03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਸੀ.ਯੂ.ਈ.ਟੀ ’ਚ ਸ਼ਾਨਦਾਰ ਪ੍ਰਦਰਸ਼ਨ ਪਿੱਛੋਂ ਐਮਬਰੋਜ਼ੀਅਲ ਸਕੂਲ ਦੇ ਵਿਦਿਆਰਥੀ ਨੂੰ ਦਿੱਲੀ ਯੂਨੀਵਰਸਿਟੀ ’ਚ ਮਿਲੀ ਥਾਂ

ਅਜੀਤ ਡੈਸਕ 21-07-2026
ਜ਼ੀਰਾ, 20 ਜੁਲਾਈ (ਹਰਜੀਤ ਸਿੰਘ ਗਿੱਲ)-ਐਮਬਰੋਜ਼ੀਅਲ ਪਬਲਿਕ ਸਕੂਲ, ਜ਼ੀਰਾ ਨੇ ਇਕ ਵਾਰ ਫਿਰ ਆਪਣੀ ਅਕਾਦਮਿਕ ਉੱਤਮਤਾ ਦਾ ਸਬੂਤ ਦਿੰਦਿਆਂ ਰਾਸ਼ਟਰੀ ਪੱਧਰ ’ਤੇ ਸ਼ਾਨਦਾਰ ਪ੍ਰਾਪਤੀ ਦਰਜ ਕਰਵਾਈ ਹੈ। ਸਕੂਲ ਦੇ ਸਾਬਕਾ ਵਿਦਿਆਰਥੀ ਮਨਰਾਜ ਸਿੰਘ, ਪੁੱਤਰ ਗੁਰਸੇਵਕ ਸਿੰਘ, ਵਾਸੀ ਪਿੰਡ ਮਨਸੂਰਵਾਲ ਨੇ ਨੈਸ਼ਨਲ ਟੈਸਟਿੰਗ ਏਜੰਸੀ (ਐੱਨ ਟੀ ਏ) ਵਲੋਂ ਕਰਵਾਈ ਗਈ ਕਾਮਨ ਯੂਨੀਵਰਸਿਟੀ ਐਂਟ੍ਰਰੈਂਸ ਟੈਸਟ ( ਸੀ.ਯੂ.ਈ.ਟੀ ) ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 761.5 ਨਾਰਮਲਾਈਜ਼ਡ ਸਕੋਰ ਅਤੇ ਆਲ ਇੰਡੀਆ ਰੈਂਕ 6618 ਪ੍ਰਾਪਤ ਕੀਤਾ ਹੈ। ਇਸ ਪ੍ਰਾਪਤੀ ਦੇ ਆਧਾਰ ’ਤੇ ਉਸ ਨੂੰ ਦੇਸ਼ ਦੀ ਵਿਕਾਰੀ ਦਿੱਲੀ ਯੂਨੀਵਰਸਿਟੀ ਦੇ ਪ੍ਰਸਿੱਧ ਕੇਸ਼ਵ ਮਹਾਂਵਿਦਿਆਲੇ ਵਿਚ ਬੀ.ਕਾਮ (ਆਨਰਜ਼) ਕੋਰਸ ਲਈ ਦਾਖਲਾ ਮਿਲਿਆ ਹੈ। ਇਹ ਗੌਰਤਲਬ ਹੈ ਕਿ ਦਿੱਲੀ ਯੂਨੀਵਰਸਿਟੀ ਵਿਚ ਦਾਖਲਾ ਪ੍ਰਾਪਤ ਕਰਨਾ ਦੇਸ਼ ਦੇ ਸਭ ਤੋਂ ਕਠਿਨ ਅਤੇ ਪ੍ਰਤੀਯੋਗੀ ਦਾਖਲਾ ਪ੍ਰਕਿਰਿਆਵਾਂ ਵਿਚੋਂ ਇਕ ਮੰਨਿਆ ਜਾਂਦਾ ਹੈ। ਇਸ ਲਈ ਅਜਿਹੇ ਸਖ਼ਤ ਮੁਕਾਬਲੇ ਵਿਚ ਐਮਬਰੋਜ਼ੀਅਲ ਪਬਲਿਕ ਸਕੂਲ ਦੇ ਵਿਦਿਆਰਥੀ ਵਲੋਂ ਰਾਸ਼ਟਰੀ ਪੱਧਰ ’ਤੇ ਸ਼ਾਨਦਾਰ ਰੈਂਕ ਹਾਸਲ ਕਰਨਾ ਸਕੂਲ ਦੀ ਉੱਚ ਪੱਧਰੀ ਅਕਾਦਮਿਕ ਤਿਆਰੀ ਅਤੇ ਗੁਣਵੱਤਾ ਪੂਰਨ ਸਿੱਖਿਆ ਦਾ ਪ੍ਰਮਾਣ ਹੈ। ਮਨਰਾਜ ਸਿੰਘ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਮਾਤਾ-ਪਿਤਾ, ਅਧਿਆਪਕਾਂ ਅਤੇ ਐਮਬਰੋਜ਼ੀਅਲ ਪਬਲਿਕ ਸਕੂਲ ਵਲੋਂ ਮਿਲੀ ਮਜ਼ਬੂਤ ਅਕਾਦਮਿਕ ਨੀਂਹ ਨੂੰ ਦਿੱਤਾ। ਇਸ ਸਬੰਧ ਵਿਚ ਸਕੂਲ ਦੇ ਚੇਅਰਮੈਨ ਸਤਨਾਮ ਸਿੰਘ ਬੁੱਟਰ ਅਤੇ ਸਕੂਲ ਦੇ ਪ੍ਰਿੰਸੀਪਲ ਤੇਜ਼ ਸਿੰਘ ਠਾਕੁਰ ਨੇ ਮਨਰਾਜ ਸਿੰਘ ਨੂੰ ਵਧਾਈ ਦਿੰਦਿਆਂ ਕਿਹਾ, ਮਨਰਾਜ ਦੀ ਇਹ ਪ੍ਰਾਪਤੀ ਉਸ ਦੀ ਲਗਨ, ਮਿਹਨਤ, ਮਾਪਿਆਂ ਦੇ ਸਹਿਯੋਗ ਅਤੇ ਅਧਿਆਪਕਾਂ ਦੀ ਸਮਰਪਿਤ ਮਿਹਨਤ ਦਾ ਨਤੀਜਾ ਹੈ। ਇਸ ਮੌਕੇ ’ਤੇ ਕੁਆਰਡੀਨੇਟਰ ਰੀਨਾ ਠਾਕੁਰ, ਸੁਰਿੰਦਰ ਕਟੋਚ, ਦਵਿੰਦਰ ਅਤ ਅਨੁਪਮਾ ਠਾਕੁਰ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਮੁੱਦਕੀ ਵਿਖੇ ਮੁਫ਼ਤ ਔਰਥੋਪੈਡਿਕਸ ਅਤੇ ਇੰਟਰਨਲ ਮੈਡੀਸਨ ਕੈਂਪ ਭਲਕੇ ਅਮਨਦੀਪ ਹਸਪਤਾਲ ਫ਼ਿਰੋਜ਼ਪੁਰ ਨੇ ਉਜਾਲਾ ਸਿਗਨਸ ਦੇ ਸਹ... ਅਗਲੀ ਖ਼ਬਰ ਭਾਕਿਯੂ ਕਾਦੀਆਂ ਦੇ ਬਲਾਕ ਪੱਧਰੀ ਆਗੂਆਂ ਅਤੇ ਮੈਂਬਰਾਂ ਦੀ ਬੈਠਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।