11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਦੇਵ ਸਮਾਜ ਕਾਲਜ ਫ਼ਾਰ ਵੂਮੈਨ ਦੀ ਵਿਦਿਆਰਥਣ ਸ਼ਿਵਾਂਗੀ ਦੀ ਇਨਫੋਸਿਸ ਵਿਚ ਸਿਸਟਮ ਐਸੋਸੀਏਟ ਟ੍ਰੇਨੀ ਵਜੋਂ ਚੋਣ

ਅਜੀਤ ਡੈਸਕ 23-07-2026
ਫ਼ਿਰੋਜ਼ਪੁਰ, 22 ਜੁਲਾਈ (ਗੁਰਿੰਦਰ ਸਿੰਘ)-ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਫ਼ਿਰੋਜ਼ਪੁਰ ਦੀ ਬੀ.ਸੀ.ਏ. ਛੇਵੇਂ ਸਮੈਸਟਰ ਦੀ ਹੋਣਹਾਰ ਵਿਦਿਆਰਥਣ ਸ਼ਿਵਾਂਗੀ ਦੀ ਦੇਸ਼ ਦੀ ਪ੍ਰਮੁੱਖ ਆਈ.ਟੀ. ਕੰਪਨੀ ਇਨਫੋਸਿਸ ਵਿਚ ਸਿਸਟਮ ਐਸੋਸੀਏਟ ਟ੍ਰੇਨੀ ਵਜੋਂ ਚੋਣ ਹੋਈ ਹੈ। ਆਪਣੀ ਨਿਯੁਕਤੀ ਤੋਂ ਪਹਿਲਾਂ ਉਹ ਕੰਪਨੀ ਦੇ ਮੈਸੂਰ (ਕਰਨਾਟਕ) ਸਥਿਤ ਵਿਸ਼ਵ-ਪੱਧਰੀ ਟ੍ਰੇਨਿੰਗ ਸੈਂਟਰ ਵਿਚ ਪੇਸ਼ੇਵਰ ਸਿਖਲਾਈ ਪ੍ਰਾਪਤ ਕਰੇਗੀ। ਕਾਲਜ ਦੀ ਪ੍ਰਿੰਸੀਪਲ ਡਾ. ਸੰਗੀਤਾ ਨੇ ਇਸ ਉਪਲਬਧੀ ’ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਸ਼ਿਵਾਂਗੀ ਦੀ ਸਫਲਤਾ ਉਸ ਦੀ ਮਿਹਨਤ, ਲਗਨ ਅਤੇ ਪ੍ਰਤਿਭਾ ਦੇ ਨਾਲ-ਨਾਲ ਕਾਲਜ ਵਲੋਂ ਕਾਲਜ ਦੇ ਸਾਬਕਾ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਦੇ ਆਸ਼ੀਰਵਾਦ, ਡਾ. ਅਗਨੀਜ਼ ਢਿੱਲੋਂ ਚੇਅਰਪਰਸਨ ਦੇ ਯੋਗ ਮਾਰਗਦਰਸ਼ਨ, ਅਜੈ ਬੱਤਾ ਸਕੱਤਰ ਦੀ ਅਗਵਾਈ ਹੇਠ ਪ੍ਰਦਾਨ ਕੀਤੀ ਜਾ ਰਹੀ ਗੁਣਵੱਤਾਪੂਰਨ ਸਿੱਖਿਆ ਅਤੇ ਕਰੀਅਰ-ਕੇਂਦਰਿਤ ਮਾਹੌਲ ਦਾ ਵੀ ਨਤੀਜਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਮੁਕਾਬਲੇ ਦੇ ਯੁੱਗ ਵਿਚ ਵਿਦਿਆਰਥਣਾਂ ਨੂੰ ਡਿਗਰੀ ਦੇ ਨਾਲ-ਨਾਲ ਉਦਯੋਗ ਦੀਆਂ ਲੋੜਾਂ ਅਨੁਸਾਰ ਤਕਨੀਕੀ ਅਤੇ ਵਿਅਕਤੀਗਤ ਕੌਸ਼ਲਾਂ ਨਾਲ ਵੀ ਲੈਸ ਕਰਨਾ ਸਮੇਂ ਦੀ ਲੋੜ ਹੈ। ਇਸ ਮੌਕੇ ਕਾਲਜ ਦੇ ਪ੍ਰਬੰਧਕਾਂ, ਚੇਅਰਪਰਸਨ ਡਾ. ਅਗਨੀਜ਼ ਢਿੱਲੋਂ, ਸਕੱਤਰ ਅਜੈ ਬੱਤਾ, ਪ੍ਰਿੰਸੀਪਲ ਡਾ. ਸੰਗੀਤਾ, ਸਮੂਹ ਸਟਾਫ਼ ਅਤੇ ਵਿਦਿਆਰਥਣਾਂ ਨੇ ਸ਼ਿਵਾਂਗੀ ਨੂੰ ਇਸ ਮਾਣਮੱਤੀ ਪ੍ਰਾਪਤੀ ਲਈ ਵਧਾਈ ਦਿੰਦਿਆਂ ਭਵਿੱਖ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ।
ਪਿਛਲੀ ਖ਼ਬਰ ਸੰਯੁਕਤ ਕਿਸਾਨ ਮੋਰਚੇ ’ਚ ਸ਼ਾਮਿਲ ਜਥੇਬੰਦੀਆਂ ਨੇ ਘੇਰਿਆ ਰਾਣਾ ਗੁਰਮੀਤ ਸਿੰਘ ਸੋਢੀ ਦਾ ਘਰ, ਕੀਤਾ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਪ੍ਰਤਿਭਾ ਕੰਨਿਆ ਸਕਾਲਰਸ਼ਿਪ ਮੁਹਿੰਮ ਨੇ ਬਦਲੀ ਸਰਹੱਦ ਨੇੜਲੇ ਇਲਾਕੇ ’ਚ ਵੱਸਦੀਆਂ ਧੀਆਂ ਦੀ ਤਕਦੀਰ ਮਯੰਕ ਫਾਊਂਡੇਸ਼ਨ ਵਲੋਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।