08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਫਿਰੋਜ਼ਪੁਰ ਛਾਉਣੀ ਰੇਲਵੇ ਸਟੇਸ਼ਨ ’ਤੇ ਰੇਲਗੱਡੀ ’ਤੇ ਨਾਅਰੇ ਲਿਖਣ ਦਾ ਦਾਅਵਾ, ਸੁਰੱਖਿਆ ਏਜੰਸੀਆਂ ਸੁਚੇਤ

ਅਜੀਤ ਡੈਸਕ 12-07-2026
ਫਿਰੋਜ਼ਪੁਰ, 11 ਜੁਲਾਈ (ਰਾਕੇਸ਼ ਚਾਵਲਾ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਲੰਧਰ ਦੌਰੇ ਤੋਂ ਪਹਿਲਾਂ ਵਿਦੇਸ਼ ਆਧਾਰਿਤ ਵੱਖਵਾਦੀ ਸੰਸਥਾ ਸਿੱਖਸ ਫਾਰ ਜਸਟਿਸ ਵਲੋਂ ਇਕ ਵੀਡੀਓ ਜਾਰੀ ਕਰਕੇ ਦਾਅਵਾ ਕੀਤਾ ਗਿਆ ਹੈ ਕਿ ਫਿਰੋਜ਼ਪੁਰ ਛਾਉਣੀ ਰੇਲਵੇ ਸਟੇਸ਼ਨ ਤੋਂ ਦਿੱਲੀ ਵੱਲ ਜਾਣ ਵਾਲੀ ਇਕ ਰੇਲਗੱਡੀ ’ਤੇ ਖ਼ਾਲਿਸਤਾਨ ਪੱਖੀ ਨਾਅਰੇ ਲਿਖੇ ਗਏ ਹਨ। ਗੁਰਪਤਵੰਤ ਸਿੰਘ ਪੰਨੂੰ ਸੰਗਠਨ ਵਾਲੀ ਸੰਸਥਾ ਵਲੋਂ ਈਮੇਲ ਰਾਹੀਂ ਜਾਰੀ ਬਿਆਨ ਵਿਚ ਪ੍ਰਧਾਨ ਮੰਤਰੀ ਦੇ ਜਲੰਧਰ ਦੌਰੇ ਨੂੰ ਲੈ ਕੇ ਵੀ ਟਿੱਪਣੀਆਂ ਕੀਤੀਆਂ ਗਈਆਂ ਹਨ। ਹਾਲਾਂਕਿ, ਇਨ੍ਹਾਂ ਦਾਅਵਿਆਂ ਦੀ ਅਧਿਕਾਰਕ ਤੌਰ ’ਤੇ ਪੁਸ਼ਟੀ ਨਹੀਂ ਹੋਈ ਹੈ। ਸੁਰੱਖਿਆ ਏਜੰਸੀਆਂ ਵਲੋਂ ਰੇਲਵੇ ਸਟੇਸ਼ਨਾਂ ਅਤੇ ਹੋਰ ਸੰਵੇਦਨਸ਼ੀਲ ਥਾਵਾਂ ’ਤੇ ਨਿਗਰਾਨੀ ਵਧਾਈ ਗਈ ਹੈ। ਰੇਲਵੇ ਅਤੇ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧੀ ਰੇਲਵੇ ਪੁਲਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਰੇਲਵੇ ਸਟੇਸ਼ਨ ’ਤੇ ਨਾਅਰੇ ਲਿਖਣ ਦਾ ਇਹ ਜਿਹਾ ਕੋਈ ਨਹੀਂ ਮਾਮਲਾ ਹੈ।
ਪਿਛਲੀ ਖ਼ਬਰ ਬਲਾਚੌਰ ਦੇ ਬੇਟ ਇਲਾਕੇ ’ਚ ਰੇਤ ਮਾਫੀਆ ਤਾਰਿਆਂ ਦੀ ਲੋਅ ਹੇਠ ਧੜੱਲੇ ਨਾਲ ਕਰ ਰਿਹਾ ਨਾਜਾਇਜ਼ ਮਾਈਨਿੰਗ ਅਗਲੀ ਖ਼ਬਰ ਗੁੱਦੜ ਪੰਜਗਰਾਈਂ ਦੇ ਵਾਸੀ ਮਨਦੀਪ ਸਿੰਘ ਦੀ ਅਮਰੀਕਾ ’ਚ ਹੋਈ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।