ਸਫ਼ਾਈ ਸੇਵਕਾਂ ਵਲੋਂ ਹੜਤਾਲ ਦੌਰਾਨ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ
ਮੱਖੂ, 3 ਅਗਸਤ (ਵਰਿੰਦਰ ਮਨਚੰਦਾ)-ਆਪਣੀਆਂ ਹੱਕੀ ਮੰਗਾਂ ’ਤੇ ਬਰਨਾਲਾ ਲਾਠੀਚਾਰਜ ਦੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਨੂੰ ਲੈ ਕੇ ਹੜਤਾਲ ’ਤੇ ਚੱਲ ਰਹੇ ਸਫ਼ਾਈ ਸੇਵਕਾਂ ਵਲੋਂ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਸਫ਼ਾਈ ਸੇਵਕ ਯੂਨੀਅਨ ਮੱਖੂ ਦੇ ਪ੍ਰਧਾਨ ਰਾਜੂ ਮੇਟ ਨੇ ਕਿਹਾ ਕਿ 8 ਜੁਲਾਈ ਤੋਂ ਸਫ਼ਾਈ ਸੇਵਕਾਂ ਨੂੰ ਹੜਤਾਲ ’ਤੇ ਜਾਣ ਲਈ ਮਜਬੂਰ ਹੋਣਾ ਪਿਆ ਹੈ, ਕਿਉਂਕਿ ਪੰਜਾਬ ਸਰਕਾਰ ਨੇ ਮੀਟਿੰਗਾਂ ਦੌਰਾਨ ਮੰਗਾਂ ਦਾ ਹੱਲ ਕਰਨ ਦਾ ਕੀਤਾ ਵਾਅਦਾ ਸਿਰੇ ਨਹੀਂ ਚੜ੍ਹਾਇਆ।
ਅਜੀਤ ਡੈਸਕ
04-08-2026