07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਬੱਚਿਆਂ ਲਈ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਕੀਤਾ ਜਾਗਰੂਕ

ਮਮਦੋਟ, 6 ਅਗਸਤ (ਸੁਖਦੇਵ ਸਿੰਘ ਸੰਗਮ)-ਸਿਵਲ ਹਸਪਤਾਲ ਮਮਦੋਟ ਵਲੋਂ ਬੀ. ਐੱਸ.

ਅਜੀਤ ਡੈਸਕ 07-08-2026
ਮਮਦੋਟ, 6 ਅਗਸਤ (ਸੁਖਦੇਵ ਸਿੰਘ ਸੰਗਮ)-ਸਿਵਲ ਹਸਪਤਾਲ ਮਮਦੋਟ ਵਲੋਂ ਬੀ.ਐੱਸ.ਐੱਫ.ਸੈਕਟਰ ਮਮਦੋਟ ਵਿਖੇ ਮਾਂ ਦੇ ਦੁੱਧ ਦੀ ਮਹੱਤਤਾ ਸੰਬੰਧੀ ਸੈਮੀਨਾਰ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਡਾ.ਸਵਕ੍ਰਿਤ ਮੈਡੀਕਲ ਅਫਸਰ ਮਮਦੋਟ ਨੇ ਕਿਹਾ ਕਿ ਮਾਂ ਦਾ ਦੁੱਧ ਜਿੱਥੇ ਬੱਚੇ ਦੇ ਚੰਗੇ ਦਿਮਾਗ਼ੀ ਵਿਕਾਸ ਵਿਚ ਮਦਦ ਕਰਨ ਦੇ ਨਾਲ ਖ਼ਤਰਨਾਕ ਬਿਮਾਰੀਆਂ ਤੋਂ ਰਾਖੀ ਕਰਦਾ ਹੈ, ਉੱਥੇ ਹੀ ਕੈਂਸਰ, ਬੀ.ਪੀ, ਸ਼ੂਗਰ ਆਦਿ ਬਿਮਾਰੀਆਂ ਤੋਂ ਬਚਾਉਣ ਵਿਚ ਸਹਾਈ ਸਾਬਤ ਹੁੰਦਾ ਹੈ। ਇਸ ਦੌਰਾਨ ਡਾ.ਹਰਸ਼ ਕਾਰਜਕਾਰੀ ਸੀਨੀਅਰ ਮੈਡੀਕਲ ਅਫਸਰ ਨੇ ਕਿਹਾ ਕਿ ਮਾਂ ਦਾ ਦੁੱਧ ਬੱਚੇ ਲਈ ਅੰਮ੍ਰਿਤ ਵਾਂਗ ਹੈ ਅਤੇ ਇਸ ਨਾਲ ਬੱਚੇ ਨੂੰ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਨਵਜੰਮੇ ਬੱਚਿਆਂ ਨੂੰ ਛੇ ਮਹੀਨੇ ਤੱਕ ਸਿਰਫ਼ ਮਾਂ ਦਾ ਦੁੱਧ ਹੀ ਦੇਣਾ ਚਾਹੀਦਾ ਹੈ। ਇਸ ਮੌਕੇ ਅਮਰਜੀਤ ਬੀ.ਈ.ਈ. ਨੇ ਨਵੀਂ ਪੀੜ੍ਹੀ ਨੂੰ ਜੰਕ ਫੂਡ ਤੋਂ ਪਰਹੇਜ਼ ਰੱਖਣ ਦੀ ਅਪੀਲ ਕੀਤੀ। ਇਸ ਮੌਕੇ ਡਾ.ਅੰਕੁਸ਼ ਰਾਵਲ ਮੈਡੀਕਲ ਅਫਸਰ ਬੀ.ਐੱਸ.ਐੱਫ.99 ਬਟਾਲੀਅਨ 1 ਨੇ ਕਿਹਾ ਕਿ ਹਰ ਬੱਚਾ ਆਪਣੀ ਮਾਂ ਦਾ ਚੰਨ ਹੁੰਦਾ ਹੈ ਅਤੇ ਚੰਨ ਨੂੰ ਬਚਾਈ ਰੱਖਣ ਲਈ ਹਰੇਕ ਮਾਂ ਦਾ ਫ਼ਰਜ਼ ਬਣਦਾ ਹੈ ਕਿ ਉਹ ਹੋਰਨਾਂ ਸਹੂਲਤਾਂ ਦੇ ਨਾਲ-ਨਾਲ ਬੱਚੇ ਨੂੰ ਵੱਧ ਤੋਂ ਵੱਧ ਸਤਨਪਾਨ ਕਰਵਾਏ ਤਾਂ ਜੋ ਉਸ ਦਾ ਬੱਚਾ ਕਿਸੇ ਪੱਖੋਂ ਅਧੂਰਾ ਨਾ ਰਹਿ ਸਕੇ। ਇਸ ਮੌਕੇ ਸਰਵਣ ਫਾਰਮਾਸਿਸਟ ਅਤੇ ਗੰਭੀਰ (ਬੀ.ਐੱਸ.ਐੱਫ.) ਵੀ ਮੌਜੂਦ ਸਨ।
ਪਿਛਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਜ਼ੀਰਾ ਦੀ ਮਹੀਨੇਵਾਰ ਮੀਟਿੰਗ ਹਾਰਮਨੀ ਆਯੁਰਵੈਦਿਕ ਮੈਡੀਕਲ ਕਾਲਜ ਵਲੋਂ ਮੁਫ਼ਤ... ਅਗਲੀ ਖ਼ਬਰ ਸਮਾਜ ਸੇਵੀ ਬਲਕਾਰ ਸਿੰਘ ਢਿੱਲੋਂ ਅਤੇ ਗੁਰਬਚਨ ਸਿੰਘ ਛਾਬੜਾ ਵਲੋਂ ਲੰਗਰ ਅਤੇ ਚਾਹ ਦੀ ਸੇਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।