02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਅਮਨਦੀਪ ਹਸਪਤਾਲ ਫ਼ਿਰੋਜ਼ਪੁਰ ਵਿਖੇ ਲੱਗਿਆ ਮੁਫ਼ਤ ਫਾਈਬਰੋਸਕੈਨ ਕੈਂਪ ਵੱਡੀ ਗਿਣਤੀ ’ਚ ਪਹੁੰਚੇ ਲੋਕਾਂ ਦੀ ਡਾਕਟਰਾਂ ਵਲੋਂ ਜਾਂਚ

ਅਜੀਤ ਡੈਸਕ 30-07-2026
ਫ਼ਿਰੋਜ਼ਪੁਰ,29 ਜੁਲਾਈ (ਕੁਲਬੀਰ ਸਿੰਘ ਸੋਢੀ)-ਫਿਰੋਜ਼ਪੁਰ-ਮੋਗਾ ਰੋਡ ’ਤੇ ਸਥਿਤ ਅਮਨਦੀਪ ਹਸਪਤਾਲ ਵਿਖੇ ਉਜਾਲਾ ਸਿਗਨਸ ਹੈੱਲਥਕੇਅਰ ਸਰਵਿਸਿਜ਼ ਦੇ ਸਹਿਯੋਗ ’ਤੇ ਪ੍ਰਾਚੀਨ ਸ਼੍ਰੀ ਰਾਧੇ ਕ੍ਰਿਸ਼ਨ ਮੰਦਰ ਕਮੇਟੀ ਅਤੇ ਸ਼੍ਰੀ ਦਿਗੰਬਰ ਜੈਨ ਪੰਚਾਇਤੀ ਮੰਦਰ ਕਮੇਟੀ ਦੇ ਸਮਰਥਨ ਨਾਲ ਮੁਫ਼ਤ ਫਾਈਬਰੋਸਕੈਨ ਜਾਂਚ ਕੈਂਪ ਲਗਾਇਆ ਗਿਆ। ਜੋ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਚੱਲਿਆ। ਕੈਂਪ ’ਚ ਵੱਡੀ ਗਿਣਤੀ ਵਿਚ ਲੋਕਾਂ ਨੇ ਆਪਣੇ ਲੀਵਰ ਦੀ ਜਾਂਚ ਕਰਵਾਈ ਅਤੇ ਮਾਹਿਰ ਡਾਕਟਰਾਂ ਤੋਂ ਸਲਾਹ ਪ੍ਰਾਪਤ ਕੀਤੀ । ਕੈਂਪ ਦੌਰਾਨ ਗੈਸਟਰੋਐਂਟਰੋਲੋਜੀ ਅਤੇ ਹੈਪਾਟੋਲੋਜੀ ਵਿਭਾਗ ਦੇ ਸੀਨੀਅਰ ਸਲਾਹਕਾਰ ਅਤੇ ਵਿਭਾਗ ਮੁੱਖੀ ਡਾ.ਨਦੀਮ ਅਹਿਮਦ ਨੇ ਮਰੀਜ਼ਾਂ ਦੀ ਜਾਂਚ ਕੀਤੀ, ਲਿਵਰ ਅਤੇ ਪੇਟ ਨਾਲ ਸਬੰਧਤ ਬਿਮਾਰੀਆਂ ਦੀ ਰੋਕਥਾਮ ਦੇ ਇਲਾਜ ਬਾਰੇ ਜਾਣਕਾਰੀ ਦਿੱਤੀ । ਉਨ੍ਹਾਂ ਕਿਹਾ ਕਿ ਬਦਲਦੀ ਜੀਵਨ ਸ਼ੈਲੀ ਕਾਰਨ ਫੈਟੀ ਲਿਵਰ ਅਤੇ ਹੋਰ ਲਿਵਰ ਰੋਗਾਂ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ, ਇਸ ਲਈ ਸਮੇਂ ਸਿਰ ਜਾਂਚ ਕਰਵਾਉਣਾ ਬਹੁਤ ਜ਼ਰੂਰੀ ਹੈ। ਹਸਪਤਾਲ ਪ੍ਰਬੰਧਕਾਂ ਅਨੁਸਾਰ ਆਮ ਦਿਨਾਂ ਵਿਚ ਕਰੀਬ 4,000 ਰੁਪਏ ਦੀ ਫਾਈਬਰੋਸਕੈਨ ਜਾਂਚ ਇਸ ਕੈਂਪ ਦੌਰਾਨ ਪੂਰੀ ਤਰ੍ਹਾਂ ਮੁਫ਼ਤ ਕੀਤੀ ਗਈ। ਜਾਂਚ ਲਈ ਆਧੁਨਿਕ ਏਆਈ ਆਧਾਰਿਤ ਇਕੋਸੈਂਸ ਮਿਨੀ+ 430 ਮਸ਼ੀਨ ਦੀ ਵਰਤੋਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਫਾਈਬਰੋਸਕੈਨ ਇਕ ਨਾਨ-ਇਨਵੇਸਿਵ ਜਾਂਚ ਤਕਨੀਕ ਹੈ, ਜਿਸ ਰਾਹੀਂ ਲਿਵਰ ਵਿਚ ਚਰਬੀ ਅਤੇ ਸਖ਼ਤੀ ਦੀ ਸਥਿਤੀ ਦਾ ਸ਼ੁਰੂਆਤੀ ਪੜਾਅ ਵਿਚ ਹੀ ਪਤਾ ਲਗਾਇਆ ਜਾ ਸਕਦਾ ਹੈ । ਕੈਂਪ ਦਾ ਉਦਘਾਟਨ ਹਸਪਤਾਲ ਦੇ ਫੈਸਿਲਟੀ ਡਾਇਰੈਕਟਰ ਅਭਿਸ਼ੇਕ ਅਰੋੜਾ, ਪ੍ਰਾਚੀਨ ਸ਼੍ਰੀ ਰਾਧੇ ਕ੍ਰਿਸ਼ਨ ਮੰਦਰ ਕਮੇਟੀ ਅਤੇ ਸ਼੍ਰੀ ਦਿਗੰਬਰ ਜੈਨ ਪੰਚਾਇਤੀ ਮੰਦਰ ਕਮੇਟੀ ਦੇ ਅਹੁਦੇਦਾਰਾਂ ਦੀ ਹਾਜ਼ਰੀ ਵਿਚ ਕੀਤਾ ਗਿਆ। ਹਸਪਤਾਲ ਦੀ ਡਾਇਰੈਕਟਰ ਡਾ.ਅਮਨਦੀਪ ਕੌਰ ਨੇ ਕਿਹਾ ਕਿ ਇਸ ਤਰ੍ਹਾਂ ਦੇ ਸਿਹਤ ਕੈਂਪ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਗੰਭੀਰ ਬਿਮਾਰੀਆਂ ਦੀ ਸਮੇਂ ਸਿਰ ਪਛਾਣ ਕਰਨ ਵਿਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਹਸਪਤਾਲ ਵਲੋਂ ਭਵਿੱਖ ਵਿਚ ਲਗਾਏ ਜਾਣ ਵਾਲੇ ਮੁਫ਼ਤ ਸਿਹਤ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ।
ਪਿਛਲੀ ਖ਼ਬਰ ਆਂਗਣਵਾੜੀ ਭਰਤੀ ਨੂੰ ਲੈ ਕੇ ਸੀ.ਡੀ.ਪੀ.ਓ ਦਫ਼ਤਰ ਅੱਗੇ ਧਰਨਾ ਅਗਲੀ ਖ਼ਬਰ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ’ਚ ਨਵੇਂ ਵਿਦਿਆਰਥੀਆਂ ਲਈ ਇੰਡਕਸ਼ਨ ਪ੍ਰੋਗਰਾਮ ਦਾ ਸ਼ਾਨਦਾਰ ਆਗਾਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।