ਘਰ ਦੇ ਬਾਹਰ ਤੂੜੀ ਹੇਠ ਲੁਕਾਇਆ ਸੀ ਨਸ਼ੇ ਦਾ ਜ਼ਖੀਰਾ
ਫ਼ਿਰੋਜ਼ਪੁਰ, 8 ਅਗਸਤ (ਗੁਰਿੰਦਰ ਸਿੰਘ)-ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਥਾਣਾ ਸਦਰ ਫ਼ਿਰੋਜ਼ਪੁਰ ਪੁਲਿਸ ਨੇ ਨਸ਼ਾ ਤਸਕਰੀ ਖ਼ਿਲਾਫ਼ ਕਾਰਵਾਈ ਕਰਦਿਆਂ 1 ਕਿੱਲੋ 800 ਗ੍ਰਾਮ ਹੈਰੋਇਨ, 4 ਲੱਖ 20 ਹਜ਼ਾਰ ਰੁਪਏ ਡਰੱਗ ਮਨੀ ਅਤੇ ਦੋ ਕੰਪਿਊਟਰ ਕੰਡੇ ਬਰਾਮਦ ਕੀਤੇ ਹਨ। ਜਦੋਂ ਕਿ ਨਸ਼ਾ ਤਸਕਰ ਮੌਕੇ ਤੋਂ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਿਆ।
ਫੜੀ ਗਈ ਹੈਰੋਇਨ ਅਤੇ ਡਰੱਗ ਮਨੀ ਬਾਰੇ ਜਾਣਕਾਰੀ ਦਿੰਦੇ ਸਹਾਇਕ ਥਾਣੇਦਾਰ ਬਲਦੇਵ ਸਿੰਘ ਅਤੇ ਸਾਥੀ ਪੁਲਿਸ ਕਰਮੀ। ਤਸਵੀਰ-ਗੁਰਿੰਦਰ ਸਿੰਘ
09-08-2026