12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਕਿਸਾਨੀ ਮਸਲਿਆਂ ਨੂੰ ਲੈ ਕੇ ਪੰਜਾਬ ਤੋਂ ਗਏ ਕਿਸਾਨਾਂ ਦੇ ਵਫ਼ਦ ਵਲੋਂ ਕੇਂਦਰੀ ਖੇਤੀਬਾੜੀ ਮੰਤਰੀ ਨਾਲ ਮੁਲਾਕਾਤ ਘਟੀਆਂ ਬੀਜ ਅਤੇ ਸਪਰੇਆਂ ਦੇ ਨਾਂਅ ’ਤੇ ਹੁੰਦੀ ਲੁੱਟ ਦਾ ਮੁੱਦਾ ਮੰਤਰੀ ਕੋਲ ਰੱਖਿਆ

ਅਜੀਤ ਡੈਸਕ 16-07-2026
ਖੋਸਾ ਦਲ ਸਿੰਘ, 15 ਜੁਲਾਈ (ਮਨਪ੍ਰੀਤ ਸਿੰਘ ਸੰਧੂ)-ਪੰਜਾਬ ਦੇ ਇਕ ਕਿਸਾਨਾਂ ਦਾ ਵਫ਼ਦ ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਕੁਲਦੀਪ ਸਿੰਘ ਸ਼ੇਰਗਿੱਲ ਮਰਖਾਈ ਦੀ ਅਗਵਾਈ ਹੇਠ ਮਿਲਿਆ। ਇਸ ਮੌਕੇ ਵਫ਼ਦ ਵਿਚ ਗੁਰਪ੍ਰੀਤ ਸਿੰਘ,ਪ੍ਰਗਟ ਸਿੰਘ,ਬਲਜਿੰਦਰ ਸਿੰਘ ਆਦਿ ਸ਼ਾਮਲ ਸਨ। ਇਸ ਮੌਕੇ ਪੰਜਾਬ ਦੇ ਵਫ਼ਦ ਨੇ ਮੰਗ ਕੀਤੀ ਕਿ ਹਾਈਵੇਅ ਦੇ ਨਾਲ ਲੱਗਦੇ ਜ਼ਮੀਨ ਦੇ ਮਾਲਕਾਂ (ਕਿਸਾਨਾਂ) ਨੂੰ ਹਾਈਵੇਅ ਕੋਰੀਡੋਰਾਂ ਦੇ ਨਾਲ ਲਗਾਏ ਗਏ ਰੁੱਖਾਂ ਦੀ ਦੇਖਭਾਲ ਵਿਚ ਹਿੱਸੇਦਾਰ ਬਣਾਇਆ ਜਾਵੇ। ਜੇਕਰ ਜ਼ਮੀਨ ਮਾਲਕਾਂ ਨੂੰ ਇਹਨਾਂ ਰੁੱਖਾਂ ਦੀ ਕਟਾਈ/ਵੇਚਣ ’ਤੇ ਵਿੱਤੀ ਹਿੱਸਾ ਮਿਲਦਾ ਹੈ, ਇਸ ਨਾਲ ਰੁੱਖਾਂ ਦੀ ਸਾਂਭ ਸੰਭਾਲ ਲਈ ਉਤਸ਼ਾਹ ਪੈਦਾ ਹੋਵੇਗਾ। ਵਫ਼ਦ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਕਿਸਾਨਾਂ ਲਈ ਬਹੁਤ ਜ਼ਿਆਦਾ ਸਬਸਿਡੀ ਵਾਲੇ ਖੇਤੀਬਾੜੀ-ਗਰੇਡ ਯੂਰੀਆ ਨੂੰ ਗੈਰ-ਕਾਨੂੰਨੀ ਤੌਰ ’ਤੇ ਮੋੜਿਆ ਜਾ ਰਿਹਾ ਹੈ ਅਤੇ ਵਪਾਰਕ ਫੀਡ ਫੈਕਟਰੀਆਂ, ਈਥਾਨੌਲ ਪਲਾਂਟਾਂ ਅਤੇ ਪਲਾਈਵੁੱਡ ਯੂਨਿਟਾਂ ਵਿਚ ਵਰਤਿਆ ਜਾ ਰਿਹਾ ਹੈ। ਇਸ ਤੋਂ ਇਲਾਵਾ, ਕਿਸਾਨਾਂ ਨੂੰ ਖਾਦ ਦੀ ਵਿਕਰੀ ਦੇ ਨਾਲ ਬਿਨਾਂ ਮੰਗੇ ਸਾਮਾਨ ਨੂੰ ਜ਼ਬਰਦਸਤੀ ਬੰਡਲ (ਟੈਗਿੰਗ) ਕਰਨ ਦੀ ਪ੍ਰਥਾ ਨੂੰ ਤੁਰੰਤ ਬੰਦ ਕੀਤਾ ਜਾਣਾ ਚਾਹੀਦਾ ਹੈ। ਇਸ ਮੌਕੇ ਅਣ-ਰਜਿਸਟਰਡ ਇਨਪੁਟਸ ਅਤੇ ਸ਼ੋਸ਼ਣਕਾਰੀ ‘ਬਲੌਗਰ ਗੈਂਗ’ ਬਾਰੇ ਵੀ ਉਨ੍ਹਾਂ ਖੁਲ੍ਹ ਕੇ ਮੁੱਦਾ ਰੱਖਿਆ। ਉਨ੍ਹਾਂ ਕਿਹਾ ਕਿ ਇਹ ਬਲੋਗਰ ਕਿਸਾਨਾਂ ਦੇ ਦਰਵਾਜ਼ੇ ’ਤੇ ਸਿੱਧੇ ਤੌਰ ’ਤੇ ਘਟੀਆ ਇਨਪੁਟ ਪਹੁੰਚਾ ਰਹੇ ਹਨ। ਮੋਗਾ ਅਤੇ ਸੰਗਰੂਰ ਵਿਚ ਹਾਲ ਹੀ ਅੰਦਰ ਕੀਤੀ ਗਈ ਕਾਰਵਾਈ ਵਿਚ, 22 ਵਿਚੋਂ 17 ਨਮੂਨੇ ਗੁਣਵੱਤਾ ਟੈਸਟਾਂ ਵਿਚ ਫੇਲ੍ਹ ਹੋ ਗਏ। ਵਫ਼ਦ ਨੇ ਜ਼ਹਿਰੀਲੇ ਪਦਾਰਥਾਂ ਦੀ ਅੰਨ੍ਹੇਵਾਹ ਵਰਤੋਂ ਨੂੰ ਰੋਕਣ ਲਈ ਬਲੌਗਰਾਂ ਲਈ ਲਾਜ਼ਮੀ ਰਜਿਸਟ੍ਰੇਸ਼ਨ ਅਤੇ ਸਖ਼ਤ ਨਿਯਮਾਂ ਦੀ ਮੰਗ ਕੀਤੀ, ਜਿਸ ਨਾਲ ਮਿੱਟੀ, ਪਾਣੀ ਅਤੇ ਜਨਤਕ ਸਿਹਤ ਨੂੰ ਕੈਂਸਰ ਵਰਗੀਆਂ ਜਾਨਲੇਵਾ ਬਿਮਾਰੀਆਂ ਤੋਂ ਬਚਾਇਆ ਜਾ ਸਕੇ।
ਪਿਛਲੀ ਖ਼ਬਰ ਹਰੀਕੇ ਪੱਤਣ ਵਿਖੇ ਸ਼ਹੀਦਾਂ ਦੀ ਯਾਦਗਾਰ ਬਣਾਉਣ ਦਾ ਫ਼ੈਸਲਾ ਸ਼ਲਾਘਾਯੋਗ-ਐਸ.ਡੀ.ਓ ਧਾਲੀਵਾਲ ਅਗਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ, ਪੰਜਾਬ ਅਤੇ ਪੰਜਾਬੀਆਂ ਦੇ ਹਿੱਤਾਂ ’ਤੇ ਪਹਿਰਾ ਦੇਣ ਵਾਲੀ ਪਾਰਟੀ -ਹਸ਼ਮਤਵਾਲਾ ਜ਼ੀਰਾ ਵਿਖੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।