ਸਫਾਈ ਸੇਵਕਾਂ ਦੇ ਧਰਨੇ ਨੂੰ ਸਮਰਥਨ ਦੇਣ ਪਹੁੰਚੇ ਚੰਨੀ ਨੇ ‘ਆਪ’ ਸਰਕਾਰ ਨੂੰ ਦੱਸਿਆ ਝੂਠ ਦੀ ਪੰਡ
ਫ਼ਿਰੋਜ਼ਪੁਰ, 3 ਅਗਸਤ (ਸੁਖਵਿੰਦਰ ਸਿੰਘ)- ਨਗਰ ਕੌਂਸਲ ਫਿਰੋਜ਼ਪੁਰ ਵਿਖੇ ਮੰਗਾਂ ਨੂੰ ਲੈ ਕੇ ਧਰਨਾ ਦੇ ਰਹੇ ਸਫਾਈ ਸੇਵਕਾਂ ਨੂੰ ਉਸ ਵੇਲੇ ਵੱਡਾ ਸਿਆਸੀ ਸਮਰਥਨ ਮਿਲਿਆ, ਜਦੋਂ ਚਰਨਜੀਤ ਸਿੰਘ ਚੰਨੀ ਅਤੇ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਧਰਨਾ ਸਥਾਨ ‘ਤੇ ਪੁੱਜੇ। ਦੋਵੇਂ ਆਗੂਆਂ ਨੇ ਸਫਾਈ ਸੇਵਕਾਂ ਦੀਆਂ ਮੰਗਾਂ ਨੂੰ ਜਾਇਜ਼ ਦੱਸਦਿਆਂ ਉਨ੍ਹਾਂ ਦੇ ਸੰਘਰਸ਼ ਦੀ ਹਮਾਇਤ ਕੀਤੀ।
ਸਫਾਈ ਸੇਵਕਾਂ ਦੇ ਧਰਨੇ ਨੂੰ ਸਮਰਥਨ ਦਿੰਦੇ ਹੋਏ ਚਰਨਜੀਤ ਸਿੰਘ ਚੰਨੀ ਅਤੇ ਪਰਮਿੰਦਰ ਸਿੰਘ ਪਿੰਕੀ। ਤਸਵੀਰ-ਸੁਖਵਿੰਦਰ ਸਿੰਘ
04-08-2026