03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਸਟੱਡੀ ਲੋਨ ਦੇ ਨਾਂਅ ’ਤੇ 4 ਲੱਖ ਦੀ ਠੱਗੀ, ਟਰੈਵਲ ਏਜੰਟ ਨੂੰ ਲਾਇਆ ਚੂਨਾ-ਅੰਮ੍ਰਿਤਸਰ ਦੇ ਦੰਪਤੀ ਖ਼ਿਲਾਫ਼ ਕੇਸ ਦਰਜ

ਫਿਰੋਜ਼ਪੁਰ, 2 ਅਗਸਤ (ਸੁਖਵਿੰਦਰ ਸਿੰਘ)-ਸਟੱਡੀ ਲੋਨ ਕਰਵਾਉਣ ਦਾ ਝਾਂਸਾ ਦੇ ਕੇ ਕਰੀਬ 4 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਸਿਟੀ ਥਾਣਾ ਪੁਲਿਸ ਨੇ ਅੰਮ੍ਰਿਤਸਰ ਦੇ ਰਹਿਣ ਵਾਲੇ ਇਕ ਦੰਪਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਸਿਟੀ ਥਾਣਾ ਦੀ ਐਸ.

ਅਜੀਤ ਡੈਸਕ 03-08-2026
ਫਿਰੋਜ਼ਪੁਰ, 2 ਅਗਸਤ (ਸੁਖਵਿੰਦਰ ਸਿੰਘ)-ਸਟੱਡੀ ਲੋਨ ਕਰਵਾਉਣ ਦਾ ਝਾਂਸਾ ਦੇ ਕੇ ਕਰੀਬ 4 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਸਿਟੀ ਥਾਣਾ ਪੁਲਿਸ ਨੇ ਅੰਮ੍ਰਿਤਸਰ ਦੇ ਰਹਿਣ ਵਾਲੇ ਇਕ ਦੰਪਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਸਿਟੀ ਥਾਣਾ ਦੀ ਐਸ.ਆਈ ਰਜਨੀ ਰਾਣੀ ਨੇ ਦੱਸਿਆ ਕਿ ਸ਼ਿਕਾਇਤਕਰਤਾ ਗੌਰਵ ਮਹਿਤਾ ਪੁੱਤਰ ਰਜਿੰਦਰ ਮਹਿਤਾ ਵਾਸੀ ਮਕਾਨ ਨੰਬਰ 77 ਗਲੀ ਕੂਚਾ ਦਿਲ ਸੁਖ ਰਾਇ, ਅੰਮ੍ਰਿਤਸਰ ਗੇਟ, ਫਿਰੋਜ਼ਪੁਰ ਸ਼ਹਿਰ ਟਰੈਵਲ ਏਜੰਸੀ ਦਾ ਕੰਮ ਕਰਦਾ ਹੈ। ਉਸ ਦੀ ਸ਼ਿਕਾਇਤ ਦੇ ਆਧਾਰ ’ਤੇ ਪੱਲਵ ਮਰਵਾਹਾ ਪੁੱਤਰ ਸੁਸ਼ੀਲ ਕੁਮਾਰ ਮਰਵਾਹਾ ਅਤੇ ਉਸ ਦੀ ਪਤਨੀ ਕਨਕਾ ਮਰਵਾਹਾ ਵਾਸੀ ਸ਼ਾਸਤਰੀ ਨਗਰ, ਸ਼੍ਰੀ ਅੰਮ੍ਰਿਤਸਰ ਖ਼ਿਲਾਫ਼ ਧੋਖਾਧੜੀ ਦੇ ਦੋਸ਼ਾਂ ਤਹਿਤ ਬੀ.ਐਨ.ਐਸ. ਦੀਆਂ ਸਬੰਧਤ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਅਨੁਸਾਰ ਮੁਲਜ਼ਮਾਂ ਨੇ ਆਪਣੇ ਆਪ ਨੂੰ ਸਟੱਡੀ ਲੋਨ ਦਾ ਕੰਮ ਕਰਨ ਵਾਲਾ ਦੱਸਦੇ ਹੋਏ ਭਰੋਸਾ ਜਤਾਇਆ ਕਿ ਉਹ ਫਿਰੋਜ਼ਪੁਰ ਜ਼ਿਲ੍ਹੇ ਦੇ ਕਈ ਵਿਦਿਆਰਥੀਆਂ ਦੇ ਲੋਨ ਕਰਵਾ ਚੁੱਕੇ ਹਨ। ਇਸ ਭਰੋਸੇ ਦੇ ਆਧਾਰ ’ਤੇ ਗੌਰਵ ਮਹਿਤਾ ਨੇ ਚਾਰ ਵਿਦਿਆਰਥੀਆਂ ਦੇ ਪਰਿਵਾਰਾਂ ਨੂੰ ਮੁਲਜ਼ਮਾਂ ਨਾਲ ਸੰਪਰਕ ਕਰਵਾਇਆ। ਦੋਸ਼ ਹੈ ਕਿ ਮੁਲਜ਼ਮਾਂ ਨੇ ਚਾਰਾਂ ਵਿਦਿਆਰਥੀਆਂ ਦੇ ਮਾਪਿਆਂ ਤੋਂ ਆਨਲਾਈਨ ਅਤੇ ਨਕਦ ਮਿਲਾ ਕੇ ਕਰੀਬ 4 ਲੱਖ ਰੁਪਏ ਵਸੂਲ ਕਰ ਲਏ, ਪਰ ਨਾ ਤਾਂ ਸਟੱਡੀ ਲੋਨ ਮਨਜ਼ੂਰ ਕਰਵਾਇਆ ਅਤੇ ਨਾ ਹੀ ਰਕਮ ਵਾਪਸ ਕੀਤੀ। ਸ਼ਿਕਾਇਤਕਰਤਾ ਨੇ ਆਪਣੀ ਸਾਖ ਬਚਾਉਣ ਲਈ ਪੀੜਤ ਪਰਿਵਾਰਾਂ ਨੂੰ ਆਪਣੇ ਪਾਸੋਂ ਕਰੀਬ 4 ਲੱਖ ਰੁਪਏ ਵਾਪਸ ਕਰ ਦਿੱਤੇ, ਪਰ ਮੁਲਜ਼ਮਾਂ ਨੇ ਉਸ ਦੀ ਰਕਮ ਵੀ ਵਾਪਸ ਨਹੀਂ ਕੀਤੀ। ਪੁਲਿਸ ਨੇ ਸ਼ਿਕਾਇਤ ਦੀ ਜਾਂਚ ਉਪਰੰਤ ਪੱਲਵ ਮਰਵਾਹਾ ਅਤੇ ਕਨਕਾ ਮਰਵਾਹਾ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਨੱਥੂਵਾਲਾ ਦੇ ਨੰਨ੍ਹੇ ਸੇਵਾਦਾਰਾਂ ਨੇ ਫਲਦਾਰ ਬੂਟੇ ਲਗਾ ਕੇ ਹਰਿਆਵਲ ਮੁਹਿੰਮ ਨੂੰ ਦਿੱਤਾ ਹੁਲਾਰਾ ਪਿੰਡ ਦੇ ਖੇਡ ਮੈਦਾਨ... ਅਗਲੀ ਖ਼ਬਰ ਨਸ਼ਾ ਤਸਕਰੀ ਦੀ ਮੁਖ਼ਬਰੀ ਦੇ ਸ਼ੱਕ ਹੇਠ ਘਰ ’ਚ ਦਾਖ਼ਲ ਹੋ ਕੇ ਜਾਨਲੇਵਾ ਹਮਲਾ, ਫਾਇਰਿੰਗ ਦੇ ਦੋਸ਼ ਪਿਉ-ਪੁੱਤ ਅਤੇ ਦੋ ਔਰਤਾਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।