06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਰੋਗ ਨਿਵਾਰਨ ਜੀਵਨਧਾਰਾ ਜ਼ੀਰਾ ਵਿਖੇ ਵਣ ਮਹਾਂਉਤਸਵ ਮਨਾਇਆ ਰਾਜਵੀਰ ਸਿੰਘ ਦੀ ਯਾਦ ਵਿੱਚ ਲਾਏ ਬੂਟੇ

ਅਜੀਤ ਡੈਸਕ 20-07-2026
ਜ਼ੀਰਾ,19 ਜੁਲਾਈ (ਰਜਨੀਸ਼ ਕਥੂਰੀਆ)- ਕੁਦਰਤ ਨਾਲ ਇਕਮਿਕਤਾ, ਸਿਹਤ, ਤੰਦਰੁਸਤੀ ਅਤੇ ਮਨ ਦੀ ਸ਼ਾਂਤੀ ਲਈ ਕੰਮ ਕਰ ਰਹੀ ਸੰਸਥਾ ਰੋਗ ਨਿਵਾਰਨ ਜੀਵਨ ਧਾਰਾ ਜ਼ੀਰਾ ਵਲੋਂ ਬੂਟੇ ਲਗਾ ਕੇ ਵਣ ਮਹਾਂ ਉਤਸਵ ਮਨਾਇਆ ਗਿਆ। ਇਸ ਸੰਸਥਾ ਦੇ ਸੰਚਾਲਕ ਸਾਹਿਤਕਾਰ ਅਤੇ ਲੇਖਕ ਗੁਰਚਰਨ ਸਿੰਘ ਨੂਰਪੁਰ ਨੇ ਦੱਸਿਆ ਕਿ ਸੰਸਥਾ ਦੇ ਮੈਂਬਰ ਪ੍ਰਵੀਨ ਕੌਰ ਵਲੋਂ ਆਪਣੇ ਬੇਟੇ ਰਾਜਵੀਰ ਦੀ ਯਾਦ ਨੂੰ ਤਾਜ਼ਾ ਕਰਦਿਆਂ ਸੰਸਥਾ ਨੂੰ ਬੂਟੇ ਭੇਂਟ ਕੀਤੇ ਗਏ। ਇਹ ਵੱਖ-ਵੱਖ ਤਰਾਂ ਦੇ ਫਲਦਾਰ ਅਤੇ ਛਾਂਦਾਰ ਬੂਟੇ ਰੋਗ ਨਿਵਾਰਨ ਜੀਵਨ ਧਾਰਾ ਵਿਖੇ ਲਗਾ ਕੇ ਪਾਣੀ ਦੇ ਕੇ ਸੰਸਥਾ ਵਲੋਂ ਇਨਾਂ ਦੀ ਸੁਚੱਜੇ ਢੰਗ ਨਾਲ ਪਰਵਰਿਸ਼ ਕਰਨ ਦਾ ਅਹਿਦ ਲਿਆ ਗਿਆ । ਇਸ ਦੌਰਾਨ ਸਾਹਿਤਕਾਰ ਗੁਰਚਰਨ ਸਿੰਘ ਨੂਰਪੁਰ ਨੇ ਦੱਸਿਆ ਕਿ ਵਿਕਾਸ ਦੇ ਨਾਮ ਤੇ ਦਰੱਖਤਾਂ ਦੀ ਕੀਤੀ ਗਈ ਅੰਨੇਵਾਹ ਕਟਾਈ ਦੇ ਕਾਰਨ ਵਾਤਾਵਰਨ ਵਿਚ ਵਿਗਾੜ ਆ ਗਿਆ ਹੈ। ਜਿਸ ਕਰਕੇ ਆਲਮੀ ਤਪਸ਼ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਉਹਨਾਂ ਕਿਹਾ ਕਿ ਚਿੰਤਾ ਦੀ ਗੱਲ ਤਾਂ ਇਹ ਹੈ ਕਿ ਵਾਤਾਵਰਨ ਨੂੰ ਬਚਾਉਣ ਲਈ ਸਰਕਾਰਾਂ ਦੇ ਸੰਜੀਦਾ ਹੋਣ ਦੀ ਬਜਾਏ ਉਹਨਾਂ ਨੇ ਕਾਰਪੋਰੇਟ ਘਰਾਣਿਆਂ ਨੂੰ ਫੈਕਟਰੀਆਂ ਲਗਾ ਕੇ ਪ੍ਰਦੂਸ਼ਣ ਫੈਲਾਉਣ ਲਈ ਵਾਤਾਵਰਨ ਨਾਲ ਖੁੱਲ ਕੇ ਖੇਡਣ ਦੀ ਇਜਾਜ਼ਤ ਦਿੱਤੀ ਹੋਈ ਹੈ। ਉਹਨਾਂ ਕਿਹਾ ਕਿ ਜੇਕਰ ਵਾਤਾਵਰਨ ਨੂੰ ਬਚਾਉਣ ਲਈ ਵਾਤਾਵਰਨ ਪ੍ਰੇਮੀ, ਬੁੱਧੀਜੀਵੀ ਅਤੇ ਚਿੰਤਕ ਅੱਗੇ ਨਾ ਆਏ ਤਾਂ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ। ਉਹਨਾਂ ਕਿਹਾ ਕਿ ਸਾਨੂੰ ਮੌਨਸੂਨ ਦੇ ਮੌਸਮ ਵਿਚ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਤਾਂ ਜੋ ਹਰ ਦਿਨ ਬਰਬਾਦ ਹੋ ਰਹੇ ਵਾਤਾਵਰਨ ਨੂੰ ਬਚਾਇਆ ਜਾ ਸਕੇ। ਇਸ ਮੌਕੇ ਜਸਵਿੰਦਰ ਸਿੰਘ ਸਨੇਰ, ਡਾ ਸੰਦੀਪ ਸਿੰਘ, ਪ੍ਰਦੀਪ ਸਿੰਘ, ਸਿਮਰਨਜੀਤ ਸਿੰਘ ਕੋਟ ਈਸੇ ਖਾਂ, ਜਸ਼ਨਦੀਪ ਸਿੰਘ, ਮੈਡਮ ਰਾਜਵੰਤ ਕੌਰ, ਕੁਲਜੀਤ ਕੌਰ, ਰਸ਼ਪਾਲ ਸਿੰਘ ਸ਼ਾਹਵਾਲਾ, ਗੁਰਜੀਤ ਸਿੰਘ ਨੂਰਪੁਰ, ਦਲਜੀਤ ਕੌਰ, ਚਰਨਜੀਤ ਕੌਰ, ਮਹਾਂਵੀਰ ਸਿੰਘ, ਆਰਤੀ, ਜਸਕਰਨ ਸਿੰਘ, ਤਰਨਵੀਰ ਸਿੰਘ, ਹਰਨੀਤ ਕੌਰ, ਅਰਮਾਨਜੋਤ ਸਿੰਘ ਅਤੇ ਕਰਮਜੀਤ ਕੌਰ ਆਦਿ ਸੰਸਥਾ ਦੇ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਐਲ.ਏ.ਡੀ.ਸੀ. ਨੀਤੀ ਵਿਰੁਧ ਸੰਘਰਸ਼ ਤੇਜ਼, ਫਿਰੋਜ਼ਪੁਰ ਬਾਰ ਐਸੋਸੀਏਸ਼ਨ ਵਲੋਂ ਭੁੱਖ ਹੜਤਾਲ ਦਾ ਐਲਾਨ ਅਗਲੀ ਖ਼ਬਰ ਮੁਕਤੀਸਰ ਗੈਸਟ ਹਾਊਸ ਦੀ ਛੱਤ ਤੋਂ ਅੱਠ ਏ.ਸੀ. ਦੀਆਂ ਕਾਪਰ ਪਾਈਪਾਂ ਅਤੇ ਹੋਰ ਸਾਮਾਨ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।