03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਭਾਰਤ ਦੇ ਮੁੱਖ ਜੱਜ ਨਾਲ ਮੀਟਿੰਗ ਦੇ ਮੱਦੇਨਜ਼ਰ ਅੱਜ ਲਈ ਬਹਾਲ ਰਹੇਗਾ ਅਦਾਲਤੀ ਕੰਮਕਾਜ ਨੋ ਵਰਕ ਅੰਦੋਲਨ ਅਗਲੇ ਹੁਕਮਾਂ ਤੱਕ ਮੁੜ ਰਹੇਗਾ ਜਾਰੀ -ਪ੍ਰਧਾਨ ਟੁਰਨਾ ਅਤੇ ਸਕੱਤਰ ਸ਼ਰਮਾ

ਫਿਰੋਜ਼ਪੁਰ, 2 ਅਗਸਤ (ਰਾਕੇਸ਼ ਚਾਵਲਾ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਫਿਰੋਜ਼ਪੁਰ ਨੇ ਆਪਣੇ ਸਮੂਹ ਮੈਂਬਰਾਂ ਨੂੰ ਜਾਰੀ ਨੋਟਿਸ ਰਾਹੀਂ ਜਾਣਕਾਰੀ ਦਿੱਤੀ ਹੈ ਕਿ ਭਾਰਤ ਦੇ ਮਾਣਯੋਗ ਮੁੱਖ ਜੱਜ ਨਾਲ ਸੋਮਵਾਰ 3 ਅਗਸਤ ਨੂੰ ਇਕ ਮਹੱਤਵਪੂਰਨ ਮੀਟਿੰਗ ਨਿਰਧਾਰਿਤ ਕੀਤੀ ਗਈ ਹੈ। ਇਸ ਮੀਟਿੰਗ ਅਤੇ ਇਸ ਦੀ ਕਾਰਵਾਈ ਨੂੰ ਬਣਦਾ ਸਨਮਾਨ ਦੇਣ ਲਈ ਬਾਰ ਐਸੋਸੀਏਸ਼ਨ ਨੇ 3 ਅਗਸਤ ਨੂੰ ਸਿਰਫ਼ ਇਕ ਦਿਨ ਲਈ ਚੱਲ ਰਹੇ ‘ਨੋ ਵਰਕ’ ਅੰਦੋਲਨ ਨੂੰ ਅਸਥਾਈ ਤੌਰ ’ਤੇ ਮੁਲਤਵੀ ਕਰਦਿਆਂ ਅਦਾਲਤੀ ਕੰਮਕਾਜ ਕਰਨ ਦਾ ਫੈਸਲਾ ਕੀਤਾ ਹੈ।

ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਲਵਜੀਤ ਪਾਲ ਟੁਰਨਾ ਅਤੇ ਸਕੱਤਰ ਨੀਲ ਰਤਨ ਸ਼ਰਮਾ। ਅਜੀਤ ਤਸਵੀਰ 03-08-2026
ਫਿਰੋਜ਼ਪੁਰ, 2 ਅਗਸਤ (ਰਾਕੇਸ਼ ਚਾਵਲਾ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਫਿਰੋਜ਼ਪੁਰ ਨੇ ਆਪਣੇ ਸਮੂਹ ਮੈਂਬਰਾਂ ਨੂੰ ਜਾਰੀ ਨੋਟਿਸ ਰਾਹੀਂ ਜਾਣਕਾਰੀ ਦਿੱਤੀ ਹੈ ਕਿ ਭਾਰਤ ਦੇ ਮਾਣਯੋਗ ਮੁੱਖ ਜੱਜ ਨਾਲ ਸੋਮਵਾਰ 3 ਅਗਸਤ ਨੂੰ ਇਕ ਮਹੱਤਵਪੂਰਨ ਮੀਟਿੰਗ ਨਿਰਧਾਰਿਤ ਕੀਤੀ ਗਈ ਹੈ। ਇਸ ਮੀਟਿੰਗ ਅਤੇ ਇਸ ਦੀ ਕਾਰਵਾਈ ਨੂੰ ਬਣਦਾ ਸਨਮਾਨ ਦੇਣ ਲਈ ਬਾਰ ਐਸੋਸੀਏਸ਼ਨ ਨੇ 3 ਅਗਸਤ ਨੂੰ ਸਿਰਫ਼ ਇਕ ਦਿਨ ਲਈ ਚੱਲ ਰਹੇ ‘ਨੋ ਵਰਕ’ ਅੰਦੋਲਨ ਨੂੰ ਅਸਥਾਈ ਤੌਰ ’ਤੇ ਮੁਲਤਵੀ ਕਰਦਿਆਂ ਅਦਾਲਤੀ ਕੰਮਕਾਜ ਕਰਨ ਦਾ ਫੈਸਲਾ ਕੀਤਾ ਹੈ। ਬਾਰ ਐਸੋਸੀਏਸ਼ਨ ਨੇ ਸਪਸ਼ਟ ਕੀਤਾ ਹੈ ਕਿ ਇਹ ਫੈਸਲਾ ਕੇਵਲ ਇਕ ਦਿਨ ਲਈ ਹੀ ਲਾਗੂ ਰਹੇਗਾ। ਇਸ ਤੋਂ ਬਾਅਦ ਜੇਕਰ ਕੋਈ ਨਵੇਂ ਨਿਰਦੇਸ਼ ਜਾਰੀ ਨਹੀਂ ਹੁੰਦੇ ਹਨ ਤਾਂ ਚੱਲ ਰਿਹਾ ‘ਨੋ ਵਰਕ’ ਅੰਦੋਲਨ ਪਹਿਲਾਂ ਵਾਂਗ ਜਾਰੀ ਰਹੇਗਾ। ਐਸੋਸੀਏਸ਼ਨ ਵਲੋਂ ਇਹ ਵੀ ਦੱਸਿਆ ਗਿਆ ਕਿ ਮਾਣਯੋਗ ਨਿਆਇਕ ਅਧਿਕਾਰੀਆਂ ਨੂੰ ਮੌਖਿਕ ਤੌਰ ’ਤੇ ਬੇਨਤੀ ਕੀਤੀ ਜਾਵੇਗੀ ਕਿ ਇਸ ਇਕ ਦਿਨ ਦੌਰਾਨ ਕਿਸੇ ਵੀ ਮੁਕੱਦਮੇਬਾਜ਼ ਜਾਂ ਵਕੀਲ ਦੇ ਵਿਰੁੱਧ ਕੋਈ ਪ੍ਰਤੀਕੂਲ ਹੁਕਮ ਜਾਰੀ ਨਾ ਕੀਤਾ ਜਾਵੇ ਅਤੇ ਬਾਰ ਦੇ ਇਸ ਫ਼ੈਸਲੇ ਨੂੰ ਸਫਲ ਬਣਾਉਣ ਲਈ ਪੂਰਾ ਸਹਿਯੋਗ ਦਿੱਤਾ ਜਾਵੇ। ਜ਼ਿਲ੍ਹਾ ਬਾਰ ਐਸੋਸੀਏਸ਼ਨ ਫਿਰੋਜ਼ਪੁਰ ਦੇ ਪ੍ਰਧਾਨ ਲਵਜੀਤ ਪਾਲ ਟੁਰਨਾ, ਮੀਤ ਪ੍ਰਧਾਨ ਜੋਬਨਜੀਤ ਸਿੰਘ ਸਿੱਧੂ ਅਤੇ ਸਕੱਤਰ ਨੀਲ ਰਤਨ ਸ਼ਰਮਾ ਨੇ ਸਮੂਹ ਵਕੀਲ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਹ 3 ਅਗਸਤ ਨੂੰ ਅਦਾਲਤੀ ਕੰਮਕਾਜ ਵਿਚ ਸ਼ਮੂਲੀਅਤ ਕਰਨ ਅਤੇ ਬਾਰ ਐਸੋਸੀਏਸ਼ਨ ਦੇ ਅਗਲੇ ਫ਼ੈਸਲਿਆਂ ਦੀ ਪਾਲਣਾ ਕਰਨ।
ਪਿਛਲੀ ਖ਼ਬਰ ਗ੍ਰੈਂਡ ਪੈਲਸ ਨੇੜੇ 5 ਗ੍ਰਾਮ ਹੈਰੋਇਨ ਸਮੇਤ 4 ਨੌਜਵਾਨ ਕਾਬੂ ਅਗਲੀ ਖ਼ਬਰ ਨੱਥੂਵਾਲਾ ਦੇ ਨੰਨ੍ਹੇ ਸੇਵਾਦਾਰਾਂ ਨੇ ਫਲਦਾਰ ਬੂਟੇ ਲਗਾ ਕੇ ਹਰਿਆਵਲ ਮੁਹਿੰਮ ਨੂੰ ਦਿੱਤਾ ਹੁਲਾਰਾ ਪਿੰਡ ਦੇ ਖੇਡ ਮੈਦਾਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।