ਵਿਧਾਇਕ ਰਜਨੀਸ਼ ਕੁਮਾਰ ਦਹੀਆ ਨੇ ਮਾਤਾ ਨਹਿਰਾਂ ਵਾਲੀ ਮੇਲੇ ’ਤੇ ਭਰੀ ਹਾਜ਼ਰੀ
ਮਮਦੋਟ, 3 ਅਗਸਤ (ਰਾਜਿੰਦਰ ਸਿੰਘ ਹਾਂਡਾ,ਸੁਖਦੇਵ ਸਿੰਘ ਸੰਗਮ)-ਮਮਦੋਟ ਵਿਖੇ ਸਥਿਤ ਮੰਦਿਰ ਮਾਤਾ ਨਹਿਰਾਂ ਵਾਲੀ ਵਿਖੇ ਚਾਰ ਦਿਨ ਚੱਲਣ ਵਾਲੇ ਭਾਰੀ ਜੋੜ ਮੇਲੇ ਦੀ ਸ਼ੁਰੂਆਤ ਹੋ ਗਈ ਹੈ। ਮਾਤਾ ਦੇ ਦਰਬਾਰ ’ਤੇ ਜਿੱਥੇ ਵੱਡੀ ਗਿਣਤੀ ਵਿਚ ਸੰਗਤਾਂ ਦਰਸ਼ਨਾਂ ਲਈ ਪਹੁੰਚ ਰਹੀਆਂ ਹਨ, ਉੱਥੇ ਹਲਕਾ ਵਿਧਾਇਕ ਐਡਵੋਕੇਟ ਰਜਨੀਸ਼ ਕੁਮਾਰ ਦਹੀਆ ਵਲੋਂ ਵੀ ਸਾਥੀਆਂ ਸਮੇਤ ਮਾਤਾ ਦੇ ਦਰਬਾਰ ’ਤੇ ਪਹੁੰਚ ਕੇ ਨਤਮਸਤਕ ਹੁੰਦਿਆਂ ਮਾਤਾ ਤੋਂ ਅਸ਼ੀਰਵਾਦ ਲਿਆ ਗਿਆ ਅਤੇ ਮੇਲੇ ਵਿਚ ਹਾਜ਼ਰੀ ਭਰੀ ਗਈ।
ਮਮਦੋਟ, 3 ਅਗਸਤ (ਰਾਜਿੰਦਰ ਸਿੰਘ ਹਾਂਡਾ,ਸੁਖਦੇਵ ਸਿੰਘ ਸੰਗਮ)-ਮਮਦੋਟ ਵਿਖੇ ਸਥਿਤ ਮੰਦਿਰ ਮਾਤਾ ਨਹਿਰਾਂ ਵਾਲੀ ਵਿਖੇ ਚਾਰ ਦਿਨ ਚੱਲਣ ਵਾਲੇ ਭਾਰੀ ਜੋੜ ਮੇਲੇ ਦੀ ਸ਼ੁਰੂਆਤ ਹੋ ਗਈ ਹੈ। ਮਾਤਾ ਦੇ ਦਰਬਾਰ ’ਤੇ ਜਿੱਥੇ ਵੱਡੀ ਗਿਣਤੀ ਵਿਚ ਸੰਗਤਾਂ ਦਰਸ਼ਨਾਂ ਲਈ ਪਹੁੰਚ ਰਹੀਆਂ ਹਨ, ਉੱਥੇ ਹਲਕਾ ਵਿਧਾਇਕ ਐਡਵੋਕੇਟ ਰਜਨੀਸ਼ ਕੁਮਾਰ ਦਹੀਆ ਵਲੋਂ ਵੀ ਸਾਥੀਆਂ ਸਮੇਤ ਮਾਤਾ ਦੇ ਦਰਬਾਰ ’ਤੇ ਪਹੁੰਚ ਕੇ ਨਤਮਸਤਕ ਹੁੰਦਿਆਂ ਮਾਤਾ ਤੋਂ ਅਸ਼ੀਰਵਾਦ ਲਿਆ ਗਿਆ ਅਤੇ ਮੇਲੇ ਵਿਚ ਹਾਜ਼ਰੀ ਭਰੀ ਗਈ। ਇਸ ਮੌਕੇ ਉਨਾਂ ਵਲੋਂ ਆਪਣੀ ਨੇਕ ਕਮਾਈ ਵਿਚੋਂ ਮੰਦਿਰ ਕਮੇਟੀ ਨੂੰ 11000 ਰੁਪਏ ਦੀ ਸੇਵਾ ਭੇਟ ਕੀਤੀ ਗਈ ਅਤੇ ਮੰਦਿਰ ਕਮੇਟੀ ਵਲੋਂ ਵਿਧਾਇਕ ਦਹੀਆਂ ਅਤੇ ਸਾਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਮਾਰਕੀਟ ਕਮੇਟੀ ਮਮਦੋਟ ਦੇ ਚੇਅਰਮੈਨ ਬਲਰਾਜ ਸਿੰਘ ਸੰਧੂ, ਜਿਲ੍ਹਾਂ ਪ੍ਰੀਸ਼ਦ ਮੈਂਬਰ ਮੇਜਰ ਸਿੰਘ ਬੁਰਜੀ, ਸੰਦੀਪ ਕੁਮਾਰ ਸੋਨੀ,ਬਲਦੇਵ ਰਾਜ ਸ਼ਰਮਾ, ਗੁਰਮੁਖ ਸਿੰਘ ਰਾਉ ਕੇ, ਜਗੀਰ ਸਿੰਘ ਹਜਾਰਾ ਸਿੰਘ ਵਾਲਾ,ਸੇਠੀ ਪ੍ਰਧਾਨ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ।