ ਬੀਤੇ ਦਿਨ ਸ਼ਾਮ ਕਰੀਬ 6 ਵਜੇ ਦੇ ਕਰੀਬ ਗੁਰੂਹਰਸਹਾਏ ਦੇ ਨਾਲ ਲੱਗਦੇ ਪਿੰਡ ਲਾਲਚੀਆਂ ਦੀ ਇਕ ਢਾਣੀ ਵਿਚ ਪਹੁੰਚੇ। ਢਾਣੀ ਵਿਚ ਲੱਗੇ ਬਿਜਲੀ ਦੇ ਮੀਟਰਾਂ ਦੀ ਚੈਕਿੰਗ ਦੌਰਾਨ ਮੀਟਰ ਸਹੀ ਪਾਏ ਗਏ। ਕਿਸਾਨਾਂ ਦਾ ਦੋਸ਼ ਹੈ ਕਿ ਇਸ ਤੋਂ ਬਾਅਦ ਹੋਰ ਚੈਕਿੰਗ ਦੇ ਨਾਂ ’ਤੇ ਕਿਸਾਨ ਪਰਿਵਾਰ ਨੂੰ ਕਥਿਤ ਤੌਰ ’ਤੇ ਪਰੇਸ਼ਾਨ ਕੀਤਾ ਗਿਆ। ਜਦੋਂ ਇਸ ਮਾਮਲੇ ਦੀ ਜਾਣਕਾਰੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਆਗੂ ਧਰਮ ਸਿੰਘ ਸਿੱਧੂ ਨੂੰ ਮਿਲੀ ਤਾਂ ਉਹ ਕਿਸਾਨਾਂ ਅਤੇ ਮਜ਼ਦੂਰਾਂ ਦੀ ਵੱਡੀ ਗਿਣਤੀ ਨਾਲ ਮੌਕੇ ’ਤੇ ਪਹੁੰਚੇ ਅਤੇ ਐਕਸੀਅਨ ਦਾ ਸ਼ਾਂਤਮਈ ਘਿਰਾਓ ਕਰ ਦਿੱਤਾ। ਮਾਮਲਾ ਵਧਦਾ ਦੇਖ ਐਕਸੀਅਨ ਵਲੋਂ ਪੁਲਿਸ ਨੂੰ ਮੌਕੇ ’ਤੇ ਬੁਲਾਇਆ ਗਿਆ। ਇਸ ਦੌਰਾਨ ਡੀ.ਐਸ.ਪੀ ਗੁਰੂਹਰਸਹਾਏ ਅਤੇ ਥਾਣਾ ਲੱਖੋਂ ਕੇ ਬਹਿਰਾਮ ਦੇ ਮੁਖੀ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ। ਪੁਲਿਸ ਅਧਿਕਾਰੀਆਂ ਵਲੋਂ ਦੋਵਾਂ ਧਿਰਾਂ ਦੀ ਗੱਲਬਾਤ ਸੁਣ ਕੇ ਸੂਝ-ਬੂਝ ਨਾਲ ਮਾਮਲੇ ਨੂੰ ਸੁਲਝਾਇਆ ਗਿਆ। ਇਸ ਉਪਰੰਤ ਰਾਤ ਕਰੀਬ 9 ਵਜੇ ਕਿਸਾਨਾਂ ਵਲੋਂ ਐਕਸੀਅਨ ਦੀ ਗੱਡੀ ਅੱਗੇ ਲਗਾਇਆ ਧਰਨਾ ਚੁੱਕ ਲਿਆ ਗਿਆ। ਮਾਮਲੇ ਨੂੰ ਸੁਲਝਾਉਣ ਵਿਚ ਪਾਵਰਕਾਮ ਦੇ ਐਸ.ਡੀ.ਓ ਭਾਗ ਸਿੰਘ ਨੇ ਵਿਸ਼ੇਸ਼ ਭੂਮਿਕਾ ਨਿਭਾਈ। ਇਸ ਮੌਕੇ ਮੰਗਲ ਸਿੰਘ, ਨਿਸ਼ਾਨ ਸਿੰਘ, ਕੁਲਦੀਪ ਸਿੰਘ, ਜਗਦੀਸ਼ ਸਿੰਘ, ਗੁਰਪ੍ਰਤਾਪ ਸਿੰਘ, ਗੁਰਬਖਸ਼ ਸਿੰਘ, ਹਰਵਿੰਦਰ ਸਿੰਘ, ਸੁੱਚਾ ਸਿੰਘ, ਜੁਝਾਰ ਸਿੰਘ, ਪ੍ਰੀਤਮ ਸਿੰਘ, ਸਵਰਨ ਸਿੰਘ, ਲਖਬੀਰ ਸਿੰਘ, ਪੱਪੂ ਸੋਢੀ ਆਦਿ ਹਾਜ਼ਰ ਸਨ।