08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਸ੍ਰੀ ਸ਼ਿਵ ਮਹਾਪੁਰਾਣ ਕਥਾ ਅੱਜ ਤੋਂ

ਅਜੀਤ ਡੈਸਕ 14-07-2026
ਗੁਰੂਹਰਸਹਾਏ, 13 ਜੁਲਾਈ: (ਕਪਿਲ ਕੰਧਾਰੀ)-ਸ਼ਹਿਰ ਦੇ ਸ਼੍ਰੀ ਰਾਧਾ ਕ੍ਰਿਸ਼ਨ ਮੰਦਰ, ਗੁਰੂਹਰਸਹਾਏ ਵਿਖ 14 ਜੁਲਾਈ ਤੋਂ 21 ਜੁਲਾਈ ਤੱਕ ਅੱਠ ਦਿਨਾਂ ਦੀ ਸ਼੍ਰੀ ਸ਼ਿਵ ਮਹਾਪੁਰਾਣ ਕਥਾ ਦਾ ਭਵਿਆ ਆਯੋਜਨ ਕੀਤਾ ਜਾ ਰਿਹਾ ਹੈ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਕਥਾ ਦਾ ਵਿਆਸ ਅਸਥਾਨ ਸਨਾਤਨ ਧਰਮ ਗੁਰੂ ਪੰਡਿਤ ਬਿੰਦੂ ਭਾਰਦਵਾਜ ਜੀ ਵਲੋਂ ਸਜਾਇਆ ਜਾਵੇਗਾ। ਧਾਰਮਿਕ ਸਮਾਗਮ ਦੀ ਸ਼ੁਰੂਆਤ 14 ਜੁਲਾਈ ਨੂੰ ਸਵੇਰੇ 9:00 ਵਜੇ ਸ਼੍ਰੀ ਰਾਧਾ ਕ੍ਰਿਸ਼ਨ ਮੰਦਰ ਤੋਂ ਕਲਸ਼ ਯਾਤਰਾ ਨਾਲ ਹੋਵੇਗੀ। ਇਸ ਤੋਂ ਬਾਅਦ ਰੋਜ਼ਾਨਾ ਸ਼ਾਮ 5:00 ਵਜੇ ਤੋਂ 7:30 ਵਜੇ ਤੱਕ ਸ਼੍ਰੀ ਸ਼ਿਵ ਮਹਾਪੁਰਾਣ ਕਥਾ ਦਾ ਪ੍ਰਵਚਨ ਕੀਤਾ ਜਾਵੇਗਾ। ਹਰ ਰੋਜ਼ ਸਵੇਰੇ 8:00 ਵਜੇ ਪੂਜਣ ਅਤੇ ਰੁਦ੍ਰਾਭਿਸ਼ੇਕ ਵੀ ਕਰਵਾਇਆ ਜਾਵੇਗਾ। ਸਮਾਗਮ ਦੌਰਾਨ 18 ਜੁਲਾਈ ਨੂੰ ਭਵਿਆ ਸ਼ਿਵ ਵਿਆਹ ਮਹੋਤਸਵ ਮਨਾਇਆ ਜਾਵੇਗਾ, ਜਦਕਿ 21 ਜੁਲਾਈ ਨੂੰ ਪੂਰਨ ਆਹੂਤੀ ਉਪਰੰਤ ਵਿਸ਼ਾਲ ਭੰਡਾਰਾ ਕਰਵਾਇਆ ਜਾਵੇਗਾ। ਆਯੋਜਕਾਂ ਨੇ ਸਮੂਹ ਧਰਮ ਪ੍ਰੇਮੀ ਸ਼ਰਧਾਲੂਆਂ ਨੂੰ ਪਰਿਵਾਰ ਸਮੇਤ ਪਹੁੰਚ ਕੇ ਕਥਾ ਸਰਵਣ ਕਰਨ ਅਤੇ ਪੁੰਨ ਦਾ ਲਾਭ ਪ੍ਰਾਪਤ ਕਰਨ ਦੀ ਅਪੀਲ ਕੀਤੀ ਹੈ।
ਪਿਛਲੀ ਖ਼ਬਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਫ਼ਿਰੋਜ਼ਪੁਰ ਵਲੋਂ ਸਪੈਸ਼ਲ ਲੋਕ ਅਦਾਲਤ 18 ਨੂੰ ਅਗਲੀ ਖ਼ਬਰ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੇ ਨਾਂਅ ’ਤੇ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ ‘ਆਪ’ ਸਰਕਾਰ-ਨਵਨੀਤ ਕੁਮਾਰ ਗੋਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।