03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਫਿਰੋਜ਼ਪੁਰ ਮੰਡਲ ਦੀ ਵੱਡੀ ਪ੍ਰਾਪਤੀ: ਮੱਕੀ ਦੀ ਫੁੱਲ ਰੈਕ ਤੋਂ ਲਗਭਗ 65 ਲੱਖ ਦਾ ਮਾਲੀਆ

ਅਜੀਤ ਡੈਸਕ 11-07-2026
ਫਿਰੋਜ਼ਪੁਰ, 10 ਜੁਲਾਈ (ਰਾਕੇਸ਼ ਚਾਵਲਾ)-ਫਿਰੋਜ਼ਪੁਰ ਮੰਡਲ ਨੇ ਮਾਲ ਢੋਆ-ਢੁਆਈ ਦੇ ਖੇਤਰ ਵਿਚ ਇਕ ਹੋਰ ਮਹੱਤਵਪੂਰਨ ਪ੍ਰਾਪਤੀ ਹਾਸਿਲ ਕਰਦੇ ਹੋਏ 9 ਜੁਲਾਈ 2026 ਨੂੰ ਮੰਡਲ ਦੇ ਬਿਜ਼ਨਸ ਡਿਵੈਲਪਮੈਂਟ ਯੂਨਿਟ ਦੇ ਨਿਰੰਤਰ ਯਤਨਾਂ ਸਦਕਾ ਜਗਰਾਉਂ ਗੁਡਜ਼ ਸ਼ੈੱਡ ਤੋਂ ਦੱਖਣ ਮੱਧ ਰੇਲਵੇ ਦੇ ਐੱਸ.ਵੀ.ਐੱਮ.ਐੱਸ. ਸਾਈਡਿੰਗ (ਸ਼ੰਕਰਪੱਲੀ ਰੇਲਵੇ ਸਟੇਸ਼ਨ) ਤੱਕ 42 ਬੀ.ਸੀ.ਐਨ ਵੈਗਨਾਂ ਦੀ ਪੂਰੀ ਰੈਕ ਵਿਚ ਮੱਕੀ ਦੀ ਸਫਲ ਮਾਲ ਢੋਆ-ਢੁਆਈ ਕੀਤੀ। ਜਗਰਾਉਂ ਸਟੇਸ਼ਨ ਤੋਂ ਪਹਿਲੀ ਵਾਰ ਮੱਕੀ ਦੀ ਫੁੱਲ ਰੈਕ ਦਾ ਲੰਬੀ ਦੂਰੀ ਲਈ ਸੰਚਾਲਨ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 4 ਜੁਲਾਈ 2026 ਨੂੰ ਜਗਰਾਉਂ ਤੋਂ ਮੱਕੀ ਦੀ ਪਹਿਲੀ ਮਿੰਨੀ ਰੈਕ ਘੱਟ ਦੂਰੀ ਲਈ ਲੋਡ ਕੀਤੀ ਗਈ ਸੀ। ਇਸ ਤੋਂ ਬਾਅਦ ਵਪਾਰੀਆਂ ਦੇ ਵਧਦੇ ਭਰੋਸੇ ਅਤੇ ਰੇਲਵੇ ਦੀਆਂ ਬਿਹਤਰ ਮਾਲ ਢੋਆ-ਢੁਆਈ ਸਹੂਲਤਾਂ ਦੇ ਨਤੀਜੇ ਵਜੋਂ 9 ਜੁਲਾਈ 2026 ਨੂੰ ਲੰਬੀ ਦੂਰੀ ਲਈ ਪੂਰੀ ਰੈਕ ਦੀ ਸਫਲ ਰਵਾਨਗੀ ਕੀਤੀ ਗਈ। ਇਸ ਰੈਕ ਤੋਂ ਫਿਰੋਜ਼ਪੁਰ ਮੰਡਲ ਨੂੰ 64.96 ਲੱਖ ਦਾ ਮਾਲੀਆ (ਕਮਾਈ) ਪ੍ਰਾਪਤ ਹੋਇਆ। ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਦੀ ਅਗਵਾਈ ਹੇਠ ਬਿਜ਼ਨਸ ਡਿਵੈਲਪਮੈਂਟ ਯੂਨਿਟ ਦੀ ਟੀਮ ਨੇ ਜਗਰਾਉਂ ਮੰਡੀ ਦੇ ਮੱਕੀ ਵਪਾਰੀਆਂ ਨਾਲ ਲਗਾਤਾਰ ਸੰਪਰਕ ਸਥਾਪਿਤ ਕਰਨ ਦੇ ਨਤੀਜੇ ਵਜੋਂ ਜਗਰਾਉਂ ਸਟੇਸ਼ਨ ਤੋਂ ਪਹਿਲੀ ਵਾਰ ਮੱਕੀ ਦੀ ਫੁੱਲ ਰੈਕ ਦੀ ਸਫਲ ਰਵਾਨਗੀ ਕੀਤੀ। ਫਿਰੋਜ਼ਪੁਰ ਮੰਡਲ ਦੇ ਬਿਜ਼ਨਸ ਡਿਵੈਲਪਮੈਂਟ ਯੂਨਿਟ ਦੇ ਨਿਰੰਤਰ ਯਤਨਾਂ ਸਦਕਾ ਵਪਾਰੀ ਰੇਲ ਆਵਾਜਾਈ ਵੱਲ ਆਕਰਸ਼ਿਤ ਹੋ ਰਹੇ ਹਨ, ਜਿਸ ਨਾਲ ਉਨ੍ਹਾਂ ਨੂੰ ਕਿਫ਼ਾਇਤੀ ਅਤੇ ਸੁਰੱਖਿਅਤ ਆਵਾਜਾਈ ਦੀ ਸਹੂਲਤ ਮਿਲ ਰਹੀ ਹੈ। ਸੀਨੀਅਰ ਮੰਡਲ ਵਪਾਰਕ ਪ੍ਰਬੰਧਕ/ਫਰੇਟ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਬਿਜ਼ਨਸ ਡਿਵੈਲਪਮੈਂਟ ਯੂਨਿਟ ਵਲੋਂ ਵਪਾਰ ਅਤੇ ਉਦਯੋਗ ਜਗਤ ਨਾਲ ਨਿਯਮਿਤ ਸੰਪਰਕ ਸਥਾਪਿਤ ਕੀਤਾ ਜਾ ਰਿਹਾ ਹੈ। ਭਾਰਤੀ ਰੇਲਵੇ ਵਲੋਂ ਮਾਲ ਭਾੜੇ ਸਬੰਧੀ ਵੱਖ-ਵੱਖ ਛੋਟਾਂ, ਇਕ ਵੈਗਨ ਤੱਕ ਦੀ ਮੰਗ ਦੀ ਪੂਰਤੀ ਅਤੇ ਪੀਸਮੀਲ ਟਰੈਫ਼ਿਕ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਏ ਜਾਣ ਨਾਲ ਛੋਟੇ ਅਤੇ ਦਰਮਿਆਨੇ ਵਪਾਰੀ ਵੀ ਸਮੂਹ ਬਣਾ ਕੇ ਆਪਣੇ ਮਾਲ ਦੀ ਰੇਲ ਮਾਰਗ ਰਾਹੀਂ ਢੋਆ-ਢੁਆਈ ਕਰਕੇ ਲਾਭ ਉਠਾ ਰਹੇ ਹਨ।
ਪਿਛਲੀ ਖ਼ਬਰ 3 ਅਗਸਤ ਤੋਂ ਸ਼ੁਰੂ ਹੋਵੇਗਾ ਅਨੁਸੂਚਿਤ ਜਾਤੀ ਵਰਗ ਲਈ 2 ਹਫ਼ਤੇ ਦੀ ਡੇਅਰੀ ਸਿਖਲਾਈ ਦਾ ਸਪੈਸ਼ਲ ਬੈਚ: ਹਾਂਡਾ ਅਗਲੀ ਖ਼ਬਰ ਵਾਰਡਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਨਗਰ ਪੰਚਾਇਤ ਦੇ ਪ੍ਰਧਾਨ ਗਗਨਾ ਬਰਾੜ ਵਲੋਂ ਈ.ਓ. ਨਾਲ ਵਿਚਾਰ ਵਟਾਂਦਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।