03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਫ਼ਾਜ਼ਿਲਕਾ ਦੇ ਮਹਿਰੀਆਂ ਬਾਜ਼ਾਰ ’ਚ ਰੂਪ ਚੰਦ ਲਾਟਰੀ ਤੋਂ ਇਕੋ ਡਰਾਅ ’ਚ ਨਿਕਲੇ 50-50 ਹਜ਼ਾਰ ਦੇ 2 ਇਨਾਮ

ਅਜੀਤ ਡੈਸਕ 25-07-2026
ਫ਼ਾਜ਼ਿਲਕਾ, 24 ਜੁਲਾਈ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਮਹਿਰੀਆਂ ਬਾਜ਼ਾਰ ਸਥਿਤ ਮਸ਼ਹੂਰ ਰੂਪ ਚੰਦ ਲਾਟਰੀ ਦੀ ਦੁਕਾਨ ’ਤੇ ਸ਼ਾਮ 6 ਵਜੇ ਵਾਲੇ ਇਕੋ ਡਰਾਅ ਵਿਚ ਦੋ ਅਲੱਗ-ਅਲੱਗ ਵਿਅਕਤੀਆਂ ਦੇ 50-50 ਹਜ਼ਾਰ ਰੁਪਏ ਦੇ ਇਨਾਮ ਨਿਕਲਣ ਨਾਲ ਜਸ਼ਨ ਦਾ ਮਾਹੌਲ ਬਣ ਗਿਆ। ਇਕੋ ਦੁਕਾਨ ਤੋਂ ਇਕੋ ਸਮੇਂ ਦੋ ਜੇਤੂ ਬਣਨ ’ਤੇ ਲਾਟਰੀ ਸੰਚਾਲਕ ਬੌਬੀ ਬਵੇਜਾ ਨੇ ਆਪ ਢੋਲ ਵਜਾ ਕੇ ਅਤੇ ਬਰਫ਼ੀ ਵੰਡ ਕੇ ਖ਼ੁਸ਼ੀ ਸਾਂਝੀ ਕੀਤੀ। ਪਹਿਲਾ ਇਨਾਮ ਓਡਾਂ ਵਾਲੀ ਬਸਤੀ ਦੇ ਰਹਿਣ ਵਾਲੇ ਰਿੰਕੂ ਮਸੀਹ ਦਾ ਨਿਕਲਿਆ, ਜੋ ਇਕ ਸਪਰੇਅ ਦੀ ਦੁਕਾਨ ’ਤੇ ਸੇਵਾਦਾਰ ਵਜੋਂ ਕੰਮ ਕਰਦੇ ਹਨ। ਉਨ੍ਹਾਂ ਨੇ ਦੁਪਹਿਰ ਸਮੇਂ 175 ਰੁਪਏ ਦਾ ਟਿਕਟ (ਨੰਬਰ 45817) ਖ਼ਰੀਦਿਆ ਸੀ। ਸ਼ਾਮ ਨੂੰ ਜਦੋਂ ਇਨਾਮ ਨਿਕਲਣ ਦੀ ਖ਼ਬਰ ਮਿਲੀ ਤਾਂ ਉਨ੍ਹਾਂ ਦੀ ਖ਼ੁਸ਼ੀ ਦਾ ਠਿਕਾਣਾ ਨਹੀਂ ਰਿਹਾ। ਦੂਜਾ ਇਨਾਮ ਪੰਜਾਬ ਬਿਜਲੀ ਬੋਰਡ ਦੇ ਲਾਈਨਮੈਨ ਮਹਿੰਦਰ ਕੁਮਾਰ ਦਾ ਨਿਕਲਿਆ। ਡਰਾਅ ਤੋਂ ਮਹਿਜ਼ ਦੋ ਮਿੰਟ ਪਹਿਲਾਂ ਉਨ੍ਹਾਂ ਨੇ 350 ਰੁਪਏ ਦਾ ਟਿਕਟ (ਨੰਬਰ 29579) ਖ਼ਰੀਦਿਆ ਸੀ। ਜਦੋਂ ਉਹ ਬਾਜ਼ਾਰ ’ਚ ਫਲ ਖ਼ਰੀਦ ਰਹੇ ਸਨ ਤਾਂ ਬੌਬੀ ਬਵੇਜਾ ਨੇ ਫ਼ੋਨ ਕਰਕੇ ਉਨ੍ਹਾਂ ਨੂੰ 50 ਹਜ਼ਾਰ ਰੁਪਏ ਦੀ ਲਾਟਰੀ ਨਿਕਲਣ ਦੀ ਖ਼ੁਸ਼ਖ਼ਬਰੀ ਦਿੱਤੀ। ਮਹਿੰਦਰ ਕੁਮਾਰ ਨੇ ਦੱਸਿਆ ਕਿ ਉਹ ਇਸ ਇਨਾਮੀ ਰਾਸ਼ੀ ਦੀ ਵਰਤੋਂ ਸਮਾਜ ਸੇਵਾ ਲਈ ਕਰਨਗੇ। ਲਾਟਰੀ ਸੰਚਾਲਕ ਬੌਬੀ ਬਵੇਜਾ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਤੋਂ ਹਮੇਸ਼ਾ ਗ਼ਰੀਬ ਤੇ ਮੱਧਮ ਵਰਗੀ ਪਰਿਵਾਰਾਂ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਹਨ। ਇਸ ਮੌਕੇ ਬਿਜਲੀ ਬੋਰਡ ਦੇ ਕਰਮਚਾਰੀ ਮਨੋਜ ਪ੍ਰਭਾਕਰ ਅਤੇ ਹੋਰ ਇਲਾਕਾ ਵਾਸੀਆਂ ਨੇ ਜੇਤੂਆਂ ਨੂੰ ਵਧਾਈ ਦਿੱਤੀ।
ਪਿਛਲੀ ਖ਼ਬਰ ਮੀਰੀ-ਪੀਰੀ ਦਿਵਸ ਮੌਕੇ ਫ਼ਿਰੋਜ਼ਪੁਰ ਸ਼ਹਿਰੀ ਹਲਕੇ ਤੋਂ ਸੰਗਤਾਂ ਦਾ ਵਿਸ਼ਾਲ ਕਾਫ਼ਲਾ ਸ੍ਰੀ ਅਕਾਲ ਤਖ਼ਤ ਸਾਹਿਬ ਲਈ ਰਵਾਨਾ ਅਗਲੀ ਖ਼ਬਰ ਬਰਨਾਲਾ ਲਾਠੀਚਾਰਜ ਦੇ ਵਿਰੁੱਧ ਸਫ਼ਾਈ ਕਰਮਚਾਰੀਆਂ ਦੇ ਹੱਕ ’ਚ ਨਿੱਤਰੀਆਂ ਵਾਲਮੀਕਿ ਸਮਾਜ ਦੀਆਂ ਜਥੇਬੰਦੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।